ਪੰਜਾਬ ਕੈਬਨਿਟ ਵੱਲੋਂ ਸਮਾਜਿਕ ਸੁਰੱਖਿਆ ਫੰਡ ਕਾਇਮ ਕਰਨ ਲਈ ਬਿੱਲ ਨੂੰ ਹਰੀ ਝੰਡੀ

115
Advertisement


ਚੰਡੀਗੜ, 24 ਮਾਰਚ (ਵਿਸ਼ਵ ਵਾਰਤਾ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਗ਼ਰੀਬਾਂ ਅਤੇ ਸੁੱਖ-ਸਹੂਲਤਾਂ ਵਿਹੂਣੇ ਵਰਗਾਂ ਲਈ ਪੰਜਾਬ ਸਮਾਜਿਕ ਸੁਰੱਖਿਆ ਫੰਡ ਕਾਇਮ ਕਰਨ ਦਾ ਫ਼ੈਸਲਾ ਕੀਤਾ ਹੈ।
ਮੰਤਰੀ ਮੰਡਲ ਨੇ ਅੱਜ ‘ਪੰਜਾਬ ਸਮਾਜਿਕ ਸੁਰੱਖਿਆ ਬਿੱਲ, 2018’ ਨੂੰ ਵਿਧਾਨ ਸਭਾ ਦੇ ਚਾਲੂ ਬਜਟ ਇਜਲਾਸ ਵਿੱਚ ਪੇਸ਼ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਮੁੱਖ ਮੰਤਰੀ ਦਫ਼ਤਰ ਦੇ ਤਰਜਮਾਨ ਨੇ ਦੱਸਿਆ ਕਿ ਇਹ ਬਿੱਲ ਸਮਾਜਿਕ ਸੇਵਾਵਾਂ ਨਾਲ ਸਬੰਧਤ ਹੈ। ਇਹ ਸੇਵਾਵਾਂ ਸੀਨੀਅਰ ਨਾਗਰਿਕਾਂ, ਬਿਰਧਾਂ, ਵਿਧਵਾਵਾਂ, ਨਿਆਸਰੀਆਂ ਔਰਤਾਂ ਅਤੇ ਅਪਾਹਜਾਂ ਨੂੰ ਪੈਨਸ਼ਨ, ਸਿਹਤ ਤੇ ਹਾਦਸਾ ਬੀਮਾ, ਪਛੜੇ ਵਰਗੇ ਨਾਲ ਸਬੰਧਤ ਬੱਚਿਆਂ ਦੀ ਸਿੱਖਿਆ ਲਈ ਵਜ਼ੀਫ਼ਾ ਅਤੇ ਗ਼ਰੀਬ, ਲੋੜਵੰਦਾਂ ਦੀ ਮਾਲੀ ਮਦਦ, ਜਿਸ ਨੂੰ ਜ਼ਰੂਰੀ ਸਮਝਿਆ ਜਾਵੇ, ਦੇ ਰੂਪ ਵਿੱਚ ਹੋ ਸਕਦੀਆਂ ਹਨ।
ਇਸ ਸਮਾਜਿਕ ਸੁਰੱਖਿਆ ਫੰਡ ਦਾ ਇੰਤਜ਼ਾਮ ਮੁੱਖ ਮੰਤਰੀ ਦੀ ਪ੍ਰਧਾਨਗੀ ਵਾਲੇ ਇਕ ਟਰੱਸਟ ਵੱਲੋਂ ਕੀਤੀ ਜਾਵੇਗਾ, ਜਿਸ ਵਿੱਚ ਵਿੱਤ ਮੰਤਰੀ, ਭਲਾਈ ਮੰਤਰੀ, ਸਮਾਜਿਕ ਸੁਰੱਖਿਆ ਮੰਤਰੀ ਤੋਂ ਇਲਾਵਾ ਹੋਰ ਮਾਹਿਰ ਸ਼ਾਮਲ ਹੋਣਗੇ। ਇਹ ਬਿੱਲ ਸਮਾਜਿਕ ਸੁਰੱਖਿਆ ਨਾਲ ਜੁੜੀਆਂ ਜ਼ਿੰਮੇਵਾਰੀਆਂ ਨੂੰ ਸਮਰਪਿਤ ਫੰਡ ਮੁਹੱਈਆ ਕਰਾਏਗਾ।

Advertisement

LEAVE A REPLY

Please enter your comment!
Please enter your name here