ਚੰਡੀਗਡ਼੍ਹ, 23 ਸਤੰਬਰ (ਵਿਸ਼ਵ ਵਾਰਤਾ) : ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਭਰਤੀ ਲਈ ਦਿੱਤੇ ਜਾਅਲੀ ਇਸ਼ਤਿਹਾਰ ਰਾਹੀਂ ਲੋਕਾਂ ਅਤੇ ਸਰਕਾਰ ਨੂੰ ਧੋਖਾ ਦੇਣ ਦੇ ਮਾਮਲੇ ਵਿਚ ਅਣਪਛਾਤੇ ਲੋਕਾਂ ਖਿਲਾਫ ਧੋਖਾਧਡ਼ੀ ਦਾ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਪੁਲਿਸ ਦੀਆਂ ਖਾਲੀ ਅਸਾਮੀਆਂ ਸਬੰਧੀ ਇਸ਼ਤਿਹਾਰ ਜਾਰੀ ਹੋਣ ਬਾਰੇ ਇਕ ਨਕਲੀ ਪੋਸਟ ਸੋਸ਼ਲ ਮੀਡੀਆ ‘ਤੇ ਘੁੰਮ ਰਿਹਾ ਹੈ ਜਿਸ ਦਾ ਮਕਸਦ ਨੌਜਵਾਨਾਂ ਤੋਂ ਜਾਅਲਸਾਜ਼ੀ ਰਾਹੀਂ ਪੈਸਾ ਕਮਾਉਣਾ ਅਤੇ ਸਰਕਾਰ ਨੂੰ ਧੋਖਾ ਦੇਣਾ ਹੈ। ਬੁਲਾਰੇ ਨੇ ਸਪੱਸ਼ਟ ਕੀਤਾ ਕਿ ਪੰਜਾਬ ਪੁਲਿਸ ਹਮੇਸ਼ਾਂ ਭਰਤੀ ਲਈ ਜਨਤਕ ਇਸ਼ਤਿਹਾਰ ਜਾਰੀ ਕਰਦੀ ਹੈ ਅਤੇ ਭਰਤੀ ਸਬੰਧੀ ਸੂਚਨਾ ਨੂੰ ਆਪਣੇ ਵੈੱਬ ਪੋਰਟਲ ‘ਤੇ ਵੀ ਮੁਹੱਈਆ ਕਰਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਮੌਜੂਦਾ ਸਾਲ ਲਈ ਕਿਸੇ ਵੀ ਕਾਡਰ ਦੀ ਭਰਤੀ ਜਾਂ ਰੁਜ਼ਗਾਰ ਲਈ ਪੰਜਾਬ ਪੁਲਿਸ ਵੱਲੋਂ ਅਜਿਹਾ ਕੋਈ ਵੀ ਇਸ਼ਤਿਹਾਰ ਜਾਂ ਸੂਚਨਾ ਨਹੀਂ ਦਿੱਤੀ ਗਈ।
ਬੁਲਾਰੇ ਨੇ ਆਮ ਜਨਤਾ ਨੂੰ ਅਜਿਹੇ ਧੋਖਾਧਡ਼ੀ ਵਾਲੇ ਸੰਦੇਸ਼ਾਂ ਜਾਂ ਸੋਸ਼ਲ ਮੀਡੀਆ ‘ਤੇ ਚਲਦੀਆਂ ਪੋਸਟਾਂ ਨੂੰ ਅਣਡਿੱਠ ਕਰਨ ਦੀ ਤਾਕੀਦ ਕਰਦਿਆਂ ਕਿਹਾ ਕਿ ਜੇ ਕੋਈ ਵੀ ਵਿਅਕਤੀ ਪੁਲਿਸ ਵਿੱਚ ਅਜਿਹੇ ਕਿਸੇ ਤਰਾਂ ਵੀ ਰੁਜ਼ਗਾਰ ਜਾਂ ਭਰਤੀ ਦਾ ਦਾਅਵਾ ਜਾਂ ਵਾਅਦਾ ਕਰਦਾ ਹੈ ਤਾਂ ਉਸ ਸ਼ਖਸ਼ ਖਿਲਾਫ਼ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ ਕਿਸੇ ਵੀ ਨੇਡ਼ਲੇ ਪੁਲਿਸ ਅਧਿਕਾਰੀ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਵਿੰਗ ਨੇ ਇਸ ਸਬੰਧੀ ਆਈ.ਪੀ.ਸੀ ਦੀ ਧਾਰਾ 420, 419, 465, 468, 471 ਅਤੇ ਆਈ.ਟੀ. ਕਾਨੂੰਨ ਦੀ ਧਾਰਾ 66 ਤੇ 66-ਡੀ ਤਹਿਤ ਸਾਈਬਰ ਕ੍ਰਾਈਮ ਥਾਣਾ ਐਸ.ਏ.ਐਸ. ਵਿੱਚ ਮੁਕੱਦਮਾ ਦਰਜ਼ ਕਰਕੇ ਦੋਸ਼ੀਆਂ ਨੂੰ ਸਲਾਖਾਂ ਪਿਛੇ ਡੱਕਣ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ।
Punjab: ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਦੀ ਹੋਈ ਸ਼ੁਰੂਆਤ
Punjab: ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਦੀ ਹੋਈ ਸ਼ੁਰੂਆਤ ਸੁਖਬੀਰ ਸਿੰਘ ਬਾਦਲ ਫਾਰਮ ਭਰ ਬਣੇ ਮੈਂਬਰ ਚੰਡੀਗੜ੍ਹ,20 ਜਨਵਰੀ (ਵਿਸ਼ਵ ਵਾਰਤਾ):...