ਸਿਧਵਾ ਬੇਟ, (ਵਿਸ਼ਵ ਵਾਰਤਾ ) :- ਬਲਾਕ ਦੇ ਪਿੰਡ ਗਾਲਿਬ ਕਲਾ ‘ਚ ਉਸ ਸਮੇ ਹੰੜਕਮ ਮੱਚ ਗਿਆ ਜਦੋਂ ਪਿਛਲੇ ਦਿਨਾਂ ‘ਚ ਸਰਕਾਰੀ ਸੀਨੀਅਰ ਸਕੈਡੰਰੀ ਸਮਾਰਟ ਸਕੂਲ ਗਾਲਿਬ ਕਲਾਂ ‘ਚ 13 ਅਧਿਆਪਕ ਕਰੋਨਾਂ ਪਾਜ਼ੇਟਿਵ ਆਏ ਸਨ । ਜਿਨ੍ਹਾਂ ਵਿੱਚੋ ਦੋ ਅਧਿਆਪਕ ਮਰਦ ਅਤੇ 11 ਮਹਿਲਾਂ ਸਨ ਅਤੇ ਇਸ ਦੇ ਨਾਲ ਹੀ 3 ਬੱਚਿਆ ਦੀ ਰਿਪੋਟ ਵੀ ਪਾਜ਼ੀਟਿਵ ਦੱਸੀ ਜਾ ਰਹੀ ਹੈ। ਜਿਨ੍ਹਾਂ ਵਿੱਚ ਇੱਕ ਜਗਰਾਉ ਵਾਸੀ ਮਹਿਲਾ ਅਧਿਆਪਕ ਤੇਜਿੰਦਰ ਕੋਰ 40 ਸਾਲ ਜੋ ਕਿ ਡੀਐਮਸੀ ਲੁਧਿਆਣਾ ‘ਚ ਜ਼ੇਰੇ ਇਲਾਜ਼ ਸੀ ਦੀ ਅੱਜ ਮੌਤ ਹੋ ਗਈ । ਜਿਸ ਨੂੰ ਲੈ ਕੇ ਗਾਲਿਬ ਕਲਾਂ ਸਮੇਤ ਨੇੜਲੇ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ।
ਟੈਸਟ ਲਈ ਅੱਗੇ ਆਉਣ ਬੱਚੇ :– ਡਾ.ਮਨਦੀਪ ਕੋਰ ਸਿੱਧੂ
ਸਿਧਵਾ ਬੇਟ ਦੀ ਐਸ ਐਮ ਉ ਡਾ.ਮਨਦੀਪ ਕੋਰ ਸਿੱਧੂ ਨੇ ਬੱਚਿਆ ਮਾਪਿਆ ਨੂੰ ਅਪੀਲ ਕੀਤੀ ਕਿ ਸੰਕਟ ਦੀ ਇਸ ਘੜੀ ਵਿੱਚ ਆਪਣੇ ਬੱਚਿਆ ਦੇ ਚੰਗੇ ਭੱਵਿਖ ਲਈ ਉਹ ਖੁਦ ਅੱਗੇ ਆ ਕੇ ਟੈਸਟ ਕਰਵਾਉਣ ਇਹ ਸਮਾ ਘਬਰਾਉਣ ਦਾ ਨਹੀ ਬਲਕਿ ਅੱਗੇ ਹੋ ਕੇ ਟੈਸਟ ਕਰਾਉਣ ਦਾ ਹੈ ਤਾ ਜੋ ਬਿਮਾਰੀ ਬਾਰੇ ਪਤਾ ਲੱਗਣ ਤੇ ਉਸ ਦਾ ਇਲਾਜ਼ ਕੀਤਾ ਜਾ ਸਕੇ । ਡਾ.ਸਿੱਧੂ ਨੇ ਆਖਿਆ ਕਿ ਇਸ ਤੋਂ ਤਾ ਹੀ ਬੱਚਿਆ ਜਾ ਸਕੇਗਾ ਜਦੋ ਤੱਕ ਸਾਰੇ ਟੈਸਟ ਨਹੀ ਹੋ ਜਾਦੇ ਉਨ੍ਹਾ ਸਮਾ ਇਸ ਬਿਮਾਰੀ ਦੇ ਫੈਲਾਅ ਨੂੰ ਨਹੀ ਰੋਕਿਆ ਜਾ ਸਕਦਾ ਇਸ ਲਈ ਟੈਸਟ ਬਹੁਤ ਜਰੂਰੀ ਹਨ।
ਸਾਰੇ ਬੱਚਿਆ ਦੀ ਸੈਪਲਿੰਗ ਜਰੂਰੀ
ਸਿਹਤ ਵਿਭਾਗ ਦੀ ਟੀਮ ਵੱਲੋਂ ਸਕੂਲ ਨਾਲ ਸਬੰਧਤ ਬੱਚਿਆ ਅਤੇ ਉਨ੍ਹਾ ਦੇ ਬਾਕੀ ਪਰਿਵਾਰਿਕ ਮੈਬਰਾਂ ਦੇ ਸੈਪਲ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ 4 ਮਿੱਡ ਡੇ ਮੀਲ ਵਰਕਰ ਅਤੇ ਸਕੂਲ ਦੇ ਚੌਕੀਦਾਰ ਦੇ ਕਰੋਨਾਂ ਸੈਪਲ ਲਏ ਗਏ ਹਨ।
ਘਰਾਂ ‘ਚ ਕੀਤਾ ਗਿਆ ਇਕਾਂਤਵਾਸ
ਸਿਹਤ ਵਿਭਾਗ ਵੱਲੋਂ ਜਿਹੜੇ ਅਧਿਆਪਕ ਜਾ ਬੱਚਿਆ ਦੇ ਸੈਂਪਲ ਲਏ ਗਏ ਹਨ ਰਿਪੋਟ ਆਉਣ ਤੱਕ ਉਨ੍ਹਾਂ ਨੂੰ ਉਨ੍ਹੀ ਦੇਰ ਤੱਕ ਘਰਾਂ ‘ਚ ਇਕਾਂਤਵਾਸ ਰਹਿਣ ਦੀ ਅਪੀਲ ਕੀਤੀ ਗਈ ਹੈ।
ਸਾਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ: ਪ੍ਰਿਸੀਪਲ
ਸਕੂਲ ਦੇ ਪ੍ਰਿਸੀਪਲ ਸੋਹਣ ਸਿੰਘ ਨੇ ਆਪਣੇ ਮਹਿਲਾਂ ਅਧਿਆਪਕ ਤੇਜਿੰਦਰ ਕੋਰ ਦੀ ਹੋਈ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾਂ ਕਰਦਿਆ ਆਖਿਆ ਕਿ ਇਸ ਨਾ ਮੁਰਾਦ ਵਾਇਰਸ ਨੇ ਸਾਡੇ ਪਾਸੋ ਬਹੁਤ ਹੀ ਹੋਣਹਾਰ ਅਧਿਆਪਕ ਜੋ ਕਿ ਸਾਡੇ ਪਰਿਵਾਰ ਦਾ ਹਿੱਸਾ ਸੀ ਨੂੰ ਖੋਹ ਲਿਆ । ਉਨ੍ਹਾ ਦੀ ਹੋਈ ਅਚਾਨਕ ਮੌਤ ਨਾਲ ਸਾਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।