ਪੰਜਾਬ ਦੇ ਇੰਨੇ ਪੀ ਸੀ ਐਸ ਅਧਿਕਾਰੀਆਂ ਨੂੰ ਇਸ ਸਾਲ ਆਈ ਏ ਐਸ ਵਜੋਂ ਮਿਲੇਗੀ ਤਰੱਕੀ
ਚੰਡੀਗੜ੍ਹ,28ਜੂਨ(ਵਿਸ਼ਵ ਵਾਰਤਾ)-ਪੰਜਾਬ ਨੂੰ 7ਨਵੇਂ ਆਈਏਐਸ ਅਧਿਕਾਰੀ ਮਿਲਣ ਜਾ ਰਹੇ ਹਨ, ਇਹ ਅਧਿਕਾਰੀ ਪੀਸੀਐਸ ਤੇ ਪ੍ਰਮੋਟ ਕਰਕੇ ਬਣਾਏ ਜਾਣਗੇ। ਮਿਲੀ ਜਾਣਕਾਰੀ ਅਨੁਸਾਰ UPSC ਨੇ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਸਿਨਿਓਰਿਟੀ ਦੇ ਹਿਸਾਬ ਨਾਲ PCS ਅਧਿਕਾਰੀਆਂ ਦੇ ਨਾਵਾਂ ਦੀ ਤਰਤੀਬਵਾਰ ਪੈਨਲ ਅਨੁਸਾਰ ਸੂਚੀ ਮੰਗੀ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਚੀਫ਼ ਸੈਕਟਰੀ ਦਫ਼ਤਰ ਵੱਲੋਂ 15 ਸੁਨਿਓਰਿਟੀ ਦੇ ਹਿਸਾਬ ਨਾਲ ਪੀਸੀਐਸ ਅਧਿਕਾਰੀਆਂ ਦੇ ਨਾਮਾਂ ਦੀ ਸੂਚੀ ਵਾਲੀ ਫਾਈਲ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਤੋਂ ਕਲੀਅਰ ਹੋਣ ਉਪਰੰਤ ਯੂ ਪੀ ਐਸ ਈ ਨੂੰ ਭੇਜ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਪੰਜਾਬ ਦੇ ਚੀਫ ਸੈਕਟਰੀ ਵਿਜੇ ਕੁਮਾਰ ਜੰਜੂਆ ਨੇ ਕਰਦਿਆਂ ਦੱਸਿਆ ਕਿ ਪੰਜਾਬ ਦੇ ਕੋਟੇ ਦੀਆਂ ਸਾਲ 2021 ਦੀਆਂ 3 ਅਤੇ ਸਾਲ 2022 ਦੀਆਂ 4 ਸੀਟਾਂ PCS ਤੋਂ ਪ੍ਰਮੋਟੀ ਕੋਟੇ ਦੀਆਂ ਸੀਟਾਂ ਹਨ। ਜਿਸ ਦੇ ਤਹਿਤ ਯੂਪੀਐਸਸੀ ਦੀਆਂ ਗਾਈਡਲਾਈਨਾਂ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਪੀਸੀਐਸ ਅਧਿਕਾਰੀਆਂ ਦੀ ਸੁਨਿਉਰਿਟੀ ਦੇ ਮੁਤਾਬਕ ਲਿਸਟ ਭੇਜ ਦਿੱਤੀ ਗਈ ਹੈ।
ਜਾਣਕਾਰੀ ਮਿਲੀ ਹੈ ਕਿ ਭੇਜੀ ਗਈ ਸੂਚੀ 15 PCS ਅਧਿਕਾਰੀਆਂ ਨੂੰ UPSC ਆਪਣੀ ਅਗਲੀ ਮੀਟਿੰਗ ਵਿੱਚ ਪ੍ਰਕਿਰਿਆ ਪੂਰੀ ਕਰਕੇ 7 ਉਮੀਦਵਾਰਾਂ ਨੂੰ IAS ਬਣਾਵੇਗਾ। ਸੂਤਰਾਂ ਮੁਤਾਬਕ ਚੀਫ਼ ਸੈਕਟਰੀ ਦਫਤਰ ਵੱਲੋਂ ਸੁਨਿਓਰਿਟੀ ਮੁਤਾਬਕ ਸਾਲ 2004 ਬੈਂਚ ਦੇ ਅਧਿਕਾਰੀ ਸ੍ਰੀ ਰਾਹੁਲ ਚਾਬਾ ਤੋਂ ਸੂਚੀ ਸ਼ੁਰੂ ਕੀਤੀ ਗਈ ਹੈ। ਪਰ ਇਸ ਵਿਚ 2004 ਬੈਂਚ ਦੇ 3 ਪੀਸੀਐਸ ਅਫਸਰ ਜੋ ਕਿ ਵਿਭਾਗੀ ਕਾਰਵਾਈਆਂ ਕਾਰਨ ਪਹਿਲੀ ਸੂਚੀਆਂ ਚ ਰਹਿ ਗਏ ਸਨ, ਉਨ੍ਹਾਂ ਦੇ ਨਾਮ ਵੀ ਸੂਚੀ ਵਿਚ ਸ਼ਾਮਲ ਕੀਤੇ ਗਏ ਹਨ। ਜਿਨ੍ਹਾਂ ਵਿਚ ਜਸਦੀਪ ਸਿੰਘ ਔਲਖ, ਗੁਰਦੀਪ ਸਿੰਘ ਥਿੰਦ, ਜਗਵਿੰਦਰਜੀਤ ਗਰੇਵਾਲ ਦੇ ਨਾਮ ਹਨ । ਇਸ ਤੋਂ ਇਲਾਵਾ 2004 ਬੈਂਚ ਦੇ ਸੁਭਾਸ਼ ਚੰਦਰ, ਅਨੁਪਮ ਕਲੇਰ, ਦਲਵਿੰਦਰਜੀਤ ਸਿੰਘ, ਸੁਖਜੀਤ ਪਾਲ ਸਿੰਘ, ਜਸਵੀਰ ਸਿੰਘ-2, ਵਿੰਮੀ ਭੁੱਲਰ, ਦਲਜੀਤ ਕੌਰ, ਨਵਜੋਤ ਕੌਰ, ਰਾਜਦੀਪ ਸਿੰਘ ਬਰਾੜ, ਬਿਕਰਮਜੀਤ ਸਿੰਘ ਸ਼ੇਰਗਿੱਲ ਤੇ ਹਰਸੁਰਿੰਦਰ ਪਾਲ ਸਿੰਘ ਬਰਾੜ ਦੇ ਨਾਮ ਭੇਜੀ ਗਈ ਮੁਕੰਮਲ ਸੂਚੀ ਵਿੱਚ ਸ਼ਾਮਲ ਹਨ।