ਚੰਡੀਗੜ, 23 ਜਨਵਰੀ (ਵਿਸ਼ਵ ਵਾਰਤਾ) : ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਦਸੰਬਰ 2017 ਵਿੱਚ 312 ਕੇਸਾਂ ਦਾ ਨਿਪਟਾਰਾ ਕੀਤਾ ਹੈ।
ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਰਾਜ ਦੇ ਮੁਖ ਸੂਚਨਾ ਕਮਿਸ਼ਨਰ ਸ਼੍ਰੀ ਐਸ.ਐਸ. ਚੰਨੀ ਨੇ ਦੱਸਿਆ ਕਿ ਰਾਜ ਸੂਚਨਾ ਕਮਿਸ਼ਨ ਦੇ ਵੱਖ ਵੱਖ ਬੈਂਚਾਂ ਕੋਲ ਦਸੰਬਰ 2017 ਵਿੱਚ 2337 ਕੇਸ ਵਿਚਾਰ ਅਧੀਨ ਸਨ ।
ਸ਼੍ਰੀ ਚੰਨੀ ਨੇ ਦੱਸਿਆ ਕਿ ਸੂਚਨਾ ਦਾ ਅਧਿਕਾਰ ਐਕਟ 2005 ਨੁੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਦੇ ਮਕਸਦ ਦਸੰਬਰ ਮਹੀਨੇ ਵਿੱਚ 11 ਮਾਮਲਿਆ ਵਿੱਚ ਕੁੱਲ 28 ਹਜਾਰ ਰੁਪਇਆ ਅਪੀਲ ਕਰਤਾਵਾਂ ਨੂੰ ਮੁਆਵਜੇ ਵੱਜੋਂ ਦੁਆਇਆ ਗਿਆ ਹੈ । ਮੁਆਵਜੇ ਦੀ ਰਾਸ਼ੀ 1000 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਸੀ ਅਤੇ ਦੋ ਮਾਮਲਿਆਂ ਵਿੱਚ ਲੋਕ ਸੂਚਨਾ ਅਫਸਰਾਂ ਨੂੰ 10000/- 10000/- ਰੁਪਏ ਜੁਰਮਾਨਾਂ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਇਸ ਮਹੀਨੇ 670 ਨਵੇਂ ਕੇਸ ਸੂਚਨਾ ਕਮਿਸ਼ਨ ਕੋਲ ਰਜਿਸਟਰ ਹੋਏ ਹਨ ।
Punjab: ਖੇਡਾਂ ਅਤੇ ਖਿਡਾਰੀਆਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਉੱਦਮ ਕਾਬਿਲੇਤਾਰੀਫ – ਤਰੁਨਪ੍ਰੀਤ ਸਿੰਘ ਸੌਂਦ
Punjab: ਖੇਡਾਂ ਅਤੇ ਖਿਡਾਰੀਆਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਉੱਦਮ ਕਾਬਿਲੇਤਾਰੀਫ - ਤਰੁਨਪ੍ਰੀਤ ਸਿੰਘ...