ਚੰਡੀਗੜ੍ਹ, 26 ਅਗਸਤ (ਵਿਸ਼ਵ ਵਾਰਤਾ) : ਡੇਰਾ ਸਿਰਸਾ ਦੇ ਸਮਰਥਕਾਂ ਵੱਲੋਂ ਪੰਜਾਬ ਤੇ ਹਰਿਆਣਾ ਵਿਚ ਫੈਲਾਈ ਹਿੰਸਾ ਕਾਰਨ ਦੋਨਾਂ ਸੂਬਿਆਂ ਵਿਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ| ਇਸ ਦੌਰਾਨ ਇਨ੍ਹਾਂ ਦੋਨਾਂ ਸੂਬਿਆਂ ਵਿਚ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ| ਇਸ ਦੌਰਾਨ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਤੇ ਹਰਿਆਣਾ ਵਿਚ 668 ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ, ਜਿਸ ਕਾਰਨ ਮੁਸਾਫਿਰਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਪੰਜਾਬ ਵਿਚ ਕੱਲ੍ਹ 25 ਅਗਸਤ ਨੂੰ ਟ੍ਰੇਨ ਸੇਵਾਵਾਂ ਬਿਲਕੁਲ ਬੰਦ ਰਹੀਆਂ, ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਹੋਏ| ਇਸ ਦੇ ਨਾਲ ਹੀ ਬੱਸ ਸੇਵਾਵਾਂ ਬੰਦ ਹੋਣ ਨਾਲ ਵੀ ਲੋਕ ਆਪਣੀਆਂ ਮੰਜਿਲਾਂ ਤੇ ਨਹੀਂ ਪਹੁੰਚ ਸਕੇ|
Punjab Police ਨੇ ਨਾਰਕੋ-ਅੱਤਵਾਦ ਮਾਡਿਊਲ ਦਾ ਕੀਤਾ ਪਰਦਾਫਾਸ਼; 4 ਕਿਲੋ ਹੈਰੋਇਨ ਨਾਲ ਪਿਓ-ਪੁੱਤਰ ਸਮੇਤ ਚਾਰ ਵਿਅਕਤੀ ਕਾਬੂ
Punjab Police ਨੇ ਨਾਰਕੋ-ਅੱਤਵਾਦ ਮਾਡਿਊਲ ਦਾ ਕੀਤਾ ਪਰਦਾਫਾਸ਼; 4 ਕਿਲੋ ਹੈਰੋਇਨ ਨਾਲ ਪਿਓ-ਪੁੱਤਰ ਸਮੇਤ ਚਾਰ ਵਿਅਕਤੀ ਕਾਬੂ — ਪੰਜਾਬ ਪੁਲਿਸ...