ਸੈਰ ਸਪਾਟਾ ਡਾਇਰੈਕਟਰ ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ ਵੱਲੋਂ ਪ੍ਰੋਗਰਾਮ ਦਾ ਉਦਘਾਟਨ
ਚੰਡੀਗੜ, 26 ਫਰਵਰੀ (ਵਿਸ਼ਵ ਵਾਰਤਾ) : ਸੈਰ-ਸਪਾਟਾ ਅਤੇ ਸੱਭਿਆਚਾਰ ਮਾਮਲੇ ਵਿਭਾਗ , ਪੰਜਾਬ ਦੇ ਡਾਇਰੈਕਟਰ ਸ੍ਰੀ ਸ਼ਿਵਦੁਲਾਰ ਸਿੰਘ ਢਿਲੋਂ ਨੇ ਅੱਜ ਇੱਥੇ ਨਹਿਰੂ ਯੁਵਾ ਕੇਂਦਰ ਸੰਗਠਨ (ਐਨ.ਵਾਈ.ਕੇ.ਐਸ.) ਪੰਜਾਬ ਅਤੇ ਚੰਡੀਗੜ• ਵੱਲੋਂ ਆਯੋਜਿਤ “ਇਕ ਭਾਰਤ ਸ੍ਰੇਸ਼ਠ ਭਾਰਤ” ਦੇ ਅੰਤਰਗਤ ਇੰਟਰ ਸਟੇਟ ਯੂਥ ਐਕਸਚੇਂਜ ਪ੍ਰੋਗਰਾਮ ਦੇ ਉਦਘਾਟਨ ਸਮਾਰੋਹ ਦੌਰਾਨ ਕਿਹਾ ਕਿ ਆਂਧਰਾ ਪ੍ਰਦੇਸ਼ ਅਤੇ ਪੰਜਾਬ ਦੇ ਸੂਬਿਆਂ ਵਿਚ ਬਹੁਤ ਸਾਰੀਆਂ ਸਮਾਨਤਾਵਾਂ ਹਨ ਅਤੇ ਦੋਵੇਂ ਸੂਬੇ ਆਪਸੀ ਵਿਚਾਰ-ਵਟਾਂਦਰੇ ਨਾਲ ਇਕ ਦੂਜੇ ਦੇ ਸੱਭਿਆਚਾਰ, ਪਰੰਪਰਾ ਅਤੇ ਇਤਿਹਾਸ ਬਾਰੇ ਜਾਣ ਕੇ ਇੱਕ ਦੂਜੇ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਉਨ•ਾਂ ਨੇ ਇਹ ਵੀ ਕਿਹਾ ਕਿ ਉਹ ਧਾਰਮਿਕ ਸਥਾਨ ਜਿਨ•ਾਂ ਦਾ ਸੰਸਾਰ ਵਿੱਚ ਸਭ ਤੋਂ ਵੱਧ ਦੌਰਾ ਕੀਤਾ ਜਾਂਦਾ ਹੈ ਵੀ ਇੰਨ•ਾਂ ਦੋਵੇਂ ਸੂਬਿਆਂ ਵਿੱਚ ਹੀ ਸਥਿਤ ਹਨ ਜਿਵੇਂ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਅਤੇ ਆਂਧਰਾ ਪ੍ਰਦੇਸ਼ ਵਿਚ ਤਿਰੂਪਤੀ। ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਅਤੇ ਆਂਧਰਾ ਪ੍ਰਦੇਸ਼ ਸੱਭਿਆਚਾਰ, ਖੇਡਾਂ ਅਤੇ ਸੈਰ-ਸਪਾਟਾ, ਭਾਸ਼ਾ ਅਤੇ ਖਾਣ-ਪੀਣ ਦੇ ਖੇਤਰਾਂ ਵਿਚ ਗਤੀਵਿਧੀਆਂ ਕਰ ਕੇ ਆਪਸੀ ਸਬੰਧਾਂ ਵਿੱਚ ਨੇੜਤਾ ਲਿਆਉਣ ਦੇ ਇਛੁੱਕ ਹਨ। ਇਹ ਪ੍ਰੋਗਰਾਮ 11 ਮਾਰਚ, 2018 ਤੱਕ ਚੱਲੇਗਾ।
ਨੋਡਲ ਅਫਸਰ ਅਤੇ ਜਿਲ•ਾ ਯੂਥ ਕੋਆਰਡੀਨੇਟਰ ਚੰਡੀਗੜ• ਸ੍ਰ੍ਰੀ ਪਰਮਜੀਤ ਸਿੰਘ ਨੇ ਕਿਹਾ ਕਿ ਇਨ•ਾਂ 15 ਦਿਨਾਂ ਦੌਰਾਨ ਸੈਲਾਨੀ ਨਾ ਸਿਰਫ ਡਿਬੇਟ ਅਤੇ ਸੈਮੀਨਾਰ ਆਦਿ ਵੰਨਗੀਆਂ ਵਿੱਚ ਭਾਗ ਲੈਣਗੇ ਸਗੋਂ ਹਰਿਮੰਦਰ ਸਾਹਿਬ, ਜਲਿ•ਆਂ ਵਾਲਾ ਬਾਗ਼, ਦੁਰਗਿਆਨਾ ਮੰਦਰ, ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਅਤੇ ਪਟਿਆਲਾ ਦੇ ਸਾਰਸ ਮੇਲੇ ਦਾ ਵੀ ਦੌਰਾ ਕਰਨਗੇ। ਉਨ•ਾਂ ਨੇ ਇਹ ਵੀ ਦੱਸਿਆ ਕਿ ਇੰਨ•ਾਂ ਸੈਲਾਨੀਆਂ ਨੇ ਚੰਡੀਗੜ• ਦੀਆਂ ਸੁੰਦਰ ਥਾਵਾਂ ਜਿਵੇਂ ਰੌਕ ਗਾਰਡਨ, ਰੋਜ ਗਾਰਡਨ ਅਤੇ ਸੁਖਨਾ ਝੀਲ ਦਾ ਵੀ ਦੌਰਾ ਕੀਤਾ। ਇਸ ਮੌਕੇ ਸਟੇਟ ਡਾਇਰੈਕਟਰ ਹਰਿਆਣਾ ਸ੍ਰੀ ਜਸਵਿੰਦਰ ਸਿੰਘ ਕੂਨਰ ਨੇ ਵੀ ਇਸ ਇਕੱਠ ਨੂੰ ਸੰਬੋਧਨ ਕੀਤਾ।
ਇਸ ਮੌਕੇ ਸਟੇਟ ਡਾਇਰੈਕਟਰ ਐਨ.ਵਾਈ.ਕੇ.ਐਸ. ਸ੍ਰੀ ਐਸ. ਐਨ. ਸ਼ਰਮਾ , ਆਰ. ਜੀ.ਐਨ. ਆਈ. ਵਾਈ. ਡੀ. ਦੇ ਕੋਆਰਡੀਨੇਟਰ ਡਾ. ਕੋਟੋ ਸ਼ੇਖਰ, ਪੰਜਾਬ ਟੂਰਿਜ਼ਮ ਚੰਡੀਗੜ• ਦੇ ਪ੍ਰੋਜੈਕਟ ਮੈਨੇਜਰ ਸ੍ਰੀਮਤੀ ਅਲਕਾ ਕਪੂਰ, ਏ.ਟੀ.ਡੀ.ਸੀ. ਸ੍ਰੀਮਤੀ ਰੁਪਾਲੀ, ਐਨ.ਵਾਈ.ਕੇ.ਐਸ. ਪੰਜਾਬ ਸ਼੍ਰੀ ਸੰਦੀਪ ਘੰਡ ਅਤੇ ਸ੍ਰੀ ਵਿਜੈ ਰਾਣਾ ਦੇ ਨਾਲ ਸ੍ਰੀ ਜੀਵਨਦੀਪ ਸਿੰਘ ਨੇ ਸਟੇਜ ਦਾ ਸੰਚਾਲਨ ਕੀਤਾ।