ਚੰਡੀਗੜ੍ਹ 28 ਅਗਸਤ ( ਵਿਸ਼ਵ ਵਾਰਤਾ )-ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ, ਕਾਂਗਰਸ ਦੇ ਦੋ ਵਿਧਾਇਕਾਂ ਨਿਰਮਲ ਸਿੰਘ ਸੁਤਰਾਣਾ ਅਤੇ ਕੁਲਬੀਰ ਸਿੰਘ ਜੀਰਾ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾਕਟਰਾਂ ਦੀ ਸਲਾਹ ਲੈਣ ਤੋਂ ਬਾਅਦ ਖੁਦ ਨੂੰ 7 ਦਿਨਾਂ ਲਈ ਕੁਆਰੰਟਾਈਨ ਕਰਲਿਆ ਹੈ । ਇਹ ਜਾਣਕਾਰੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠਾਕੁਰਾਲ ਵੱਲੋਂ ਟਵੀਟ ਦੇ ਦਿੱਤੀ ਗਈ ਹੈ ।