ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਗੁਲਜ਼ਾਰ ਇੰਦਰ ਚਾਹਲ ਦਾ ਅਸਤੀਫਾ ਮਨਜ਼ੂਰ
ਚੰਡੀਗੜ੍ਹ, 21ਨਵੰਬਰ(ਵਿਸ਼ਵ ਵਾਰਤਾ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਬੀਤੇ ਦਿਨ ਕੋਰਟ ਕਮਿਸ਼ਨਰਾਂ ਦੀ ਮੌਜੂਦਗੀ ਵਿਚ ਜਨਰਲ ਮੀਟਿੰਗ ਹੋਈ, ਇਸ ਦੌਰਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਤੇ ਜਨਰਲ ਸੈਕ੍ਰੇਟਰੀ ਗੁਲਜ਼ਾਰ ਇੰਦਰ ਸਿੰਘ ਚਾਹਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਮੀਟਿੰਗ ਵਿਚ ਨਵੇਂ ਬਣੇ ਲਾਈਫ ਟਾਈਮ ਮੈਂਬਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਮੀਟਿੰਗ ਦੌਰਾਨ ਮੋਹਾਲੀ ਸਟੇਡੀਅਮ ਛਾਉਣੀ ਵਿਚ ਤਬਦੀਲ ਨਜ਼ਰ ਆਇਆ। ਮੀਟਿੰਗ ਦੀ ਸੀਲਬੰਦ ਰਿਪੋਰਟ ਕੋਰਟ ਵਿਚ ਵੀ ਸਬਮਿਟ ਹੋਵੇਗੀ। ਗੁਲਜ਼ਾਰ ਇੰਦਰ ਸਿੰਘ ਚਾਹਲ ਦੇ ਅਸਤੀਫ ਤੋਂ ਬਾਅਦ ਹੁਣ ਪ੍ਰਧਾਨ ਅਹੁਦੇ ਦੀ ਚੋਣ ਨੂੰ ਲੈ ਕੇ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ ਵਿਚ ਇਸ ਦਾ ਫੈਸਲਾ ਹੋਵੇਗਾ।