ਚੰਡੀਗੜ, 11 ਅਕਤੂਬਰ (ਵਿਸ਼ਵ ਵਾਰਤਾ) : ਪੰਜਾਬ ਪੁਲਿਸ ਦੇ ਸੰਸਥਾਗਤ ਕ੍ਰਾਇਮ ਕੰਟਰੋਲ ਯੁਨਿਟ ਨੇ ਇਕ ਵੱਡੀ ਸਫਲਤਾ ਹਾਸਿਲ ਕਰਦਿਆਂ ਦਰਬਾਰਾ ਸਿੰਘ ਸਿਓਣਾ (ਮਕਾਨ ਨੰ. 21, ਫਾਟਕ ਰੋਡ,ਪਟਿਆਲਾ) ਦੇ ਸਨਸਨੀਖੇਜ਼ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ ਹੈ, ਜਿਸ ਦੀ 12-09-2008 ਨੂੰ ਅਣਪਛਾਤੇ ਹਮਲਾਵਰਾਂ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਸਬੰਧੀ ਕੇਸ ਥਾਣਾ ਸਿਵਲ ਲਾਇਨਜ਼, ਪਟਿਆਲਾ ਵਿਖੇ ਦਰਜ ਕੀਤਾ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਕੁੰਵਰ ਵਿਜੈ ਪ੍ਰਤਾਪ ਸਿੰਘ, ਆਈ.ਜੀ.ਪੀ. ਇੰਟੈਲੀਜੈਂਸ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ ਤੋਂ ਪੰਜਾਬ ਪੁਲਿਸ ਦੀਆਂ ਵੱਖ-ਵੱਖ ਯੁਨਿਟਾਂ ਵਲੋਂ ਇਸ ਮਾਮਲੇ ਸਬੰਧੀ ਪੜਤਾਲ ਕੀਤੀ ਜਾ ਰਹੀ ਸੀ। ਕਿਉਂਜੋ ਇਹ ਕੇਸ ਹੁਣ ਤੱਕ ਅਣਸੁਲਝਿਆ ਸੀ ਇਸ ਲਈ ਓ.ਸੀ.ਸੀ.ਯੂ. ਟੀਮ ਵੱਲੋਂ ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ ਅਤੇ ਏ.ਆਈ.ਜੀ. ਸੰਦੀਪ ਸਿੰਘ ਗੋਇਲ ਦੀ ਨਿਗਰਾਨੀ ਵਿੱਚ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।
ਉਨ•ਾਂ ਦੱਸਿਆ ਕਿ ਦਰਬਾਰਾ ਸਿੰਘ ਇੱਕ ਪੰਜਾਬੀ ਲੇਖਕ ਅਤੇ ਸ੍ਰੋਮਣੀ ਅਕਾਲੀ ਦਲ,ਕੌਮਾਂਤਰੀ ਦਾਜਨਰਲ ਸਕੱਤਰ ਸੀ। ਤਾਜਾ ਜਾਂਚ ਦੌਰਾਨ, ਓ.ਸੀ.ਸੀ.ਯੂ.ਟੀਮ ਨੂੰ ਇਹ ਪਤਾ ਲੱਗਿਆ ਕਿ ਇਸ ਕਤਲ ਦੇ ਪਿੱਛੇ ਪਰਿਵਾਰਕ ਝਗੜਾ ਸੀ। ਸਾਲ 2008 ਵਿਚ ਦਰਬਾਰਾ ਸਿੰਘ ਸਿਓਣਾ ਵੱਲੋਂ ਇਕ ਅਖ਼ਬਾਰ ਵਿੱਚ ਇੱਕ ਵਿਵਾਦ ਪੂਰਨ ਲੇਖ ਲਿਖਿਆ ਸੀ, ਇਸ ਲਈ ਮੁੱਢਲੀ ਜਾਂਚ ਤੋਂ ਇਸ ਕਤਲ ਵਿੱਚ ਕੁਝ ਕੱਟੜ ਪੰਥੀਆਂ ਦਾ ਹੱਥ ਹੋਣ ਦਾ ਖਦਸ਼ਾ ਸੀ। ਸਥਾਨਕ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਕੀਤੀ ਗਈ ਸਾਰੀਪੜਤਾਲਅਤੇ ਵੱਖ ਵੱਖਸਮੇਂ ‘ਤੇ ਗਠਿਤਕੀਤੀਆਂ ਗਈਆਂ ਵਿਸ਼ੇਸ਼ ਜਾਂਚ ਟੀਮਾਂ ਵੀ ਕਿਸੇ ਸਿੱਟੇ ਤੇ ਨਾ ਪੰਹੁਚ ਸਕਿਆ। ਉਪਰੰਤ ਮੁਕੱਦਮਾ ਅਦਾਲਤ ਵਿਚ ਵੀ ਅਣਸੁਲਝੀ ਰਿਪੋਰਟ ਦਾਖਲ ਕਰਵਾਈ ਗਈ ਸੀ, ਪਰ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਾਊਂ ਜਾਂਚ ਦੇ ਹੁਕਮ ਦਿੱਤੇ ਗਏ। ਇਸ ਬਾਅਦ, ਓ.ਸੀ.ਸੀ.ਯੂ. ਟੀਮ ਵੱਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ।
ਕੁੰਵਰ ਵਿਜੈਪ੍ਰਤਾਪ ਸਿੰਘ ਨੇ ਅੱਗੇ ਦੱÎਸਆ ਕਿ ਦੋ ਸ਼ੱਕੀ ਵਿਅਕਤੀਦਲਜੀਤ ਸਿੰਘ ਉਰਫ ਡੀ.ਐਲ.ਪੁੱਤਰ ਮੇਘ ਸਿੰਘ ਨਿਵਾਸੀਮਕਾਨ ਨੰ. 51, ਗੁਰਮਤ ਕਲੋਨੀ ਸੁਲਾਰ ਰੋਡਪਟਿਆਲਾਅਤੇ ਪੁਸ਼ਪਿੰਦਰ ਸਿੰਘ ਤਾਊ ਪੁੱਤਰ ਮਹਿਲ ਸਿੰਘ ਨਿਵਾਸੀਪਿੰਡਨਿਮਨਾਬਾਦਥਾਣਾਸਫੀਦੋਂ ਜ਼ਿਲ•ਾਜੀਂਦਹਰਿਆਣਾ, ਹੁਣ ਨਿਵਾਸੀਵਾਰਡ ਨੰ. 7 ਖਨੌਰੀ ਮੰਡੀਥਾਣਾਖਨੌਰੀ ਜ਼ਿਲ•ਾ ਸੰਗਰੂਰ ਤੋਂ ਪੁੱਛਗਿੱਛ ਕੀਤੀ ਗਈ ਜਿਨ•ਾਂ ਆਪਣਾ ਜ਼ੁਰਮ ਕਬੂਲਿਆਅਤੇ ਹੋਰਦੋਸ਼ੀਆਂ ਦੇ ਨਾਵਾਂ ਦਾ ਖੁਲਾਸਾ ਕੀਤਾਜਿਨ•ਾਂ ਵਿੱਚ ਅਮਨਪ੍ਰੀਤ ਸਿੰਘ ਉਰਫ ਜੀਤਾਜਲੰਧਰੀਆ ਪੁੱਤਰ ਜਤਿੰਦਰ ਸਿੰਘ ਨਿਵਾਸੀਨੇੜੇ ਪਿੰ੍ਰਸਪਲਾਜ਼ਾ ਮਿੱਠੂਪੁਰ ਰੋਡਜਲੰਧਰ, ਜਿਸਨੂੰ ਅਦਾਲਤ ਵੱਲੋਂ ਦੋਸ਼ੀਠਹਿਰਾਇਆ ਗਿਆ ਹੈ ਅਤੇ ਖ਼ਤਰਨਾਕ ਗੈਂਗਸਟਰਹੈ। ਇੱਥੇ ਇਹ ਦੱਸਣਯੋਗ ਹੈ ਕਿ ਜਾਂਚ ਦੌਰਾਨ ਫੜ•ੇ ਗਏ ਦੋਸ਼ੀਆਂ ਦਾਕਤਲ, ਇਰਾਦਾਕਤਲਮਾਮਲਿਆਂ ਵਿੱਚ ਪੁਰਾਣਾ ਰਿਕਾਰਡਵੀਦਰਜਹੈ।
ਕੁੰਵਰ ਨੇ ਅੱਗੇ ਕਿਹਾ ਕਿ ਇਸ ਮਾਮਲੇ ਸਬੰਧੀਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਦਬੋਚਣ ਲਈ ਕੋਸ਼ਿਸ਼ਾਂ ਜਾਰੀ ਹਨ।
Sangrur News :ਆਜ਼ਾਦ ਕੌਂਸਲਰ ਪਰਮਿੰਦਰ ਪਿੰਕੀ ‘ਆਪ’ ਵਿੱਚ ਸ਼ਾਮਲ, ਅਮਨ ਅਰੋੜਾ ਨੇ ਕੀਤਾ ਸਵਾਗਤ
ਆਜ਼ਾਦ ਕੌਂਸਲਰ ਪਰਮਿੰਦਰ ਪਿੰਕੀ 'ਆਪ' ਵਿੱਚ ਸ਼ਾਮਲ, ਅਮਨ ਅਰੋੜਾ ਨੇ ਕੀਤਾ ਸਵਾਗਤ ਸੰਗਰੂਰ, 26 ਅਪ੍ਰੈਲ( ਵਿਸ਼ਵ ਵਾਰਤਾ)-ਸੰਗਰੂਰ ਨਗਰ ਕੌਂਸਲ...