ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਨੂੰ ਲੈ ਕੇ ਕਾਂਗਰਸ ਪਾਰਟੀ ਵਿੱਚ ਮੀਟਿੰਗਾਂ ਦਾ ਦੌਰ ਜਾਰੀ
24 ਘੰਟਿਆਂ ਦਰਮਿਆਨ ਦੂਜੀ ਵਾਰ ਰਾਹੁਲ ਗਾਂਧੀ ਦੀ ਰਿਹਾਇਸ਼ ਤੇ ਪਹੁੰਚੇ ਮੁੱਖ ਮੰਤਰੀ ਪੰਜਾਬ
ਦੇਖੋ, ਹੋਰ ਕਿਹੜੇ ਵੱਡੇ ਕਾਂਗਰਸੀ ਆਗੂ ਹਨ ਹਾਜ਼ਰ
ਮੰਤਰੀਆਂ ਦੇ ਨਾਵਾਂ ਤੇ ਲੱਗ ਸਕਦੀ ਹੈ ਫਾਇਨਲ ਮੋਹਰ
ਚੰਡੀਗੜ੍ਹ,24 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਸ ਦਿਨ ਤੋਂ ਮੁੱਖ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹੋਏ ਹਨ,ਉਸ ਦਿਨ ਤੋਂ ਤਿੰਨ ਵਾਰ ਦਿੱਲੀ ਹਾਈਕਮਾਨ ਕੋਲ ਹਾਜ਼ਰੀ ਲਵਾ ਚੁੱਕੇ ਹਨ। ਬੀਤੇ ਕੱਲ੍ਹ ਇਸ ਸਮੇਂ ਵੀ ਮੁੱਖ ਮੰਤਰੀ ਰਾਹੁਲ ਗਾਂਧੀ ਦੀ ਰਿਹਾਇਸ਼ ਤੇ ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਬਾਰੇ ਮੰਥਨ ਕਰ ਰਹੇ ਸਨ। ਅੱਜ ਫਿਰ ਤੋਂ ਚਰਨਜੀਤ ਚੰਨੀ ਨੂੰ ਦਿੱਲੀ ਬੁਲਾਇਆ ਗਿਆ ਹੈ, ਹੁਣ ਰਾਹੁਲ ਗਾਂਧੀ ਦੀ ਰਿਹਾਇਸ਼ ਤੇ ਪ੍ਰਿਅੰਕਾ ਗਾਂਧੀ, ਕੇ.ਸੀ.ਵੇਣੂਗੋਪਾਲ, ਹਰੀਸ਼ ਰਾਵਤ, ਅਜੇ ਮਾਕਨ ਮੁੱਖ ਮੰਤਰੀ ਨਾਲ ਮੀਟਿੰਗ ਕਰ ਰਹੇ ਹਨ। ਹੁਣ ਕਿਸੇ ਵੀ ਪਲ ਮੰਤਰੀਆਂ ਦੇ ਨਾਵਾਂ ਤੇ ਫਾਇਨਲ ਮੋਹਰ ਲੱਗ ਸਕਦੀ ਹੈ।