ਪੰਜਾਬ ਕਿੰਗਜ਼ ਨੂੰ ਹਰਾ ਕੇ ਰਾਇਲ ਚੈਲੰਜਰਜ਼ ਬੰਗਲੌਰ ਪਹੁੰਚੀ ਪਲੇਆਫ ਵਿੱਚ
ਚੰਡੀਗੜ੍ਹ, 4ਅਕਤੂਬਰ(ਵਿਸ਼ਵ ਵਾਰਤਾ)-ਰਾਇਲ ਚੈਲੇਂਜਰਜ਼ ਬੰਗਲੌਰ ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਆਈਪੀਐਲ 2021 ਦੇ ਪੜਾਅ -2 ਦੇ ਪਲੇਆਫ ਵਿੱਚ ਜਗ੍ਹਾ ਬਣਾ ਲਈ ਹੈ। ਬੈਂਗਲੁਰੂ ਨੇ ਟਾਸ ਜਿੱਤ ਕੇ 165 ਦੌੜਾਂ ਦਾ ਟੀਚਾ ਰੱਖਿਆ। ਜਵਾਬ ਵਿੱਚ ਪੰਜਾਬ ਸਿਰਫ 158 ਦੌੜਾਂ ਹੀ ਬਣਾ ਸਕਿਆ। ਇਸ ਹਾਰ ਨਾਲ ਪੰਜਾਬ ਕਿੰਗਜ਼ ਦੇ ਆਖਰੀ 4 ਵਿੱਚ ਥਾਂ ਬਣਾਉਣ ਦੀਆਂ ਉਮੀਦਾਂ ਲਗਭਗ ਖਤਮ ਹੋ ਗਈਆਂ ਹਨ। ਚੇਨਈ ਅਤੇ ਦਿੱਲੀ ਪਹਿਲਾਂ ਹੀ ਪਲੇਆਫ ਵਿੱਚ ਪਹੁੰਚ ਚੁੱਕੇ ਹਨ। ਆਰਸੀਬੀ ਅਜਿਹਾ ਕਰਨ ਵਾਲੀ ਤੀਜੀ ਟੀਮ ਹੈ।