ਪੰਜਾਬ ਦੇ ਰਾਜਪਾਲ ਨੇ ਗੁੱਡ ਫਰਾਈਡੇ ਮੌਕੇ ਪ੍ਰਭੂ ਯਿਸੂ ਮਸੀਹ ਨੂੰ ਕੀਤਾ ਯਾਦ
ਚੰਡੀਗੜ੍ਹ, 14 ਅਪ੍ਰੈਲ: ਪੰਜਾਬ ਦੇ ਰਾਜਪਾਲ ਅਤੇ ਯੂ.ਟੀ., ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ “ਗੁੱਡ ਫਰਾਈਡੇ” ਮੌਕੇ ਪ੍ਰਭੂ ਯਿਸੂ ਮਸੀਹ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਮਨੁੱਖੀ ਦੁੱਖਾਂ ਨੂੰ ਘਟਾਉਣ ਲਈ ਸਮਰਪਿਤ ਕਰ ਦਿੱਤਾ।
ਰਾਜਪਾਲ ਨੇ ਕਿਹਾ, “ਗੁੱਡ ਫਰਾਈਡੇ, ਈਸਾਈ ਕੈਲੰਡਰ ਦੇ ਸਭ ਤੋਂ ਪਵਿੱਤਰ ਦਿਨਾਂ ਵਿੱਚੋਂ ਇੱਕ ਹੈ ਜੋ ਮਾਨਵ ਜਾਤੀ ਲਈ ਪ੍ਰਭੂ ਯਿਸੂ ਵੱਲੋਂ ਕੀਤੇ ਗਏ ਸਰਵਉੱਚ ਬਲੀਦਾਨ ਦਾ ਪ੍ਰਤੀਕ ਹੈ। ਆਓ, ਅਸੀਂ ਇਸ ਦਿਨ ਅਤੇ ਈਸਟਰ ਸੰਡੇ ਦੇ ਜਸ਼ਨ ਵਿੱਚ, ਸੂਬੇ ਦੇ ਸਾਰੇ ਸਮੁਦਾਇਆਂ ਵਿੱਚ ਭਾਈਚਾਰਕ ਸਾਂਝ ਅਤੇ ਏਕਤਾ ਦੇ ਬੰਧਨ ਨੂੰ ਮਜ਼ਬੂਤ ਕਰਨ ਲਈ ਪਿਆਰ, ਸ਼ਾਂਤੀ ਅਤੇ ਮੁਆਫ਼ੀ ਦੇ ਮਹਾਨ ਗੁਣਾਂ ਪ੍ਰਤੀ ਖ਼ੁਦ ਨੂੰ ਸਮਰਪਿਤ ਕਰੀਏ।
ਰਾਜਪਾਲ ਨੇ ਉਮੀਦ ਪ੍ਰਗਟਾਈ ਕਿ ਗੁੱਡ ਫਰਾਈਡੇ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਵੱਲੋਂ ਦਿਖਾਏ ਪਿਆਰ, ਕੁਰਬਾਨੀ ਅਤੇ ਹਮਦਰਦੀ ਦੇ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕਰੇਗਾ।