ਪੰਜਾਬ ਤੇ ਦਿੱਲੀ ਸਮੇਤ ਕਈ ਥਾਵਾਂ ਤੇ ਆਇਆ ਭੂਚਾਲ
ਨੇਪਾਲ ‘ਚ 6.4 ਰਹੀ ਭੂਚਾਲ ਦੀ ਤੀਬਰਤਾ
ਚੰਡੀਗੜ੍ਹ,4ਨਵੰਬਰ(ਵਿਸ਼ਵ ਵਾਰਤਾ)- ਨੇਪਾਲ ‘ਚ ਸ਼ੁੱਕਰਵਾਰ ਰਾਤ 11:32 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸਦੀ 6.4 ਤੀਬਰਤਾ ਰਹੀ। ਇਸਦਾ ਕੇਂਦਰ ਨੇਪਾਲ ਵਿੱਚ ਕਾਠਮੰਡੂ ਤੋਂ 331 ਕਿਲੋਮੀਟਰ ਉੱਤਰ-ਪੱਛਮ ਵਿੱਚ 10 ਕਿਲੋਮੀਟਰ ਭੂਮੀਗਤ ਸੀ। ਭੂਚਾਲ ਕਾਰਨ ਕਰੀਬ 70 ਲੋਕਾਂ ਦੀ ਮੌਤ ਹੋ ਗਈ ਹੈ। ਨੇਪਾਲ ਦੇ ਦੋ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਰੁਕਮ ਪੱਛਮੀ ਵਿੱਚ 36 ਅਤੇ ਜਾਜਰਕੋਟ ਵਿੱਚ 34 ਮੌਤਾਂ ਹੋਈਆਂ ਹਨ। ਭੂਚਾਲ ਦਾ ਅਸਰ ਭਾਰਤ ਵਿੱਚ ਵੀ ਦੇਖਣ ਨੂੰ ਮਿਲਿਆ। ਦਿੱਲੀ, ਪੰਜਾਬ, ਨੋਇਡਾ, ਗਾਜ਼ੀਆਬਾਦ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭਾਰਤ ਵਿੱਚ ਭੂਚਾਲ ਕਾਰਨ ਹੁਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।