ਪੰਜਾਬ ਦੇ ਐਡਵੋਕੇਟ ਜਨਰਲ ਦੇਣਗੇ ਅਸਤੀਫਾ !
ਚੰਡੀਗੜ੍ਹ,4ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਐਡਵੋਕੇਟ ਜਨਰਲ ਦੇ ਬਦਲੇ ਜਾਣ ਦੀਆਂ ਸੰਭਾਵਨਾਵਾਂ ਹਨ। ਅੱਜ ਐਡਵੋਕੇਟ ਜਰਨਲ ਵਿਨੋਦ ਘਈ ਹਾਈ ਕੋਰਟ ਵਿੱਚ ਅਸਤੀਫ਼ਾ ਦੇ ਸਕਦੇ ਹਨ। ਜੇਕਰ ਪੰਜਾਬ ਵਿੱਚ ਐਡਵੋਕੇਟ ਜਨਰਲ ਨੂੰ ਬਦਲਿਆ ਜਾਂਦਾ ਹੈ, ਤਾਂ ਦੱਸ ਦਈਏ ਕਿ ਮਾਨ ਸਰਕਾਰ ਆਪਣੇ ਕਾਰਜਕਾਲ ਵਿੱਚ ਤੀਜੇ ਏਜੀ ਦੀ ਨਿਯੁਕਤੀ ਕਰੇਗੀ। ਇਸ ਤੋਂ ਪਹਿਲਾਂ ਅਨਮੋਲ ਰਤਨ ਸਿੱਧੂ ਏਜੀ ਸਨ ਜਿਸ ਤੋਂ ਬਾਅਦ ਹੁਣ ਵਿਨੋਦ ਘਈ।