ਪੰਜਾਬ ਪੁਲਿਸ ਰਾਜ ‘ਚੋਂ ਨਸ਼ਾਖੋਰੀ ਨੂੰ ਖਤਮ ਕਨ ਲਈ ਵਚਨਬੱਧ-ਡੀ.ਜੀ.ਪੀ. ਅਰੋੜਾ

357
Advertisement

ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੁਲਿਸ ਅਧਿਕਾਰੀਆਂ ਅਤੇ ਮੁਲਾਜਮਾ ਨੂੰ ਸਹੁੰ ਚੁਕਾਈ

 ਚੰਡੀਗੜ, 23 ਮਾਰਚ (ਵਿਸ਼ਵ ਵਾਰਤਾ) :ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਸ਼੍ਰੀ ਸੁਰੇਸ਼ ਅਰੋੜਾ ਨੇ ਰਾਜ ਸਰਕਾਰ ਵੱਲੋਂ ਆਰੰਭੇ ਨਸ਼ਾਖੋਰੀ ਰੋਕਥਾਮ ਅਫਸਰ (ਡੀ.ਏ.ਪੀ.ਓ.) ਪ੍ਰੋਗਰਾਮ ਤਹਿਤ ਅੱਜ ਇੱਥੇ ਪੰਜਾਬ ਪੁਲਿਸ ਦੇ ਮੁੱਖ ਦਫਤਰ ਵਿਖੇ ਤਾਇਨਾਤ ਪੁਲਿਸ ਅਧਿਕਾਰੀਆਂ ਅਤੇ ਮੁਲਾਜਮਾ ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਹੁੰ ਚੁਕਾਈ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡੀ.ਜੀ.ਪੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਸ਼ਹੀਦੇ-ਆਜ਼ਮ ਸ. ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਵਿੱਚ ਹਰ ਸਾਲ 23 ਮਾਰਚ ਦਾ ਦਿਨ ‘ਯੁਵਾ ਸ਼ਸ਼ਕਤੀਕਰਨ ਦਿਵਸ’ ਵਜੋਂ ਮਨਾਇਆ ਜਾਵੇਗਾ। ਉਨਾਂ ਕਿਹਾ ਕਿ  ਇਸੇ ਭਾਵਨਾ ਦੇ ਮੱਦੇਨਜ਼ਰ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖਣ ਅਤੇ ਪੰਜਾਬ ਨੂੰ ਪੂਰਨ ਨਸ਼ਾ ਮੁਕਤ ਕਰਨ ਲਈ ਰਾਜ ਸਰਕਾਰ ਨੇ ਸਮੁੱਚੇ ਰਾਜ ਵਿੱਚ ਨਿਵੇਕਲੀ ਕਿਸਮ ਦਾ ਡੀ.ਏ.ਪੀ.ਓ. ਪ੍ਰੋਗਰਾਮ ਲਾਗੂ ਕੀਤਾ ਹੈ।

ਸ਼੍ਰੀ ਅਰੋੜਾ ਨੇ ਕਿਹਾ ਕਿ ਡੀ.ਏ.ਪੀ.ਓ ਵੱਜੋਂ ਸੂਚੀਦਰਜ ਹੋਏ ਸਰਕਾਰੀ ਮੁਲਾਜਮ ਵਾਲੰਟੀਅਰ ਆਪੋ-ਆਪਣੇ ਇਲਾਕਿਆਂ ਵਿਚ ਨਸ਼ਿਆਂ ਦੀ ਰੋਕਥਾਮ ਵਿਰੁੱਧ ਕੰਮ ਕਰਦੇ ਹੋਏ ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਗੇ ਅਤੇ ਉਨ•ਾਂ ਨੂੰ ਇਲਾਜ ਲਈ ਨੇੜਲੇ ਨਸ਼ਾ ਛੁਡਾਓ ਕੇਂਦਰਾਂ ਵਿਚ ਭੇਜਣ ਦੇ ਪ੍ਰਬੰਧ ਵੀ ਕਰਨਗੇ।

ਉਨ•ਾਂ ਕਿਹਾ ਕਿ ਅੱਜ ਯੁਵਾ ਸ਼ਸ਼ਕਤੀਕਰਨ ਦਿਵਸ ਮੌਕੇ ਰਾਜ ਵਿਚ ਸਥਿਤ ਪੰਜਾਬ ਪੁਲਿਸ ਦੇ ਸਮੂਹ ਦਫਤਰਾਂ ਵਿਚ ਪੁਲਿਸ ਅਧਿਕਾਰੀਆਂ ਅਤੇ ਮੁਲਾਜਮਾਂ ਨੇ ਨਸ਼ਿਆਂ ਦੀ ਰੋਕਥਾਮ ਲਈ ਸਹੁੰ ਚੁੱਕੀ ਹੈ। ਸ਼੍ਰੀ ਅਰੋੜਾ ਨੇ ਦੱਸਿਆ ਕਿ ਪੰਜਾਬ ਪੁਲਿਸ ਸਦਰ ਮੁਕਾਮ ਚੰਡੀਗੜ• ਵਿਖੇ ਤਾਇਨਾਤ 662 ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੇ ਆਪਣੇ ਆਪ ਨੂੰ ਡੀ.ਏ.ਪੀ.ਓ ਵਜੋਂ ਦਰਜ ਕਰਵਾਇਆ ਹੈ। ਉਨ•ਾਂ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਵੱਖ-ਵੱਖ ਸਾਂਝ ਕੇਂਦਰਾਂ ਅਤੇ ਹੋਰ ਦਫਤਰਾਂ ਵਿਚ ਵੀ ਡੀ.ਏ.ਪੀ.ਓ ਨੂੰ ਸੂਚੀ ਦਰਜ ਕਰਨ ਦੀ ਪ੍ਰਕ੍ਰਿਆ ਜਾਰੀ ਰਹੇਗੀ।

ਉਨ•ਾਂ ਰਾਜ ਵਿੱਚੋਂ ਵੱਡੀ ਗਿਣਤੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਅਤੇ ਬਰਾਮਦਗੀਆਂ ਕਰਨ ਲਈ ਪੰਜਾਬ ਪੁਲਿਸ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨਾਂ ਡੀ.ਏ.ਪੀ.ਓ. ਪ੍ਰੋਗਰਾਮ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਰੰਭੀ ਇਕ ਪ੍ਰਮੁੱਖ ਪਹਿਲ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਪੁਲਿਸ ਇਸ ਪ੍ਰੋਗਰਾਮ ਨੂੰ ਪਹਿਲ ਦੇ ਅਧਾਰ ‘ਤੇ ਸਫਲ ਬਣਾਉਣ ਲਈ ਆਪਣੀ ਪੂਰੀ ਵਾਹ ਲਾਏਗੀ।

Advertisement

LEAVE A REPLY

Please enter your comment!
Please enter your name here