ਚੰਡੀਗੜ•, 4 ਮਈ( ਵਿਸ਼ਵ ਵਾਰਤਾ)ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਛੋਟੇ, ਸੂਖਮ, ਘਰੇਲੂ ਤੇ ਲਘੂ ਉਦਯੋਗਾਂ ਦੀ ਹਾਲਤ ‘ਤੇ ਚਿੰਤਾ ਜ਼ਾਹਰ ਕਰਦਿਆਂ ਸੋਮਵਾਰ ਨੂੰ ਕੇਂਦਰ ਕੋਲ ਅਪੀਲ ਕੀਤੀ ਕਿ ਉਹ ਇਨ•ਾਂ ਉਦਯੋਗਾਂ ਨੂੰ ਪਰਿਵਾਰਕ ਮੈਂਬਰਾਂ ਅਤੇ ਗੁਆਂਢ ਵਿੱਚ ਰਹਿੰਦੇ ਮਜ਼ਦੂਰਾਂ ਨੂੰ ਲੈ ਕੇ ਕੰਮ ਕਰਨ ਦੀ ਆਗਿਆ ਦੇਣ।
ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਸੀਮਤ ਜ਼ੋਨਾਂ ਤੋਂ ਬਾਹਰ ਸ਼ਹਿਰੀ ਖੇਤਰ ਵਿੱਚ ਪੈਂਦੇ ਅਜਿਹੇ ਉਦਯੋਗਾਂ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ ਬਸ਼ਰਤੇ ਇਹ ਕੋਵਿਡ ਰੋਕਥਾਮ ਉਪਾਵਾਂ ਅਤੇ ਇਸ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪੂਰੀ ਪਾਲਣਾ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਲਘੂ, ਛੋਟੇ ਤੇ ਦਰਮਿਆਨੇ ਉਦਮੀਆਂ (ਐਮ.ਐਸ.ਐਮ.ਈ.) ਦੇ ਖੇਤਰ ਨੂੰ ਕਾਇਮ ਰੱਖਣ ਦੇ ਨਾਲ ਮਜ਼ਦੂਰਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਫਾਇਦੇਮੰਦ ਸਾਬਤ ਹੋਵੇਗਾ।
ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਮੁੱਖ ਤੌਰ ‘ਤੇ ਦੂਸਰੇ ਰਾਜਾਂ ਤੋਂ ਆਏ ਲੋਕਾਂ ਕਰਕੇ ਪੰਜਾਬ ਦੇ ਬਹੁਤੇ ਉਦਯੋਗਿਕ ਸ਼ਹਿਰ ਹਾਲ ਹੀ ਵਿਚ ਰੈਡ ਜ਼ੋਨ ਵਿੱਚ ਆਏ ਹਨ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਨ•ਾਂ ਪਾਬੰਦੀਆਂ ਕਰਕੇ ਉਦਯੋਗਾਂ ਨੂੰ ਮੁੜ ਤੋਂ ਚਲਾਉਣਾ ਮੁਸ਼ਕਲ ਹੋ ਗਿਆ ਹੈ। ਉਨ•ਾਂ ਅੱਗੇ ਕਿਹਾ ਕਿ ਸੂਬੇ ਵਿੱਚ ਬਹੁਤ ਸਾਰੇ ਲਘੂ, ਸੂਖਮ ਅਤੇ ਛੋਟੇ ਉਦਯੋਗ 2 ਤੋਂ 5 ਵਿਅਕਤੀਆਂ ਨਾਲ ਕੰਮ ਕਰ ਰਹੇ ਹਨ ਜੋ ਉਥੇ ਆਸ ਪਾਸ ਹੀ ਰਹਿੰਦੇ ਹਨ ਅਤੇ ਬਹੁਤ ਸਾਰੇ ਮਾਮਲਿਆਂ ਵਿੱਚ ਬਿਨਾਂ ਕਿਸੇ ਬਾਹਰੀ ਕਾਮਿਆਂ ਤੋਂ ਸਿਰਫ਼ ਪਰਿਵਾਰਕ ਮੈਂਬਰ ਹੀ ਇਨ•ਾਂ ਉਦਯੋਗਾਂ ਨੂੰ ਚਲਾ ਰਹੇ ਹਨ।
ਉਨ•ਾਂ ਕਿਹਾ ਕਿ ਅਕਸਰ ਇਹ ਛੋਟੇ ਯੂਨਿਟ, ਵੱਡੇ ਯੂਨਿਟਾਂ ਦੇ ਵਿਕਰੇਤਾ ਹੁੰਦੇ ਹਨ ਅਤੇ ਇਨ•ਾਂ ਨੂੰ ਕੁਝ ਜ਼ਰੂਰ ਸਾਜ਼ੋ-ਸਾਮਾਨ ਦੀ ਸਪਲਾਈ ਕਰਦੇ ਹਨ। ਜੇਕਰ ਇਹ ਸਾਮਾਨ ਹੀ ਸਪਲਾਈ ਨਹੀਂ ਹੁੰਦਾ ਤਾਂ ਵੱਡੇ ਯੂਨਿਟਾਂ ਨੂੰ ਇਜਾਜ਼ਤ ਦਿੱਤੇ ਜਾਣ ‘ਤੇ ਵੀ ਉਹ ਚੱਲ ਨਹੀਂ ਸਕਦੇ। ਉਨ•ਾਂ ਨੇ ਆਫਤ ਪ੍ਰਬੰਧਨ ਐਕਟ-2005 ਦੀ ਧਾਰਾ 10 (2) (9) ਤਹਿਤ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ/ਹਦਾਇਤਾਂ ਵਿੱਚ ਸੋਧ ਕਰਨ ਦੀ ਮੰਗ ਕੀਤੀ ਜਿਸ ਤਹਿਤ ਸੀਮਤ ਖੇਤਰਾਂ ਨੂੰ ਛੱਡ ਕੇ ਸ਼ਹਿਰੀ ਇਲਾਕਿਆਂ ਵਿੱਚ ਵੱਖ-ਵੱਖ ਉਦਯੋਗਾਂ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਪੈਰਾ ਨੰਬਰ 7 (2) (ਬੀ) ਤਹਿਤ ਇਨ•ਾਂ ਦਿਸ਼ਾਂ-ਨਿਰਦੇਸ਼ਾਂ ਵਿੱਚ ਸੋਧ ਕਰਨ ਲਈ ਆਪਣੇ ਮੰਤਰਾਲੇ ਨੂੰ ਹਦਾਇਤ ਕਰਨ ਲਈ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਕਿਉਂ ਜੋ ਇਸ ਧਾਰਾ ਹੇਠ ਹੀ ਪੰਜਾਬ ਵਿੱਚ ਉਕਤ ਉਦਯੋਗਾਂ ਨੂੰ ਚਲਾਉਣ ਦੀ ਆਗਿਆ ਦੇਣ ਦੀ ਢਿੱਲ ਦੇਣ ‘ਤੇ ਬੰਦਿਸ਼ ਲਾਈ ਹੋਈ ਹੈ।
——
SDM Amit Gupta ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ
SDM Amit Gupta ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ ਕਿਸਾਨਾਂ ਨੂੰ ਬਿਨਾਂ ਅੱਗ ਲਾਇਆਂ ਪਰਾਲੀ ਦੇ ਨਿਪਟਾਰੇ ਲਈ ਕੀਤਾ ਪ੍ਰੇਰਿਤ...