ਚੰਡੀਗੜ੍ਹ, 13 ਅਕਤੂਬਰ (ਵਿਸ਼ਵ ਵਾਰਤਾ): ਪੰਜਾਬ ਰਾਜ ਵਿੱਚ ਅੱਜ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵਲੋਂ ਸ਼ਾਮ ਤੱਕ ਕੁੱਲ ੩੨੮੦੩੦੫ ਟਨ ਝੋਨੇ ਦੀ ਖਰੀਦ ਕੀਤੀ ਗਈ। ਇਸ ਵਿੱਚ 1੩ ਅਕਤੂਬਰ ਦੇ ਦਿਨ ਕੀਤੀ ਗਈ ੪੭੧੨੫੬ਟਨ ਝੋਨੇ ਦੀ ਖਰੀਦ ਵੀ ਸ਼ਾਮਲ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸ਼ਾਮ ਤੱਕ ਹੋਈ ੩੨੮੦੩੦੫ ਟਨ ਝੋਨੇ ਦੀ ਖਰੀਦ ਵਿੱਚੋਂ ਸਰਕਾਰੀ ਏਜੰਸੀਆਂ ਨੇ ੩੧੩੧੨੩੬ ਟਨ ਝੋਨੇ (੯੫.੫ ਫੀਸਦੀ) ਜਦਕਿ ਮਿਲ ਮਾਲਕਾਂ ਨੇ ੧੪੯੦੬੯ ਟਨ (੪.੫ ਫੀਸਦੀ) ਝੋਨੇ ਦੀ ਖਰੀਦ ਕੀਤੀ ਗਈ।
ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕੀਤੀ ਖਰੀਦ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਪਨਗ੍ਰੇਨ ਨੇ ੯੭੪੨੮੫ ਟਨ (੨੯.੭ ਫੀਸਦੀ), ਮਾਰਕਫੈੱਡ ੭੩੪੪੮੭ ਟਨ (੨੨.੪ ਫੀਸਦੀ), ਪਨਸਪ ੬੫੬੯੫੫ ਟਨ (੨੦.੦ ਫੀਸਦੀ) ਜਦਕਿ ਪੰਜਾਬ ਰਾਜ ਗੁਦਾਮ ਨਿਗਮ ੩੫੬੮੬੧ ਟਨ (੧੦.੯ ਫੀਸਦੀ), ਪੰਜਾਬ ਐਗਰੋ ਇੰਡਸਟਰੀ ਨਿਗਮ ਨੇ ੩੩੮੫੦੭ ਟਨ (੧੦.੩ ਫੀਸਦੀ) ਝੋਨੇ ਦੀ ਖਰੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਖਰੀਦ ਏਜੰਸੀ ਭਾਰਤੀ ਖੁਰਾਕ ਨਿਗਮ ਵੱਲੋਂ ਹੁਣ ਤੱਕ ੭੦੧੪੧ ਟਨ (੨.੧ ਫੀਸਦੀ ) ਝੋਨੇ ਦੀ ਖਰੀਦ ਕੀਤੀ ਗਈ ਹੈ।
Mohali News: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਪੰਚਾਇਤਾਂ ਨੂੰ ਜੋੜਨ ਦੀ ਸ਼ੁਰੂੁਆਤ ਡੇਰਾਬੱਸੀ ਤੋਂ ਕੀਤੀ
Mohali News: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਪੰਚਾਇਤਾਂ ਨੂੰ ਜੋੜਨ...