ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ
ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਅਤੇ ਰਾਸ਼ਨ ਡਿੱਪੂਆਂ ਦੀ ਕੀਤੀ ਚੈਕਿੰਗ
ਫਾਜ਼ਿਲਕਾ 14 ਦਸੰਬਰ 2023 (ਵਿਸ਼ਵ ਵਾਰਤਾ):- ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਨੇ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕਰਕੇ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖੇ ਕੇ ਮੁਸਾਹਿਬ, ਸਰਕਾਰੀ ਹਾਈ ਸਕੂਲ ਬਹਿਕ ਬੋਦਲਾ, ਸਰਕਾਰੀ ਪ੍ਰਾਇਮਰੀ ਝੁੱਗੇ ਗੁਲਾਬ ਸਿੰਘ, ਸਰਕਾਰੀ ਪ੍ਰਾਇਮਰੀ ਸੀਨੀਅਰ ਸਕੂਲ ਬਹਿਕ ਬੋਦਲਾ ਆਂਗਣਵਾੜੀ ਸੈਂਟਰ ਝੁੱਗਾ ਗੁਲਾਬ ਸਿੰਘ ਸੈਂਟਰ ਕੋਡ ਨੰ 714, ਰਾਸ਼ਨ ਡਿੱਪੂ ਬਾਹਿਕ ਬੋਦਲਾ ਅਤੇ ਰਾਸ਼ਨ ਡਿੱਪੂ ਸਜਰਾਣਾ ਦੀ ਚੈਕਿੰਗ ਕੀਤੀ ਤੇ ਸਕੂਲਾਂ ਵਿੱਚ ਚੱਲ ਰਹੇ ਮਿਡ ਡੇ ਮੀਲ ਸਕੀਮ ਦੀ ਚੈਕਿੰਗ ਵੀ ਕੀਤੀ ਗਈ ਅਤੇ ਮੌਕੇ ਤੇ ਹੀ ਮਿੱਡ ਡੇ ਮੀਲ ਵਰਕਰਾਂ ਨੂੰ ਬਰਤਨਾਂ ਦੀ ਸਫਾਈ ਰੱਖਣ, ਚਾਵਲ ਨੂੰ ਸੁਸਰੀ ਤੋਂ ਬਚਾਉਣ ਅਤੇ ਕੜੀ ਵਿੱਚ ਪਕੌੜੇ ਪਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਜੇਕਰ ਫਿਰ ਵੀ ਕੋਈ ਖਾਮੀ ਪਾਈ ਜਾਂਦੀ ਹੈ ਤਾਂ ਜ਼ਿਲ੍ਹਾ ਸਿੱਖਿਆ ਅਫਸਰ ਇਸ ਸਬੰਧੀ ਕਾਰਨ ਦੱਸੋ ਨੋਟਿਸ ਲਵੇ।
ਚੇਤਨ ਪ੍ਰਕਾਸ਼ ਧਾਲੀਵਾਲ ਨੇ ਇਸ ਉਪਰੰਤ ਰਾਸ਼ਨ ਡਿੱਪੂਆਂ ਤੋਂ ਕਣਕ ਦੀ ਹੋ ਰਹੀ ਵੰਡ ਦੀ ਚੈਕਿੰਗ ਕੀਤੀ ਗਈ। ਪਿੰਡ ਸਰਜਾਣਾ ਦੇ ਲਾਭਪਾਤਰੀਆਂ ਵੱਲੋਂ ਕਮਿਸ਼ਨ ਨੂੰ ਕਣਕ ਦੀ ਪਰਚੀ ਕੱਟਣ ਵਿੱਚ ਪਾਈਆਂ ਜਾ ਰਹੀਆਂ ਊਣਤਾਈਆਂ ਬਾਰੇ ਦੱਸਿਆ ਗਿਆ ਜਿਸ ਦੇ ਸਬੰਧ ਵਿੱਚ ਮੌਕੇ ਤੇ ਜਾ ਕੇ ਕਮਿਸ਼ਨਰ ਦੇ ਮੈਂਬਰ ਵੱਲੋ਼ ਚੈਕਿੰਗ ਕੀਤੀ ਗਈ ਤੇ ਕਣਕ ਦਾ ਕੰਮ ਆਪਣੀ ਮੌਜੂਦਗੀ ਵਿੱਚ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਲਾਭਪਾਤੀਆ ਨੂੰ ਕਣਕ ਪੂਰੀ ਮਾਤਰਾ ਵਿੱਚ ਮੁਹੱਇਆ ਕਰਵਾਈ ਗਈ। ਉਨ੍ਹਾਂ ਇਸ ਮਾਮਲੇ ਸੰਬੰਧੀ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਡਿਪੂ ਹੋਲਡਰ ਅਤੇ ਹੋਰ ਜਿੰਮੇਵਾਰ ਅਧਿਕਾਰੀਆ ਖਿਲਾਫ ਬਣਦੀ ਕਾਰਵਾਈ ਕਰਨ ਦੀ ਵੀ ਹਦਾਇਤ ਕੀਤੀ।
ਉਨ੍ਹਾਂ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਇਹ ਵੀ ਹਦਾਇਤ ਕੀਤੀ ਕਿ ਜਿਨ੍ਹਾਂ ਰਾਸ਼ਨ ਡਿੱਪੂਆ ਤੇ ਜਾਗਰੂਕਤਾ ਬੈਨਰ ਅਤੇ ਸ਼ਿਕਾਇਤ ਬਾਕਸ ਮੌਜੂਦ ਨਹੀਂ ਉੱਥੇ ਜਲਦ ਤੋਂ ਜਲਦ ਬੈਨਰ ਤੇ ਸ਼ਿਕਾਇਤ ਬਾਕਸ ਲਗਵਾਏ ਜਾਣ। ਇਸ ਦੌਰਾਨ ਉਨ੍ਹਾਂ ਮੌਜੂਦ ਲਾਭਪਾਤਰੀਆਂ ਨੂੰ ਕਮਿਸ਼ਨ ਦੇ ਹੈਲਪਲਾਈਨ ਨੰਬਰ 98767-64545 ਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਲਾਭਪਾਤਰੀਆਂ ਨੂੰ ਕਿਹਾ ਕਿ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਸਕੀਮਾਂ ਸਬੰਧੀ ਸ਼ਿਕਾਇਤ ਉਹ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਰ(ਵਿਕਾਸ) ਕੋਲ ਦਰਜ ਕਰਵਾ ਸਕਦੇ ਹਨ।