ਮਾਨਸਾ, 19 ਸਤੰਬਰ (ਵਿਸ਼ਵ ਵਾਰਤਾ)- ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਪੁਲੀਸ ਵੱਲੋਂ, ਜੋ ਰਾਜ ਦੀਆਂ ਸੱਤ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਕਰਜਾ ਮੁਕਤੀ ਪੰਜ ਰੋਜਾ ਧਰਨਾ ਪਟਿਆਲਾ ਦੇ ਮੋਤੀ ਮਹਿਲ ਅੱਗੇ ਦੇਣਾ ਹੈ, ਨੂੰ ਤਾਰਪੀਡੋ ਕਰਨ ਲਈ ਛਾਪੇਮਾਰੀਆਂ ਸ਼ੁਰੂ ਕੀਤੀਆਂ ਗਈਆਂ ਹਨ, ਉਸ ਤਹਿਤ ਅਜੇ ਤੱਕ ਕੋਈ ਵੀ ਵੱਡਾ ਕਿਸਾਨ ਨੇਤਾ ਪੁਲੀਸ ਦੇ ਹੱਥ ਨਹੀਂ ਆ ਸਕਿਆ ਹੈ, ਜਿਸ ਕਾਰਨ ਪੁਲੀਸ ਦੀ ਸਿਰਦਰਦੀ ਵੱਧ ਗਈ ਹੈ| ਪੁਲੀਸ ਨੇ ਸੜਕਾਂ *ਤੇ ਨਾਕੇਬੰਦੀਆਂ ਲਾਕੇ ਅਤੇ ਪਰਿਵਾਰਕ ਮੈਂਬਰਾਂ ਤੋਂ ਸੂਹ ਲੈਕੇ ਭਾਵੇਂ ਆਗੂਆਂ ਨੂੰ ਲੱਭਣ ਦੇ ਉਪਰਾਲੇ ਲਗਾਤਾਰ ਜਾਰੀ ਹਨ, ਪਰ ਕਿਸਾਨ ਆਗੂਆਂ ਦੀਆਂ ਲੁਕਣਮੀਚੀਆਂ ਨੇ ਪੁਲੀਸ ਅਧਿਕਾਰੀਆਂ ਦੀਆਂ ਕਿਸਾਨ ਫੜੂ ਸਕੀਮਾਂ ਦੀ ਹਵਾ ਕੱਢ ਦਿੱਤੀ ਹੈ|
ਪੁਲੀਸ ਦੀਆਂ ਛਾਪੇਮਾਰੀਆਂ ਤੋਂ ਬਾਅਦ ਕਿਸਾਨ ਨੇਤਾਵਾਂ ਵੱਲੋਂ ਇਕ ਗੁਪਤ ਮੀਟਿੰਗ ਕੀਤੀ ਗਈ ਹੈ, ਜਿਸ ਵਿਚ ਜਿਹੜੇ ਮਾਮਲਿਆਂ ਨੂੰ ਮੁੱਖ ਰੂਪ ਵਿਚ ਵਿਚਾਰਿਆ ਗਿਆ ਹੈ, ਉਨ੍ਹਾਂ ਵਿਚ ਇਹ ਗੱਲ ਖੁੱਲਕੇ ਸਾਹਮਣੇ ਆਈ ਹੈ ਕਿ ਜੇਕਰ ਪੁਲੀਸ ਸਿੱਧੇ ਤੌਰ *ਤੇ ਪਟਿਆਲਾ ਦੇ ਮਹਿਲਾਂ ਅੱਗੇ ਨਹੀਂ ਜਾਣ ਦਿੰਦੀ ਤਾਂ ਭੇਸ ਅਤੇ ਰਸਤੇ ਬਦਲਕੇ ਪਹੁੰਚਣ ਦੀ ਹਰ ਸੰਭਵ ਕੋ੍ਿਹ੍ਹ ਕੀਤੀ ਜਾਵੇ ਅਤੇ ਜੇਕਰ ਪੁਲੀਸ ਦੀਆਂ ਰੋਕਾਂ ਹੀ ਜਿਆਦੇ ਸਖਤ ਹਨ ਤਾਂ ਜਿਥੇ ਰੋਕਦੇ ਹਨ, ਉਥੇ ਹੀ ਧਰਨਾ ਲਾਕੇ ਸਰਕਾਰੀ ਮੁਰਦਾਬਾਦ ਕੀਤੀ ਜਾਵੇ| ਮੀਟਿੰਗ ਵਿਚ ਇਸ ਗੱਲ ਨੂੰ ਵੀ ਵੱਡੇ ਪੱਧਰ *ਤੇ ਵਿਚਾਰਿਆ ਗਿਆ ਕਿ ਪੰਜਾਬ ਸਰਕਾਰ ਨੇ, ਜੋ ਕਿਸਾਨਾਂ ਦੀ ਫੜਾ^ਫੜੀ ਸੰਬੰਧੀ ਹਾਲਾਤ ਬਣਾ ਦਿੱਤੇ ਹਨ, ਉਸ ਵਿਚ ਕਿਸਾਨਾਂ ਦੀ ਤਾਕਤ ਅਤੇ ਮਹੱਤਤਾ ਵਿਖਾਉਣ ਦਾ ਸਹੀ ਸਮਾਂ ਆ ਗਿਆ ਹੈ| ਇਸ ਮੀਟਿੰਗ ਵਿਚ ਆਮ ਕਿਸਾਨਾਂ ਨੂੰ ਪ੍ਰੇਰਕੇ ਸੱਤ ਦਿਨ ਕਿਸਾਨ ਫਰਫਿਊ ਵਰਗਾ ਮਾਹੌਲ ਪੈਦਾ ਕਰਨ ਵਰਗਾ ਸੱਦਾ ਦੇਣ ਬਾਰੇ ਵੀ ਨਿਰਣਾ ਲਿਆ ਗਿਆ| ਆਗੂਆਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਕਿ ਪਿੰਡਾਂ *ਚੋਂ ਇਕ ਹਫਤਾ ਦੁੱਧ, ਸਬਜੀਆਂ, ਅਨਾਜ, ਤੂੜੀ ਅਤੇ ਭੱਠੇ ਆਦਿ ਨਾ ਤਾਂ ਬਾਹਰ ਜਾਣ ਅਤੇ ਨਾ ਹੀ ਬਾਹਰੋਂ ਆਉਣ ਦਿੱਤੇ ਜਾਣ|
ਇਸੇ ਦੌਰਾਨ ਅੱਜ ਮਾਨਸਾ ਜਿਲ੍ਹੇ ਦੇ ਅਨੇਕਾਂ ਪਿੰਡਾਂ ਵਿਚ ਕਿਸਾਨ ਆਗੂਆਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਗਈ, ਪਰ ਪਹਿਲਾਂ ਹੀ ਭਿਣਕ ਪਈ ਹੋਣ ਕਾਰਨ ਕਿਸਾਨ ਆਗੂ ਰੂਪ੍ਹੋ ਹੋ ਚੁੱਕੇ ਸਨ| ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਅੱਜ ਪੁਲੀਸ ਵੱਲੋਂ ਖੁਦ ਉਸ ਦੇ ਘਰ ਅਤੇ ਜਗਦੇਵ ਸਿੰਘ, ਇੰਦਰਜੀਤ ਸਿੰਘ ਝੱਬਰ, ਭੋਲਾ ਸਿੰਘ ਮਾਖਾ, ਸਾਧੂ ਸਿੰਘ ਅਲੀ੍ਹੇਰ, ਧੂੜਾ ਸਿੰਘ ਮੱਤੀ, ਲਾਭ ਸਿੰਘ ਖੋਖਰ ਕਲਾਂ, ਜੋਗਿੰਦਰ ਸਿੰਘ ਦਿਆਲਪੁਰਾ, ਮੇਜਰ ਸਿੰਘ ਗੋਬਿੰਦਪੁਰਾ, ਮਲਕੀਤ ਸਿੰਘ ਕੋਟ ਧਰਮੂ, ਉਤਮ ਸਿੰਘ ਰਾਮਾਨੰਦੀ, ਰਾਮ ਸਿੰਘ ਭਲਾਈਕੇ ਸਮੇਤ ਕਈ ਵਰਕਰਾਂ ਅਤੇ ਆਗੂਆਂ ਦੇ ਘਰਾਂ ਵਿੱਚ ਪੁਲੀਸ ਵੱਲੋਂ ਛਾਪੇਮਾਰੀ ਕੀਤੀ ਗਈ| ਉਨ੍ਹਾਂ ਨੇ ਇਹ ਵੀ ਦੱਸਿਆ ਕਿ ਛਾਪੇਮਾਰੀ ਦੌਰਾਨ ਪੁਲੀਸ ਨੇ ਚਮਕੌਰ ਸਿੰਘ ਕੋਟ ਧਰਮੂ, ਮਿੱਠੂ ਸਿੰਘ ਦਸੌਧੀਆਂ, ਬਾਵਾ ਸਿੰਘ ਰੰਘੜਿਆਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲੀਸ ਦੀ ਛਾਪੇਮਾਰੀ ਦੇ ਖਿਲਾਫ. ਅੱਜ ਪਿੰਡ ਖੜਕ ਸਿੰਘ ਵਾਲਾ ਵਿਖੇ ਸਰਕਾਰ ਦੀ ਅਰਥੀ ਵੀ ਸਾੜੀ ਗਈ| ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ ਨੇ ਕਿਸਾਨਾ ਨੂੰ ੦ੋਰਦਾਰ ਅਪੀਲ ਕੀਤੀ ਕਿ ਉਹ ਆਪਣੀਆਂ ਜਾਇਜ ਮੰਗਾਂ ਨੂੰ ਮਨਵਾਉਣ ਲਈ ਪਟਿਆਲਾ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ 22 ਸਤੰਬਰ ਨੂੰ ਪਹੁੰਚਣ ਅਤੇ ਸਰਕਾਰ ਦੇ ਦਮਨਕਾਰੀ ਚੱਕਰਾਂ ਅੱਗੇ ਹਿੱਕ ਡਾਹਕੇ ਬਾਹਰ ਨਿਕਲਣ| ਉਨ੍ਹਾਂ ਇਹ ਵੀ ਕਿਹਾ ਕਿ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਆਮ ਕਿਸਾਨਾਂ ਦੇ ਮਨਾ ਵਿੱਚ ਡਰ ਪੈਦਾ ਕਰਨਾ ਚਾਹੁੰਦੀ ਹੈ|
ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਆਗੂ ਦਰ੍ਹਨ ਸਿੰਘ ਗੁਰਨੇ ਨੇ ਦੱ-ਸਿਆ ਕਿ ਪੁਲੀਸ ਨੇ ਉਨ੍ਹਾਂ ਸਮੇਤ ਦਰਬਾਰਾ ਸਿੰਘ ਕ੍ਹਿਨਗੜ੍ਹ, ਕੁਲਵੰਤ ਸਿੰਘ ਕ੍ਹਿਨਗੜ੍ਹ, ਮਹਿੰਦਰ ਸਿੰਘ ਦਿਆਲਪੁਰਾ, ਦਰ੍ਹਨ ਸਿੰਘ ਉਗੋਕੇ, ਦਰ੍ਹਨ ਸਿੰਘ ਰਾਏਸਰ ਦੇ ਘਰ ਸਵੇਰ ਸਮੇਂ ਭਾਰੀ ਨਫਰੀ ਲੈਕੇ ਛਾਪਾ ਮਾਰਿਆ, ਪਰ ਕੋਈ ਆਗੂ ਪੁਲੀਸ ਦੇ ਹੱਥ ਨਾ ਆ ਸਕਿਆ| ਉਨ੍ਹਾਂ ਕਿਹਾ ਕਿ ਕਿਸਾਨ ਸੰਘਰ੍ਹ ਤੋਂ ਬੁਖਲਾਹਟ ਵਿਚ ਆਕੇ ਜਬਰ ਦੇ ਜੋਰ ਦਬਾਉਣ ਅਤੇ ਕੁਚਲਣ ਦਾ ਪੰਜਾਬ ਸਰਕਾਰ ਭਰਮ ਪਾਲ ਰਹੀ ਹੈ|
ਫੋਟੋ ਕੈਪ੍ਹਨ: ਪੰਜਾਬ ਪੁਲੀਸ ਵੱਲੋਂ ਕਿਸਾਨਾਂ ਦੀਆਂ ਕੀਤੀਆਂ ਗ੍ਰਿਫਤਾਰੀਆਂ ਦੇ ਵਿਰੋਧ ਵੱਜੋ ਪਿੰਡ ਖੜਕ ਸਿੰਘ ਵਾਲਾ ਵਿਖੇ ਸਰਕਾਰ ਦੀ ਅਰਥੀ ਸਾੜਦੇ ਕਿਸਾਨ|