ਮਾਨਸਾ, 5 ਮਾਰਚ (ਵਿਸ਼ਵ ਵਾਰਤਾ)- ਪੰਜਾਬ ਦੇ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਜਸਕਰਨ ਸਿੰਘ ਨਾਮੀ ਇੱਕ ਵਿਅਕਤੀ ਨੂੰ ਸੀਆਈਏ ਸਟਾਫ ਮਾਨਸਾ ਦੀ ਪੁਲੀਸ ਨੇ ਕਾਲੋਨੀ ਰੋਡ ਤੋਂ ਕਾਬੂ ਕਰਕੇ ਉਸ ਪਾਸੋਂ 30 ਬੋਰ ਦਾ ਵਿਦੇਸ਼ੀ ਪਿਸਤੌਲ ਅਤੇ 2 ਕਾਰਤੂਸ ਬਰਾਮਦ ਕੀਤੇ ਹਨ| ਪੁਲੀਸ ਨੂੰ ਮੁੱਢਲੀ ਪੁੱਛਗਿੱਛ ਵਿਚ ਉਸ ਨੇ ਦੱਸਿਆ ਕਿ ਇਹ ਪਿਸਤੌਲ ਗੈਂਗ੍ਹਟਰ ਵਿੱਕੀ ਚੌਟਾਲਾ, ਜੋ ਇਸ ਸਮੇਂ ਹਨੂੰਮਾਨਗੜ੍ਹ ਜੇਲ੍ਹ ਵਿਚ ਬੰਦ ਹੈ, ਨੇ ਛੋਟੂ ਬਾਠ ਵਾਸੀ ਚੌਟਾਲਾ ਦੇ ਕਿਸੇ ਘਰ ਦੇ ਮੈਂਬਰ ਕੋਲੋਂ ਉਸ ਨੂੰ ਦਿਵਾਇਆ ਸੀ| ਪੁਲੀਸ ਦਾ ਕਹਿਣਾ ਹੈ ਕਿ 15 ਦਸੰਬਰ 2017 ਨੂੰ ਬਠਿੰਡਾ ਦੇ ਪਿੰਡ ਕਟਾਰ ਸਿੱਘ ਵਾਲਾ ਵਿਖੇ ਜਿਹੜੇ ਗੈਂਗਸਟਰਾ ਪੁਲੀਸ ਮੁਕਾਬਲੇ ਵਿਚ ਮਾਰੇ ਗਏ ਸਨ, ਉਨ੍ਹਾਂ ਦਾ ਜਸਕਰਨ ਸਿੱਘ ਨੇ ਆਪਣੇ ਕੋਲ ਠਹਿਰਾਓ ਕੀਤਾ ਹੋਇਆ ਸੀ|
ਮਾਨਸਾ ਦੇ ਐਸਐਸਪੀ ਪਰਮਬੀਰ ਸਿੱਘ ਪਰਮਾਰ ਨੇ ਦੱਸਿਆ ਕਿ ਸੀਆਈਏ ਸਟਾਫ ਮਾਨਸਾ ਦੀ ਪੁਲੀਸ ਨੇ ਕਾਲੋਨੀ ਰੋਡ ਤੋਂ ਜਸਕਰਨ ਸਿੱਘ ਪੁੱਤਰ ਸ਼ੀਤਲ ਸਿੰਘ ਵਾਸੀ ਜੱਡ ਵਾਲਾ ਸਿੰਘਾਂ (ਰਾਜਸਥਾਨ) ਨੂੰ ਕਾਬੂ ਕਰਕੇ ਉਸ ਪਾਸੋਂ 30 ਬੋਰ ਦਾ ਵਿਦੇਸ਼ੀ ਪਿਸਤੌਲ ਅਤੇ 2 ਕਾਰਤੂਸ ਬਰਾਮਦ ਕੀਤੇ ਹਨ, ਜਿਸ ਦੇ ਖਿਲਾਫ ਥਾਣਾ ਸਿਟੀ^1 ਮਾਨਸਾ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ|
ਉਨ੍ਹਾਂ ਦੱਸਿਆ ਕਿ ਜਸਕਰਨ ਸਿੱਘ ਨੇ ਇਹ ਪਿਸਤੌਲ ਗੈਂਗਸਟਰ ਵਿੱਕੀ ਚੌਟਾਲਾ ਰਾਹੀਂ ਛੋਟੂ ਭਾਠ ਵਾਸੀ ਚੌਟਾਲਾ ਦੇ ਕਿਸੇ ਪਰਿਵਾਰਕ ਮੈਂਬਰ ਪਾਸੋਂ ਲਿਆ ਸੀ| ਉਨ੍ਹਾਂ ਦੱਸਿਆ ਕਿ ਜਸਕਰਨ ਸਿੱਘ ਪੰਜਾਬ ਦੇ ਗੈਂਗਸਟਰਾਂ ਨੂੰ ਆਪਣੇ ਕੋਲ ਪਿਨਾਹ ਦਿੱਦਾ ਸੀ|
ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਜਿਹੜੇ ਗੈਂਗ੍ਹਟਰ ਬਠਿੱਡਾ ਦੇ ਪਿੱਡ ਕਟਾਰ ਸਿੰਘ ਵਾਲਾ ਵਿਖੇ ਮੁਕਾਬਲੇ ਵਿਚ ਮਾਰੇ ਗਏ ਸਨ, ਉਹ ਵੀ ਜਸਕਰਨ ਸਿੱਘ ਕੋਲ ਠਹਿਰਦੇ ਸਨ| ਉਸ ਦੇ ਖਿਲਾ| ਰਾਜਸਥਾਨ ਦੇ ਥਾਣਾ ਸੰਘਰੀਆ ਵਿਚ ਵੱਖ^ਵੱਖ ਜੁਰਮਾਂ ਤਹਿਤ ਕਰੀਬ 8 ਮਾਮਲੇ ਦਰਜ ਹਨ| ਉਨ੍ਹਾਂ ਕਿਹਾ ਕਿ ਜਸਕਰਨ ਸਿੱਘ ਦੇ ਰਿਮਾਂਡ ਤੋਂ ਬਾਅਦ ਜੇਲ੍ਹਾਂ ਵਿਚ ਬੱਦ ਗੈਂਗ੍ਹਟਰ ਵਿੱਕੀ ਚੌਟਾਲਾ ਤੇ ਛੋਟੂ ਭਾਠ ਨੂੰ ਪਡਕ੍ਹਨ ਵਾਰੰਟ ’ਤੇ ਲਿਆਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ|
ਇਸ ਮੌਕੇ ਸੀਆਈਏ ਮਾਨਸਾ ਦੇ ਇੰਚਾਰਜ ਜਗਦੀ੍ਹ ਕੁਮਾਰ ਸ਼ਰਮਾ ਵੀ ਮੌਜੂਦ ਸਨ|