ਪੰਜਾਬੀ ਯੂਨੀਵਰਸਿਟੀ ਨੇ ਕੀਤਾ ਇੱਕ ਹੋਰ ਮਾਣ ਹਾਸਲ

410
Advertisement

ਪਟਿਆਲਾ, 29 ਅਗਸਤ, ਪੰਜਾਬੀ ਯੂਨੀਵਰਸਿਟੀ ਨੇ ਇੱਕ ਹੋਰ ਮਾਣ ਹਾਸਿਲ ਕੀਤਾ ਹੈ। ਦਰਅਸਲ, ਖੇਡ ਦਿਵਸ ਦੇ ਮੌਕੇ ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਨਵੀਂ ਦਿੱਲੀ ਵਿਖੇ ਪੰਜਾਬੀ ਯੂਨੀਵਰਸਿਟੀ ਨੂੰ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰਨ ਕਰਕੇ ਮਾਕਾ ਟਰਾਫ਼ੀ ਪ੍ਰਦਾਨ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਨੇ ਇਹ ਟਰਾਫੀ 10 ਵੀਂ ਵਾਰ ਜਿੱਤੀ ਹੈ ਅਤੇ ੬ਵੀਂ ਵਾਰ ਇਹ ਟਰਾਫ਼ੀ ਲਗਾਤਾਰ ਜਿੱਤੀ ਹੈ ।

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਬੀ ਐਸ ਘੁੰਮਣ ਅਤੇ ਡਾਇਰੈਕਟਰ ਸਪੋਰਟਸ ਗੁਰਦੀਪ ਕੌਰ ਵਲੋਂ ਇਹ ਟਰਾਫ਼ੀ ਪ੍ਰਾਪਤ ਕੀਤੀ ਜਾਵੇਗੀ ।

Advertisement

LEAVE A REPLY

Please enter your comment!
Please enter your name here