ਬਠਿੰਡਾ 7 ਜੁਲਾਈ (ਵਿਸ਼ਵ ਵਾਰਤਾ)- ਪੰਜਾਬ ਦੀ ਮੁੱਖ ਵਿਰੋਧੀ ਧਿਰ, ਆਮ ਆਦਮੀ ਪਾਰਟੀ, ਐਸ.ਸੀ. ਵਿੰਗ, ਜ਼ਿਲ੍ਹਾ ਬਠਿੰਡਾ ਦੀ ਇਕਾਈ ਵੱਲੋਂ ਪੰਜਾਬ ਦੇ ਲੱਖਾਂ ਲਾਭਪਾਤਰੀਆਂ ਦੇ ਕੱਟੇ ਗਏ ਰਾਸ਼ਨ ਕਾਰਡ ਅਤੇ ਚੱਲ ਰਹੀ ਕੋਰੋਨਾ ਮਹਾਂਮਾਰੀ ਦੌਰਾਨ ਕੀਤੀ ਗਈ ਕਾਣੀ ਰਾਸ਼ਨ ਵੰਡ ਖਿਲਾਫ ਅੱਜ ਸਥਾਨਕ ਅੰਬੇਦਕਰ ਪਾਰਕ ਵਿਖੇ ਅੈਸ ਸੀ ਵਿੰਗ ਜਿਲਾ ਪ੍ਰਧਾਨ ਗੁਰਜੰਟ ਸਿੰਘ ਸਿਵੀਆ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇ ਕੇ ਕੱਟੇ ਗਏ ਕਾਰਡ ਬਹਾਲ ਕਰਨ ਦੀ ਮੰਗ ਕੀਤੀ ਗਈ।ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ ਨੇ ਕਿਹਾ ਕਿ ਸਾਰੀ ਦੁਨੀਆਂ ਦੀਆਂ ਸਰਕਾਰਾਂ ਚੱਲ ਰਹੇ ਕੋਰੋਨਾ ਮਹਾਂਮਾਰੀ ਕਾਰਨ ਸਾਰੇ ਕਾਰੋਬਾਰ ਵਿੱਚ ਖੜੋਤ ਆਉਣ ਕਰਕੇ ਆਪਣੇ ਨਾਗਰਿਕਾਂ ਨੂੰ ਵੱਖ-ਵੱਖ ਰਿਆਇਤਾਂ ਜ਼ਰੀਏ ਉਹਨਾਂ ਦੀ ਬਾਂਹ ਫੜਕੇ ਉਨ੍ਹਾਂ ਦੀ ਮਦਦ ਕਰਨ ਵਿਚ ਯਤਨਸ਼ੀਲ ਹਨ, ਉਥੇ ਹੀ ਆਪ ਦੀ ਰਹਿਨੁਮਾਈ ਹੇਠ ਤੁਹਾਡੀ ਪਾਰਟੀ ਦੇ ਨੁਮਾਇੰਦੇ ਅਤੇ ਆਗੂ, ਨਾਗਰਿਕਾਂ ਦੀ ਕੋਈ ਮਦਦ ਕਰਨ ਦੀ ਬਜਾਏ, ਉਨ੍ਹਾਂ ਦੇ ਹੱਕ ਮਾਰ ਰਹੇ ਹਨ ਉਹਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਈ ਇਸ ਮੁਸ਼ਕਲ ਘੜੀ ‘ਚ ਸਰਕਾਰ ਨੂੰ ਹਰ ਲੋੜਵੰਦ ਗ਼ਰੀਬ ਅਤੇ ਯੋਗ ਦਲਿਤ ਪਰਿਵਾਰ ਦੀ ਬਾਂਹ ਫੜਨੀ ਚਾਹੀਦੀ ਸੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਰਾਸ਼ਨ ਦੀ ਹੋਮ ਡਿਲਿਵਰੀ ਕਰਨੀ ਚਾਹੀਦੀ ਸੀ, ਪਰੰਤੂ ਅਜਿਹਾ ਨਾ ਕਰਕੇ ਤੁਹਾਡੀ ਸਰਕਾਰ ਨੇ ਸਾਰੀਆਂ ਕਲਿਆਣਕਾਰੀ ਯੋਜਨਾਵਾਂ ਦਾ ਕਾਂਗਰਸੀਕਰਨ ਕਰ ਦਿੱਤਾ।ਆਗੂਆਂ ਨੇ ਕਿਹਾ ਕਿ ਗ਼ਰੀਬਾਂ ਅਤੇ ਜ਼ਰੂਰਤਮੰਦਾਂ ਦੀ ਅਜਿਹੇ ਚੁਣੌਤੀ ਭਰੇ ਹਲਾਤਾਂ ‘ਚ ਕਿਸ ਤਰਾਂ ਮਦਦ ਕਰਨੀ ਚਾਹੀਦੀ ਹੈ, ਤੁਹਾਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲੋਂ ਸਿੱਖਣ ਦੀ ਲੋੜ ਹੈI ਦਿੱਲੀ ‘ਚ ਬਿਨਾਂ ਰਾਸ਼ਨ ਕਾਰਡ ਵਾਲੇ ਵੀ ਲੱਖਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਜ਼ਰੂਰੀ ਵਸਤਾਂ ਮੁਹੱਈਆ ਕੀਤੀਆਂ ਗਈਆਂ ਹਨ, ਪਰੰਤੂ ਪੰਜਾਬ ‘ਚ ਜੋ ਲੋੜਵੰਦ ਪਹਿਲਾਂ ਰਾਸ਼ਨ ਲੈ ਰਹੇ ਸਨ, ਉਨ੍ਹਾਂ ਦੇ ਵੀ ਰਾਸ਼ਨ ਕਾਰਡ ਕੱਟ ਕੇ ਉਨ੍ਹਾਂ ਨੂੰ ਮਦਦ ਤੋਂ ਵਾਂਝਾ ਕਰ ਦਿੱਤਾ ਗਿਆ।ਇਸ ਤਰਾਂ ਬਗੈਰ ਕਿਸੇ ਮਾਪਦੰਡ ਦੇ ਪੂਰੇ ਪੰਜਾਬ ਦੇ ਲੱਖਾਂ ਲਾਭਪਾਤਰੀਆਂ ਦੇ ਰਾਸ਼ਨ ਕਾਰਡ ਕੱਟ ਕੇ ਤੁਹਾਡੀ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਗ਼ਰੀਬ ਅਤੇ ਦਲਿਤ ਵਿਰੋਧੀ ਹੈ ਉਹਨਾਂ ਦੱਸਿਆ ਕਿ ਦੂਸਰੇ ਪਾਸੇ ਕੇਂਦਰ ਸਰਕਾਰ ਦੇ ਦਾਅਵਿਆਂ ਅਨੁਸਾਰ 70725 ਮੀਟਰਿਕ ਟਨ ਅਨਾਜ ਤੇ 10 ਹਜ਼ਾਰ ਮੀਟਰਿਕ ਟਨ ਦਾਲਾਂ ਪੰਜਾਬ ਲਈ ਭੇਜੀਆਂ ਸਨ ਪਰ ਇਹ ਰਾਸ਼ਨ ਲੋਕਾਂ ਨੂੰ ਵੰਡਿਆ ਹੀ ਨਹੀਂ ਗਿਆ ਜਾਂ ਤਾਂ ਤੁਹਾਡੀ ਪਾਰਟੀ ਦੇ ਨੁਮਾਇੰਦੇ ਅਤੇ ਆਗੂਆਂ ਨੇ ਇਸ ਨੂੰ ਸਟੋਰ ਕਰ ਲਿਆ, ਜਾਂ ਕੇਂਦਰ ਸਰਕਾਰ ਨੇ ਕਦੇ ਭੇਜਿਆ ਹੀ ਨਹੀਂ, ਕਿਉਂਕਿ ਲੋੜਵੰਦਾਂ ਨੂੰ ਤਾਂ ਮਿਲਿਆ ਹੀ ਨਹੀਂ, ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਵਦੀਪ ਜੀਦਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਹੀ ਖਤਮ ਕਰ ਦਿੱਤੀ ਹੈ ਤੇ ਇਹ ਰਾਸ਼ਨ ਵੰਡਣ ਦੀ ਜ਼ਿੰਮੇਵਾਰੀ ਤੁਸੀਂ ਆਪਣੀ ਪਾਰਟੀ ਦੇ ਨੁਮਾਇੰਦੇ ਹਵਾਲੇ ਕਰ ਦਿੱਤੀ। ਰਾਹਤ ਦਾ ਵੱਡਾ ਹਿੱਸਾ ਉਹ ਆਗੂਆਂ ਨੇ ਰੱਖ ਲਿਆ ਤੇ ਜਾਂ ਸਿਰਫ ਆਪਣੇ ਸਮਰਥਕਾਂ ਨੂੰ ਹੀ ਵੰਡਿਆ। ਇਸ ਨਾਲ ਸਮਾਜ ਦੇ ਗਰੀਬ ਤੇ ਕਮਜ਼ੋਰ ਵਰਗਾਂ ਦੀ ਹਾਲਤ ਹੋਰ ਮਾੜੀ ਹੋ ਗਈ ਤੇ ਉਹਨਾਂ ਨੂੰ ਸਮਾਜਿਕ ਤੇ ਹੋਰ ਧਾਰਮਿਕ ਸੰਗਠਨਾ ‘ਤੇ ਨਿਰਭਰ ਹੋਣਾ ਪਿਆ। ਜੇਕਰ ਇਹ ਲੋਕ ਸੇਵਾ ਨਾ ਕਰਦੇ ਤਾਂ ਫਿਰ ਸੂਬੇ ਵਿਚ ਭੁੱਖ ਨਾਲ ਪਤਾ ਨਹੀਂ ਕਿੰਨੀਆਂ ਮੌਤਾਂ ਹੋ ਜਾਂਦੀਆਂ। ਤੁਹਾਡੀ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਰਾਸ਼ਨ ਨਹੀਂ ਵੰਡਿਆ ਜਿਸ ਕਾਰਨ ਉਹ ਸੂਬੇ ਵਿਚੋਂ ਹਿਜ਼ਰਤ ਕਰ ਗਏ ਜਿਸ ਨਾਲ ਇੰਡਸਟਰੀ ਦੇ ਨਾਲ ਨਾਲ ਖੇਤੀਬਾੜੀ ਖੇਤਰ ਨੂੰ ਵੀ ਵੱਡਾ ਨੁਕਸਾਨ ਹੋਇਆ।ਹੁਣ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀ.ਐਮ.ਜੀ.ਕੇ.ਏ.ਵਾਈ) ਸਕੀਮ ਵਿਚ ਕੀਤੇ ਗਏ ਵਾਧੇ ਦੇ ਤਹਿਤ ਸੂਬੇ ਵਿਚ ਆਉਣ ਵਾਲੇ ਰਾਸ਼ਨ ਦੀ ਸਖ਼ਤੀ ਨਾਲ ਨਿਗਰਾਨੀ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸਕੀਮ ਤਹਿਤ ਮਿਲਨ ਵਾਲੇ ਰਾਸ਼ਨ ਦੀ ਚੋਰੀ ਨਾ ਕੀਤੀ ਜਾ ਸਕੇ ਤੇ ਨਾ ਹੀ ਇਹ ਖੁਲ੍ਹੀ ਮਾਰਕੀਟ ਵਿਚ ਜਾਂ ਦੁਬਾਰਾ ਤੁਹਾਡੀ ਪਾਰਟੀ ਦੇ ਨੁਮਾਇੰਦੀਆਂ ਦੇ ਹਮਾਇਤੀਆਂ ਨੂੰ ਨਾ ਵੰਡਿਆ ਜਾ ਸਕੇ। ਰਾਹਤ ਦੀ ਵੰਡ ਮੈਰਿਟ ਦੇ ਆਧਾਰ ‘ਤੇ ਬਿਨਾਂ ਕਿਸੇ ਸਿਆਸੀਕਰਨ ਦੇ ਅਤੇ ਬਿਨਾਂ ਕਿਸੇ ਪੱਖਪਾਤ ਤੋਂ ਹੋਣੀ ਚਾਹੀਦੀ ਸੀ ਇਸ ਮੌਕੇ ਆਪ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਸਾਢੇ ਤਿੰਨ ਸਾਲ ਲੰਘ ਚੁੱਕੇ ਹਨ ਪਰੰਤੂ ਤੁਹਾਡੀ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ ਨਿਭਾਉਣ ਵੱਲ ਕੋਈ ਕਦਮ ਨਹੀਂ ਚੁੱਕਿਆ, ਬਜ਼ੁਰਗ, ਵਿਧਵਾਵਾਂ ਅਤੇ ਅਪਾਹਜ ਲੋਕ ਵਾਅਦੇ ਅਨੁਸਾਰ 2500 ਰੁਪਏ ਪੈਨਸ਼ਨ ਅਤੇ ਯੋਗ ਦਲਿਤ ਪਰਿਵਾਰ 5-5 ਮਰਲਿਆਂ ਦੇ ਪਲਾਟਾਂ ਨੂੰ ਤਰਸ ਰਹੇ ਹਨ। ਅਜਿਹਾ ਜਾਪਦਾ ਹੈ, ਤੁਹਾਡੀ ‘ਸ਼ਾਹੀ ਸਰਕਾਰ’ ਦੀ ਦਲਿਤ ਵਿਰੋਧੀ ਸੋਚ ਹੋਣ ਕਾਰਨ ਦਲਿਤ ਵਰਗ ਸਰਕਾਰ ਦੇ ਏਜੰਡੇ ‘ਤੇ ਹੀ ਨਹੀਂ ਹੈ। ਤੁਹਾਡੀ ਸਰਕਾਰ ‘ਦਲਿਤ ਵਿਰੋਧੀ’ ਸਰਕਾਰ ਸਾਬਤ ਹੋਈ ਹੈ। ਆਮ ਆਦਮੀ ਪਾਰਟੀ (ਆਪ) ਪੰਜਾਬ, ਸਰਕਾਰ ਵੱਲੋਂ ਗ਼ਰੀਬਾਂ ਅਤੇ ਦਲਿਤ ਲੋੜਵੰਦਾਂ ਦੇ ਅੰਨ੍ਹੇਵਾਹ ਕੱਟੇ ਗਏ ਰਾਸ਼ਨ ਕਾਰਡਾਂ ਦਾ ਤਿੱਖਾ ਵਿਰੋਧ ਕਰਦੀ ਹੈ I ਜੇ ਇਹ ਕਾਰਡ ਦੁਬਾਰਾ ਨਹੀਂ ਬਣਾਏ ਗਏ ਅਤੇ ਤੁਹਾਡੀ ਸਰਕਾਰ ਬਿਨਾਂ ਕਿਸੇ ਪੱਖਪਾਤ ਰਾਸ਼ਨ ਵੰਡਣ ਵਿਚ ਅਸਫਲ ਰਹਿੰਦੀ ਹੈ ਅਤੇ ਆਪਣੇ ਵਾਅਦੇ ਪੂਰੇ ਨਹੀਂ ਕਰਦੀ ਤਾਂ ਤੁਹਾਡੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਮੋਰਚਾ ਖੋਲ੍ਹੇਗਾ
SDM Amit Gupta ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ
SDM Amit Gupta ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ ਕਿਸਾਨਾਂ ਨੂੰ ਬਿਨਾਂ ਅੱਗ ਲਾਇਆਂ ਪਰਾਲੀ ਦੇ ਨਿਪਟਾਰੇ ਲਈ ਕੀਤਾ ਪ੍ਰੇਰਿਤ...