<h4><img class="alignnone size-medium wp-image-7900" src="https://wishavwarta.in/wp-content/uploads/2017/11/punjab-vidhan-sabha-300x201.jpg" alt="" width="300" height="201" /> ਚੰਡੀਗਡ਼, 28 ਅਗਸਤ - ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੇ ਤੀਸਰੇ ਦਿਨ ਅੱਜ ਸਦਨ ਵਿਚ ਮੁਡ਼ ਤੋਂ ਭਾਰੀ ਹੰਗਾਮਾ ਹੋਇਆ। ਇਸ ਦੌਰਾਨ ਅਕਾਲੀ ਦਲ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਲਈ ਸਦਨ ਵਿਚ ਨਿੰਦਾ ਮਤਾ ਪਾਸ ਕੀਤਾ ਗਿਆ। ਇਹ ਮਤਾ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੱਲੋਂ ਸਦਨ ਵਿਚ ਪੇਸ਼ ਕੀਤਾ ਗਿਆ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਜਿਹਡ਼ੀ ਰਿਪੋਰਟ ਦੀਆਂ ਕਾਪੀਆਂ ਨੂੰ ਅਕਾਲੀ ਦਲ ਨੇ ਖਿਲਾਰਿਆ ਹੈ ਉਸ ਵਿਚ ਧਾਰਮਿਕ ਗ੍ਰੰਥਾਂ ਦੇ ਨਾਮ ਲਿਖੇ ਹੋਏ ਹਨ ਅਤੇ ਸੋਮਵਾਰ ਨੂੰ ਅਕਾਲੀ ਵਿਧਾਇਕਾਂ ਨੇ ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ ਦੀਆਂ ਕਾਪੀਆਂ 5-5 ਰੁਪਏ ਵਿਚ ਵੇਚੀਆਂ। ਇਸ ਤੋਂ ਇਲਾਵਾ ਅੱਜ ਵੀ ਅਕਾਲੀ ਦਲ ਵਲੋਂ ਸਪੀਕਰ ਦੇ ਕੁਰਸੀ ਸਾਹਮਣੇ ਜਾ ਕੇ ਇਸ ਰਿਪੋਰਟ ਦੀਆਂ ਕਾਪੀਆਂ ਨੂੰ ਖਿਲਾਰਿਆ ਗਿਆ, ਜਿਸ ਕਾਰਨ ਅਕਾਲੀ ਦਲ ਖਿਲਾਫ ਨਿੰਦਾ ਮਤਾ ਪਾਸ ਕੀਤਾ ਗਿਆ।</h4>