ਪੰਜਾਬ ਸਰਕਾਰ ਛੇਤੀ ਹੀ ਦੇਣ ਜਾ ਰਹੀ ਹੈ ਪੰਜਾਬ ਵਾਸੀਆਂ ਨੂੰ ਸਮਾਰਟ ਸਕੂਲਾਂ ਦਾ ਤੋਹਫ਼ਾ
ਪੜ੍ਹੋ ਕਿਹੜੇ ਕਿਹੜੇ ਹਲਕਿਆਂ ਵਿੱਚ ਖੁੱਲ੍ਹਣਗੇ ਸਭ ਤੋਂ ਪਹਿਲਾਂ ਸਮਾਰਟ ਸਕੂਲ
ਚੰਡੀਗੜ੍ਹ,24 ਮਈ(ਵਿਸ਼ਵ ਵਾਰਤਾ)-ਪੰਜਾਬ ਸਰਕਾਰ ਨੇਨੇ ਐਲਾਨ ਕੀਤਾ ਹੈ ਕਿ, 15 ਅਗਸਤ ਨੂੰ ਸੂਬੇ ਵਿੱਚ ਸਿਹਤ ਸੁਵੀਧਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਇਰਾਦੇ ਨਾਲ ਦਿੱਲੀ ਦੀ ਤਰਜ ਤੇ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅੱਜ ਆਮ ਆਦਮੀ ਪਾਰਟੀ, ਪੰਜਾਬ ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਇਹ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਭਰ ਦੇ ਅੰਦਰ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ 117 ਸਮਾਰਟ ਸਕੂਲ ਖੋਲ੍ਹੇ ਜਾਣਗੇ ਅਤੇ ਇਸ ਸਬੰਧੀ ਬਹੁਤ ਜਲਦ ਸਰਕਾਰ ਵਲੋਂ ਬਜਟ ਜਾਰੀ ਕੀਤਾ ਜਾਵੇਗਾ।
ਦਿੱਲੀ ਤੋਂ ਬਾਅਦ ਹੁਣ ਪੰਜਾਬ ‘ਚ ਵੀ ਖੁੱਲ੍ਹਣਗੇ ਸਮਾਰਟ ਸਕੂਲ
ਪੰਜਾਬ ਦਾ ਸਿੱਖਿਆ ਮਾਡਲ ਵੀ ਬਣੇਗਾ ਦੇਸ਼ ‘ਚ ਮਿਸਾਲੀ
117 ਹਲਕਿਆਂ ‘ਚ ਖੁੱਲ੍ਹਣਗੇ 117 ਸਮਾਰਟ ਸਕੂਲ pic.twitter.com/plfApWMakE
— AAP Punjab (@AAPPunjab) May 24, 2022