ਪੰਜਾਬ ਦੇ ਉਘੇ ਕਾਲੋਨਾਈਜ਼ਰ ਭੂਸ਼ਨ ਝੁਨੀਰ ਨੂੰ ਸਦਮਾ
ਜੀਜਾ ਦਾ ਦੇਹਾਂਤ, ਭੋਗ 27 ਅਗਸਤ ਨੂੰ
ਮਾਨਸਾ 20 ਅਗਸਤ (ਵਿਸ਼ਵ ਵਾਰਤਾ):- ਪੰਜਾਬ ਦੇ ਉਘੇ ਕਾਲੋਨਾਈਜ਼ਰ ਭੂਸ਼ਨ ਝੁਨੀਰ ਨੂੰ ਉਸ ਵੇਲੇ ਭਾਰੀ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਜੀਜਾ ਸ੍ਰੀ ਬਾਬੂ ਰਾਮ ਬਾਂਸਲ ਪ੍ਰਲੋਕ ਸਿਧਾਰ ਗਏ। ਉਨ੍ਹਾਂ ਦੇ ਚਲੇ ਜਾਣ ਨਾਲ ਇਲਾਕੇ ਵਿੱਚ ਭਾਰੀ ਨਿਰਾਸ਼ਤਾ ਪਾਈ ਗਈ ਹੈ। ਉਹ 75 ਸਾਲ ਦੇ ਸਨ ਅਤੇ ਕੁੱਝ ਕੁ ਦਿਨ ਬਿਮਾਰ ਰਹਿਣ ਤੋਂ ਬਾਅਦ ਪ੍ਰਲੋਕ ਸੁਧਾਰ ਗਏ। ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਰੱਜੀ ਰੂਹ ਇਨਸਾਨ ਸਨ। ਉਹ ਇਲਾਕੇ ਵਿੱਚ ਪੁੰਨ-ਦਾਨ ਲਈ ਮੋਹਰੀ ਲੋਕਾਂ ਵਿੱਚ ਮੰਨੇ ਜਾਂਦੇ ਸਨ। ਉਹ ਆਪਣੇ ਪਿੱਛੇ ਧਰਮਪਤਨੀ, ਪੁੱਤਰ,ਧੀਆਂ,ਪੋਤੇ-ਪੋਤੀਆਂ,ਦੋਹਤੇ-ਦੋਹਤੀਆਂ,ਰਿਸ਼ਤੇਦਾਰਾਂ ਅਤੇ ਅੰਗਾਂ-ਸਾਕਾਂ ਸਮੇਤ ਦੋਸਤਾਂ ਮਿੱਤਰਾਂ ਦਾ ਵੱਡਾ ਬਾਗ-ਬਗੀਚਾ ਛੱਡ ਗਏ ਹਨ।
ਉਨਾਂ ਦੇ ਤਿੰਨ ਸਪੁੱਤਰ, ਇੱਕ ਧੀ ਸਨ। ਉਨਾਂ ਦੀ ਗੱਲ ਨੂੰ ਹਰ ਖੇਤਰ ਵਿਚ ਸਵੀਕਾਰਿਆ ਜਾਂਦਾ ਸੀ ਅਤੇ ਉਹ ਕਹਿਣੀ ਕਰਨੀ ਦੇ ਪੱਕੇ ਅਤੇ ਗੱਲ ਮੂੰਹ ‘ਤੇ ਕਹਿਣ ਵਾਲੇ ਦਲੇਰੀ ਭਰੇ ਇਨਸਾਨ ਸਨ।
ਪਰਿਵਾਰ ਅਨੁਸਾਰ ਉਨ੍ਹਾਂ ਦੇ ਭੋਗ ਦੀ ਰਸ਼ਮ ਅਤੇ ਗਰੁੜ ਪੁਰਾਣ ਦਾ ਭੋਗ, 27 ਅਗਸਤ ਨੂੰ ਔਢਾਂ ਕੈਂਚੀਆਂ ‘ਦਿ ਸੀਜ਼ਨ ਰਿਜ਼ੌਰਟ’ , ਕਾਲਿਆਂਵਾਲੀ (ਹਰਿਆਣਾ) ਵਿਖੇ 12 ਵਜੇ ਤੋਂ ਇੱਕ ਵਜੇ ਤੱਕ ਪਵੇਗਾ।
ਕਾਲੋਨਾਈਜ਼ਰ ਐਸੋਸੀਏਸ਼ਨ ਅਤੇ ਪਰਿਵਾਰ ਵਲੋਂ ਆਪ ਸਭ ਨੂੰ ਇਸ ਔਖੀ ਘੜੀ ਟਾਈਮ ਕੱਢਕੇ ਭੋਗ ਦੀ ਪ੍ਰਕ੍ਰਿਆ ਉਪਰ ਪੁੱਜਣ ਦੀ ਪੁਰਜ਼ੋਰ ਬੇਨਤੀ ਕੀਤੀ ਗਈ ਹੈ ਜੀ।