ਪੰਜਾਬ ਮੰਡੀ ਬੋਰਡ ਦੇ ਨਵ ਨਿਯੁਕਤ ਸੰਯੁਕਤ ਸਕੱਤਰ ਗੀਤੀਕਾ ਸਿੰਘ ਨੂੰ ਕਾਰਜਕਾਲ ਸੰਭਾਲਣ ਅਤੇ ਵਧੀਕ ਸਕੱਤਰ ਰਾਹੁਲ ਗੁਪਤਾ ਦੀ ਵਿਦਾਇਗੀ ਪਾਰਟੀ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਦਿੱਤੀ ਵਧਾਈ
ਐਸ.ਏ.ਐਸ. ਨਗਰ ,2 ਨਵੰਬਰ(ਸਤੀਸ਼ ਕੁਮਾਰ ਪੱਪੀ) ਪੰਜਾਬ ਮੰਡੀ ਬੋਰਡ ਮੁੱਖ ਦਫਤਰ ਮੋਹਾਲੀ ਵਿਖੇ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਦੁਆਰਾ ਨਵੇਂ ਨਿਯੁਕਤ ਸੰਯੁਕਤ ਸਕੱਤਰ ਗੀਤੀਕਾ ਸਿੰਘ ਜੀ ਦੇ ਕਾਰਜਕਾਲ ਸੰਭਾਲਣ ਤੇ ਵਧਾਈਆਂ ਦਿੱਤੀਆਂ ਤੇ ਉਹਨਾਂ ਦਾ ਸਵਾਗਤ ਕੀਤਾ ਤਾਂ ਜੋ ਉਹ ਪੂਰੀ ਜਿੰਮੇਵਾਰੀ ਤੇ ਲਗਨ ਨਾਲ ਆਪਣੇ ਕੰਮ ਨੂੰ ਪੂਰੀ ਤਨ ਦੇਹੀ ਨਾਲ ਨਿਭਾਉਣ। ਇਸਦੇ ਨਾਲ ਹੀ ਮੰਡੀ ਬੋਰਡ ਦੇ ਵਧੀਕ ਸਕੱਤਰ ਰਾਹੁਲ ਗੁਪਤਾ ਜੀ ਦੀ ਟਰਾਂਸਫਰ ਹੋਣ ਅਤੇ ਨਵੀਂ ਜੁੰਮੇਵਾਰੀ ਮਿਲਣ ਸਦਕਾ ਉਹਨਾ ਨੂੰ ਵੀ ਵਧਾਈਆਂ ਦਿੱਤੀਆਂ ਤੇ ਉਹਨਾਂ ਦੁਆਰਾ ਮੰਡੀ ਬੋਰਡ ਵਿੱਚ ਨਿਭਾਈ ਗਈ ਸਰਵਿਸ ਦੋਰਾਨ ਕੀਤੇ ਕਾਰਜਾ, ਮਿਲਵਰਤਣ ਸੁਭਾਅ ਤੇ ਪੰਜਾਬ ਮੰਡੀ ਬੋਰਡ ਦੇ ਵਿਕਾਸੀ ਕੰਮਾਂ ਵਿੱਚ ਪਾਏ ਗਏ ਯੋਗਦਾਨ ਨੂੰ ਵੀ ਸਲਾਹਿਆ ਗਿਆ।
ਵਿਦਾਇਗੀ ਸਮੇਂ ਅੰਤ ਵਿੱਚ ਚੇਅਰਮੈਨ, ਪੰਜਾਬ ਮੰਡੀ ਬੋਰਡ ਸਕੱਤਰ ਵੱਲੋ ਰਾਹੁਲ ਗੁਪਤਾ ਜੀ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਂਟ ਕਰਕੇ ਵਿਦਾਈ ਕੀਤੀ ਤੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੋਕੇ ਅੰਮ੍ਰਿਤ ਕੋਰ ਗਿੱਲ ਸਕੱਤਰ ਮੰਡੀ ਬੋਰਡ, ਮਨਜੀਤ ਸਿੰਘ ਸੰਧੂ ਜੀ.ਐਮ., ਜਤਿੰਦਰ ਸਿੰਘ ਭੰਗੂ ਚੀਫ ਇੰਜੀਨੀਅਰ, ਤੋ ਹੋਰ ਕਈ ਵੱਖ-ਵੱਖ ਸ਼ਾਖਾਵਾਂ ਦੇ ਅਧਿਕਾਰੀ ਸਾਹਿਬਾਨਾ ਵੱਲੋ ਉਹਨਾਂ ਦਾ ਸਨਮਾਨ ਕਰਕੇ ਵਿਦਾਇਗੀ ਦਿੱਤੀ ਗਈ।