ਪੰਜਾਬ ਡੇਅਰੀ ਵਿਕਾਸ ਬੋਰਡ 28 ਅਗਸਤ ਤੋਂ ਕਰਵਾਏਗਾ ਡੇਅਰੀ ਉਦਮੀ ਸਿਖਲਾਈ ਪ੍ਰੋਗਰਾਮ

989
Advertisement

ਚੰਡੀਗੜ੍ਹ, 17 ਅਗਸਤ (ਵਿਸ਼ਵ ਵਾਰਤਾ) – ਸੂਬੇ ਦੇ ਨੌਜਵਾਨ ਡੇਅਰੀ ਉਤਪਾਦਕ ਕਿਸਾਨਾਂ ਨੂੰ ਡੇਅਰੀ ਵਿਕਾਸ ਦੇ ਖੇਤਰ ਵਿੱਚ ਨਵੀਆਂ ਤਕਨੀਕਾਂ ਤੋਂ ਜਾਣੂੰ ਕਰਵਾਉਣ ਅਤੇ ਵੋਕੇਸ਼ਨਲ ਸਿਖਲਾਈ ਦੇਣ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਸੂਬੇ ਦੇ ਵੱਖ-ਵੱਖ-ਵੱਖ ਡੇਅਰੀ ਸਿਖਲਾਈ ਐਕਸਟੈਂਸਨ ਕੇਂਦਰਾਂ ਵਿੱਚ 28 ਅਗਸਤ ਤੋਂ ਛੇ ਹਫਤਿਆਂ ਦਾ ਡੇਅਰੀ ਉਦਮੀ ਸਿਖਲਾਈ ਪ੍ਰੋਗਰਾਮ ਕਰਵਾਏਗਾ।
ਬੋਰਡ ਦੇ ਡਾਇਰੈਕਟਰ ਸ੍ਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਬੋਰਡ ਵੱਲੋਂ ਸਿਖਲਾਈ ਸਬੰਧੀ ਵਿਸਥਾਰ ਵਿੱਚ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਨਸਲ ‘ਚ ਸੁਧਾਰ, ਦੁੱਧ ਉਤਪਾਦਨ ਵਧਾਉਣ, ਪੋਸ਼ਣ/ਖੁਰਾਕ ਪ੍ਰਬੰਧਨ ਅਤੇ ਦੁਧਾਰੂ ਪਸ਼ੂਆਂ ਦੀ ਸਾਂਭ-ਸੰਭਾਲ ਆਦਿ ਤਕਨੀਕਾਂ ਬਾਰੇ ਸਿਖਲਾਈ ਦਿੱਤੀ ਜਾਵੇਗੀ। ਡੇਅਰੀ ਨਾਲ ਸਬੰਧਤ ਵੱਖ-ਵੱਖ ਮਾਹਿਰਾਂ ਤੋਂ ਇਲਾਵਾ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਅਤੇ ਨੈਸ਼ਨਲ ਡੇਅਰੀ ਰਿਸਰਚ ਸੈਂਟਰ ਕਰਨਾਲ ਦੀ ਫੈਕਲਟੀ ਵੱਲੋਂ ਨੌਜਵਾਨ ਡੇਅਰੀ ਉਤਪਾਦਕਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਉਨ੍ਹਾਂ ਨੂੰ ਨਵੀਆਂ ਤਕਨੀਕਾਂ ਤੋਂ ਜਾਣੂੰ ਕਰਵਾਇਆ ਜਾਵੇਗਾ। ਇਨ੍ਹਾਂ ਪ੍ਰੋਗਰਾਮਾਂ ਵਿੱਚ ਪ੍ਰੈਕਟੀਕਲ ਸਿਖਲਾਈ ਵੀ ਦਿੱਤੀ ਜਾਵੇਗੀ ਅਤੇ ਡੇਅਰੀ ਉਤਪਾਦਕਾਂ ਅਤੇ ਨੌਜਵਾਨ ਕਿਸਾਨਾਂ ਨੂੰ ਡੇਅਰੀ ਸਬੰਧੀ ਮੁਫਤ ਸਾਹਿਤ ਵੰਡਿਆ ਜਾਵੇਗਾ ਤਾਂ ਜੋ ਦੁੱਧ ਉਤਪਾਦਨ ਵਿੱਚ ਆ ਰਹੀਆਂ ਨਵੀਆਂ ਤਕਨੀਕਾਂ ਬਾਰੇ ਪੜ੍ਹ ਸਕੇ।
ਡਾਇਰੈਕਟਰ ਸ੍ਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਡੇਅਰੀ ਉਦਮੀ ਸਿਖਲਾਈ ਪ੍ਰੋਗਰਾਮ ਸੂਬੇ ਵਿੱਚ ਬੀਜਾ (ਲੁਧਿਆਣਾ), ਚਤਾਮਲੀ (ਰੋਪੜ), ਗਿੱਲ (ਮੋਗਾ), ਅਬੁਲ ਖੁਰਾਣਾ (ਸ੍ਰੀ ਮੁਕਤਸਰ ਸਾਹਿਬ), ਸਰਦੂਲਗੜ੍ਹ (ਮਾਨਸਾ), ਫਗਵਾੜਾ, ਤਰਨ ਤਾਰਨ, ਵੇਰਕਾ (ਅੰਮ੍ਰਿਤਸਰ) ਤੇ ਸੰਗਰੂਰ ਵਿਖੇ ਡੇਅਰੀ ਸਿਖਲਾਈ ਤੇ ਐਕਸਟੈਂਸਨ ਕੇਂਦਰਾਂ ਵਿੱਚ ਕਰਵਾਇਆ ਜਾਵੇਗਾ।
ਉਨ੍ਹਾਂ ਅਗਾਂਹ ਦੱਸਿਆ ਕਿ ਇਨ੍ਹਾਂ ਸਾਰੇ ਕੇਂਦਰਾਂ ‘ਤੇ 18 ਅਗਸਤ ਨੂੰ ਸਵੇਰੇ 10 ਵਜੇ ਕਾਊਂਸਲਿੰਗ ਹੋਵੇਗੀ। ਉਨ੍ਹਾਂ ਦੱਸਿਆ ਕਿਜਿਹੜੇ ਉਮੀਦਵਾਰਾਂ ਦੀ ਉਮਰ 18 ਤੋਂ 45 ਸਾਲ ਤੱਕ ਦੇ ਹਨ, ਦਸਵੀਂ ਪਾਸ ਹਨ ਅਤੇ ਘੱਟੋ-ਘੱਟ 5 ਦੁਧਾਰੂ ਪਸ਼ੂ ਰੱਖਦੇ ਹਨ, ਇਹ ਸਿਖਲਾਈ ਹਾਸਲ ਕਰ ਸਕਣਗੇ। ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਬੋਰਡ ਦੇ ਮੁੱਖ ਦਫਤਰ ਦੇ ਸੰਪਰਕ ਨੰਬਰ 0172-2217020, 5027285 ਉਪਰ ਫੋਨ ਕਰ ਸਕਦੇ ਹਨ ਜਾਂ director_dairy0rediffmail.com ਈਮੇਲ ਪਤੇ ਉਪਰ ਈਮੇਲ ਕਰ ਸਕਦੇ ਹਨ।

Advertisement

LEAVE A REPLY

Please enter your comment!
Please enter your name here