• ‘ਪੰਜਾਬ ਦੇ ਵਿਕਾਸ ਲਈ ਐਸੋਚੈਮ ਨਾਲ ਹੋਵੇਗੀ ਸਾਂਝੇਦਾਰੀ’
• ਸਰਵਿਸ ਤੇ ਉਤਪਾਦਨ ਖੇਤਰ ‘ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਉਤੇ ਵੀ ਦਿੱਤਾ ਜ਼ੋਰ
• ਕੈਬਨਿਟ ਮੰਤਰੀ ਸਿੱਧੂ ਨੇ ਮੁਹਾਲੀ ‘ਚ ਬਣਨ ਵਾਲੇ ਐਸੋਚਮ ਦੇ ਖੇਤਰੀ ਮੁੱਖ ਦਫਤਰ ਦਾ ਨੀਂਹ ਪੱਥਰ ਹੋਟਲ ਤਾਜ ‘ਚ ਰੱਖਿਆ
ਚੰਡੀਗੜ•, 1 ਮਾਰਚ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਉਦਯਿਗਕ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਵੱਲ ਪੂਰੀ ਤਨਦੇਹੀ ਨਾਲ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਨਿਵੇਸ਼ਕਾਂ ਵਿੱਚ ਵਿਸ਼ਵਾਸ ਦੀ ਬਹਾਲੀ ਕਰਨਾ ਸਭ ਤੋਂ ਅਹਿਮ ਹੈ ਜਿਸ ਸਬੰਧੀ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਹ ਗੱਲ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਐਸੋਚਮ (ਏ.ਐਸ.ਐਸ.ਓ.ਸੀ.ਐਚ.ਐਮ.) ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਐਸੋਚੈਮ ਵੱਲੋਂ ਮੁਹਾਲੀ ਵਿਖੇ ਖੇਤਰੀ ਮੁੱਖ ਦਫਤਰ ਬਣਾਇਆ ਜਾ ਰਿਹਾ ਜਿਸ ਦੇ ਨੀਂਹ ਪੱਥਰ ਰੱਖਣ ਦੀ ਰਸਮ ਅੱਜ ਇਥੇ ਹੋਟਲ ਤਾਜ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ. ਸਿੱਧੂ ਵੱਲੋਂ ਕੀਤੀ ਗਈ।
ਸੂਬੇ ਦੇ ਅਰਥਚਾਰੇ ਨੂੰ ਪੱਕੇ ਪੈਰੀਂ ਕਰਨ ਲਈ ਸ.ਸਿੱਧੂ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਤਰੱਕੀ ਦੀਆਂ ਲੀਹਾਂ ਉਤੇ ਲਿਜਾਣ ਲਈ ਐਸੋਚੈਮ ਦਾ ਹਰ ਤਰ•ਾਂ ਨਾਲ ਸਹਿਯੋਗ ਕਰਨ ਲਈ ਤਿਆਰ ਹੈ। ਉਨ•ਾਂ ਕਿਹਾ ਕਿ ਅੱਜ ਦੇ ਇਸ ਸਮਾਗਮ ਵਿੱਚ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ ਉਤੇ ਆਏ ਹਨ ਅਤੇ ਇੱਥੇ ਆ ਕੇ ਉਨ•ਾਂ ਨੂੰ ਬੇਹੱਦ ਖ਼ੁਸ਼ੀ ਮਹਿਸੂਸ ਹੋਈ ਹੈ ਕਿ ਦੇਸ਼ ਦੇ ਉਦਯੋਗਿਕ ਅਦਾਰਿਆਂ ਦੀ ਉਚ ਕੋਟੀ ਦੀ ਸੰਸਥਾ ਐਸੋਚਮ ਵੱਲੋਂ ਮੁਹਾਲੀ ਵਿਖੇ ਆਪਣਾ ਖੇਤਰੀ ਮੁੱਖ ਦਫਤਰ ਖੋਲਿ•ਆ ਜਾ ਰਿਹਾ ਹੈ ਜਿਸ ਨਾਲ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਉਨ•ਾਂ ਅੱਗੇ ਕਿਹਾ ਕਿ ਪੰਜਾਬ ਨੂੰ ਉਦਯੋਗਿਕ ਖੇਤਰ ਦੀਆਂ ਮੋਹਰਲੀਆਂ ਸਫ਼ਾਂ ਵਿੱਚ ਖੜ•ਾ ਕਰਨ ਲਈ ਆਮਦਨ ਦੇ ਹੋਰ ਵਧੇਰੇ ਸਾਧਨ ਜਟਾਉਣ ਦੀ ਲੋੜ ਹੈ ਅਤੇ ਐਸੋਚੈਮ ਨਾਲ ਭਾਈਵਾਲੀ ਇਸ ਮਕਸਦ ਦੀ ਅਹਿਮ ਕੜੀ ਸਾਬਤ ਹੋ ਸਕਦੀ ਹੈ।
ਆਪਣੇ ਸੰਬੋਧਨ ਦੌਰਾਨ ਸਰਵਿਸ ਅਤੇ ਉਤਪਾਦਨ (ਮੈਨੂਫੈਕਚਰਿੰਗ) ਖੇਤਰਾਂ ਨੂੰ ਬੇਹੱਦ ਮਹੱਤਵਪੂਰਨ ਦੱਸਦਿਆਂ ਸ.ਸਿੱਧੂ ਨੇ ਕਿਹਾ ਕਿ ਦੁਨੀਆਂ ਦਾ ਕੋਈ ਵੀ ਵਿਕਸਿਤ ਅਰਥਚਾਰਾ ਇਨ•ਾਂ ਦੋਵਾਂ ਖੇਤਰਾਂ ਨੂੰ ਅਣਗੌਲਿਆ ਨਹੀਂ ਕਰਦਾ। ਉਨ•ਾਂ ਇਸ ਸਬੰਧ ਵਿੱਚ ਅਮਰੀਕਾ, ਜਰਮਨੀ, ਇੰਗਲੈਂਡ ਅਤੇ ਸਿੰਗਾਪੁਰ ਵਰਗੇ ਵਿਕਸਤ ਦੇਸ਼ਾਂ ਦੀ ਉਦਾਹਰਨ ਵੀ ਦਿੱਤੀ। ਉਨ•ਾਂ ਅਗਾਂਹ ਕਿਹਾ ਕਿ ਗੁੜਗਾਓਂ ਜੋ ਕਿ ਉਦਯੋਗਿਕ ਪੱਖ ਤੋਂ ਕੁਝ ਦਹਾਕੇ ਪਹਿਲਾਂ ਇਕ ਅਣਜਾਣੀ ਥਾਂ ਸੀ, ਹੁਣ ਮੋਹਰੀ ਸਥਾਨਾਂ ਚ ਸ਼ਾਮਲ ਹੋ ਗਿਆ ਹੈ ਅਤੇ ਉਹ ਕੋਈ ਵਜ•ਾਂ ਨਹੀਂ ਦੇਖਦੇ ਕਿ ਕਿਉਂ ਪੰਜਾਬ ਵੀ ਇਹ ਸ਼ਾਨਾਮੱਤਾ ਸਥਾਨ ਹਾਸਲ ਨਹੀਂ ਕਰ ਸਕਦਾ।
ਸ. ਸਿੱਧੂ ਨੇ ਹੋਰ ਵਿਕਾਸਮੁਖੀ ਗੱਲਾਂ ਕਰਦਿਆਂ ਕਿਹਾ ਕਿ ਪੰਜਾਬ ਸੈਰ ਸਪਾਟਾ, ਛੋਟੇ ਤੇ ਲਘੂ ਉਦਯੋਗਾਂ, ਲੈਂਡਬੈਂਕਸ ਨੂੰ ਕਾਇਮ ਕਰਨਾ, ਫੂਡ ਪ੍ਰਾਸੈਸਿੰਗ, ਐਰੋਸਪੇਸ, ਰੱਖਿਆ ਉਤਪਾਦਨ ਅਤੇ ਟੈਕਟੀਕਲ ਟੈਕਸਟਾਈਲ ਆਦਿ ਖੇਤਰਾਂ ਵਿੱਚ ਅਸੀਮ ਸੰਭਾਵਨਾਵਾਂ ਰੱਖਦਾ ਹੈ ਜਿਨ•ਾਂ ਦਾ ਭਰਪੂਰ ਰਿਸਤੇਮਾਲ ਕਰਕੇ ਅਤੇ ਬਦਲਦੇ ਸਮੇਂ ਅਨੁਸਾਰ ਤਕਨੀਕੀ ਪੁਲਾਂਗਾਂ ਪੁੱਟ ਕੇ ਇਕ ਸਕਤੀਸ਼ਾਲੀ ਅਰਥਚਾਰਾ ਬਣ ਸਕਦਾ ਹੈ। ਉਨ•ਾਂ ਕਿਹਾ ਕਿ ਪੰਜਾਬ ਵਿੱਚ ਜਿੱਥੇ ਕਪਾਹ ਦੀ ਪੈਦਾਵਾਰ ਹੁੰਦੀ ਹੈ, ਉਥੇ ਸਪਨਿੰਗ ਮਿੱਲਜ਼ ਅਤੇ ਜਿੱਥੇ ਆਲੂਆਂ ਅਤੇ ਹੋਰ ਸਬਜ਼ੀਆਂ ਤੇ ਫਲਾਂ ਦੀ ਪੈਦਾਵਾਰ ਹੁੰਦੀ ਹੈ, ਉਥੇ ਸਬੰਧਤ ਪ੍ਰਾਸੈਸਿੰਗ ਉਦਯੋਗ ਲਗਾਉਣ ਦੀ ਲੋੜ ਹੈ ਜਿਸ ਨਾਲ ਕਿਸਾਨੀ ਵੀ ਪੈਰਾਂ ਸਿਰ ਹੋਵੇਗੀ। ਸਿੰਗਲ ਵਿੰਡੋ ਪ੍ਰਣਾਲੀ ਵੱਲ ਧਿਆਨ ਕੇਂਦਰਿਤ ਕਰਦਿਆਂ ਕੈਬਨਿਟ ਮੰਤਰੀ ਨੇ ਇਸ ਪ੍ਰਣਾਲੀ ਨੂੰ ਹੋਰ ਸਮਰੱਥ ਬਣਾਉਣ ਦੀ ਵਕਾਲਤ ਕੀਤੀ ਤਾਂ ਜੋ ਮਜ਼ਬੂਤ ਉਦਯੋਗਿਕ ਢਾਂਚਾ ਸਥਾਪਤ ਕਰਨ ਵਿੱਚ ਮੱਦਦ ਮਿਲ ਸਕੇ। ਉਨ•ਾਂ ਇਸ ਸਬੰਧ ਵਿੱਚ ਗੁਜਰਾਤ, ਆਂਧਰਾ ਪ੍ਰਦੇਸ਼, ਕਰਨਾਟਕਾ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਦੀ ਮਿਸਾਲ ਵੀ ਦਿੱਤੀ।
ਇਸ ਤੋਂ ਪਹਿਲਾਂ ਸਵਾਗਤੀ ਭਾਸ਼ਣ ਦਿੰਦਿਆਂ ਐਸੋਚੈਮ ਦੇ ਪ੍ਰਧਾਨ ਸ੍ਰੀ ਸੰਦੀਪ ਜਜੋਡੀਆ ਨੇ ਕਿਹਾ ਕਿ ਪੰਜਾਬ ਉਦਮੀਆਂ ਦਾ ਗੜ• ਹੈ ਅਤੇ ਸਮਾਂ ਇਹ ਮੰਗ ਕਰਦਾ ਹੈ ਕਿ ਹੁਨਰ ਵਿਕਾਸ ਰਾਹੀਂ ਸੂਬੇ ਦੀ ਅਸੀਮਤ ਸਮਰੱਥਾ ਦਾ ਸਹੀ ਇਸਤੇਮਾਲ ਹੋਵੇ। ਉਨ•ਾਂ ਸੂਬੇ ਦੀਆਂ ਤਕਨੀਕੀ ਸਿੱਖਿਆ ਸੰਸਥਾਨ ਨਾਲ ਭਾਈਵਾਲੀ ਦੀ ਵੀ ਹਮਾਇਤ ਕੀਤੀ। ਅੰਤ ਵਿੱਚ ਐਸੋਚੈਮ ਦੇ ਸਕੱਤਰ ਜਨਰਲ ਸ੍ਰੀ ਡੀ ਐਸ ਰਾਵਤ ਨੇ ਸਭਨਾਂ ਦਾ ਧੰਨਵਾਦ ਕੀਤਾ।
Sangrur News :ਆਜ਼ਾਦ ਕੌਂਸਲਰ ਪਰਮਿੰਦਰ ਪਿੰਕੀ ‘ਆਪ’ ਵਿੱਚ ਸ਼ਾਮਲ, ਅਮਨ ਅਰੋੜਾ ਨੇ ਕੀਤਾ ਸਵਾਗਤ
ਆਜ਼ਾਦ ਕੌਂਸਲਰ ਪਰਮਿੰਦਰ ਪਿੰਕੀ 'ਆਪ' ਵਿੱਚ ਸ਼ਾਮਲ, ਅਮਨ ਅਰੋੜਾ ਨੇ ਕੀਤਾ ਸਵਾਗਤ ਸੰਗਰੂਰ, 26 ਅਪ੍ਰੈਲ( ਵਿਸ਼ਵ ਵਾਰਤਾ)-ਸੰਗਰੂਰ ਨਗਰ ਕੌਂਸਲ...