ਪੰਜਾਬੀ ਲੇਖਕ ਸਭਾ ਚੰਡੀਗੜ• ਦੀ ਸਮੁੱਚੀ ਕਾਰਜਕਾਰਨੀ, ਸਲਾਹਕਾਰ ਬੋਰਡ ਤੇ ਵਿਸ਼ੇਸ਼ ਸੱਦੇ ਵਾਲੇ ਨੁਮਾਇੰਦਿਆਂ ਦੀ ਹੋਈ ਪਲੇਠੀ ਬੈਠਕ
ਚੰਡੀਗੜ• ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ• ਦੀ ਨਵੀਂ ਚੁਣੀ ਟੀਮ ਵੱਲੋਂ ਪ੍ਰਧਾਨ ਬਲਕਾਰ ਸਿੱਧੂ ਦੀ ਪ੍ਰਧਾਨਗੀ ਹੇਠ ਪਲੇਠੀ ਬੈਠਕ ਹੋਈ। ਉਤਮ ਰੈਸਟੋਰੈਂਟ ਦੇ ਹਾਲ ਵਿਚ ਆਯੋਜਿਤ ਇਸ ਬੈਠਕ ਵਿਚ ਪ੍ਰਧਾਨਗੀ ਮੰਡਲ ਵਿਚ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ, ਸੀਨੀਅਰਮੀਤ ਪ੍ਰਧਾਨ ਮਨਜੀਤ ਇੰਦਰਾ, ਮੀਤ ਪ੍ਰਧਾਨ ਡਾ. ਗੁਰਮੇਲ ਸਿੰਘ, ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ, ਸਕੱਤਰ ਮਨਜੀਤ ਕੌਰ ਮੀਤ, ਸਕੱਤਰ ਹਰਮਿੰਦਰ ਸਿੰਘ ਕਾਲੜਾ ਅਤੇ ਵਿੱਤ ਸਕੱਤਰ ਪਾਲ ਅਜਨਬੀ ਸ਼ਾਮਲ ਸਨ। ਬੈਠਕ ਦੀ ਸ਼ੁਰੂਆਤ ‘ਚ ਸਭ ਤੋਂ ਪਹਿਲਾਂ ਕਾਰਜਕਾਰਨੀ ਵਿਚਸ਼ਾਮਲ ਹਸਤੀਆਂ ਦਾ ਜਿੱਥੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ, ਉਥੇ ਸਲਾਹਕਾਰ ਬੋਰਡ ਦੇ ਨੁਮਾਇੰਦਿਆਂ ਨੂੰ ਵੀ ਸਭਾ ਵੱਲੋਂ ਫੁੱਲਾਂ ਦੇ ਹਾਰਾਂ ਨਾਲ ਜੀ ਆਇਆਂ ਆਖਿਆ ਗਿਆ। ਇਸ ਦੇ ਨਾਲ ਹੀ ਵਿਸ਼ੇਸ਼ ਸੱਦੇ ਵਾਲੇ ਮਹਿਮਾਨਾਂ ਨੂੰ ਵੀ ਹਾਰ ਪਹਿਨਾ ਕੇ ਤੇ ਲੇਖਕ ਸਭਾ ਦੀ ਵਿਸ਼ੇਸ਼ ਸੱਦੇ ਵਾਲੀਸੂਚੀ ਵਿਚ ਸ਼ਾਮਲ ਹੋਣ ‘ਤੇ ਵਧਾਈਆਂ ਦਿੱਤੀਆਂ ਗਈਆਂ।
ਪੰਜਾਬੀ ਲੇਖਕ ਸਭਾ ਦੀ ਅਗਵਾਈ ਕਰ ਰਹੇ ਪ੍ਰਧਾਨ ਬਲਕਾਰ ਸਿੱਧੂ ਨੇ ਸਭ ਤੋਂ ਪਹਿਲਾਂ ਆਏ ਹੋਏ ਸਾਰੇ ਹੀ ਪੰਜਾਬ ਅਤੇ ਦੇਸ਼ ਤੇ ਦੁਨੀਆ ਭਰ ਵਿਚ ਸਾਹਿਤਕ ਖੇਤਰ ਵਿਚ ਵੱਡਾ ਸਥਾਨ ਰੱਖਣ ਵਾਲੇ ਲੇਖਕਾਂ, ਕਵੀਆਂ, ਬੁੱਧੀਜੀਵੀਆਂ, ਆਲੋਚਕਾਂ ਅਤੇ ਪੱਤਰਕਾਰਤਾ ਨਾਲ ਸਬੰਧਤ ਨਾਮਵਰਪੱਤਰਕਾਰਾਂ ਦਾ ਜਿੱਥੇ ਦਿਲੋਂ ਸਵਾਗਤ ਕੀਤਾ, ਉਥੇ ਉਨ•ਾਂ ਸਮੂਹ ਹਸਤੀਆਂ ਨੂੰ ਬੇਨਤੀ ਕਿ ਪੰਜਾਬੀ ਲੇਖਕ ਸਭਾ ਸਾਹਿਤ ਅਤੇ ਭਾਸ਼ਾ ਦੇ ਖੇਤਰ ਵਿਚ ਹੋਰ ਵੀ ਸੁਚਾਰੂ ਤੇ ਤਕੜੀ ਭੂਮਿਕਾ ਨਿਭਾਅ ਸਕੇ ਇਸ ਦੇ ਲਈ ਆਪ ਜੀ ਦੇ ਸਾਥ ਤੇ ਸੁਝਾਵਾਂ ਦੀ ਲੋੜ ਹੈ।
ਇਸ ਮੌਕੇ ‘ਤੇ ਸਲਾਹਕਾਰ ਬੋਰਡ ਦੇ ਪ੍ਰਮੁੱਖ ਨੁਮਾਇੰਦਿਆਂ ਵਿਚੋਂ ਨ੍ਰਿਪਇੰਦਰ ਸਿੰਘ ਰਤਨ, ਮਨਮੋਹਨ ਸਿੰਘ ਦਾਊਂ, ਜਨਕ ਰਾਜ ਸਿੰਘ ਹੁਰਾਂ ਨੇ ਆਪਣੇ ਕੀਮਤੀ ਸੁਝਾਅ ਦਿੰਦਿਆਂ ਆਖਿਆ ਕਿ ਸਾਰੇ ਮੈਂਬਰ ਸਾਹਿਬਾਨ ਨੂੰ ਮਿਲ ਬੈਠ ਕੇ ਸਮੇਂ-ਸਮੇਂ ਅਜਿਹੀਆਂ ਬੈਠਕਾਂ ਆਯੋਜਿਤ ਕਰਨੀਆਂ ਚਾਹੀਦੀਆਂਹਨ ਤਾਂ ਜੋ ਸਾਹਿਤ ਅਤੇ ਭਾਸ਼ਾ ਦਾ ਪ੍ਰਚਾਰ ਤੇ ਪ੍ਰਸਾਰ ਸਹੀ ਢੰਗ ਨਾਲ ਹੋ ਸਕੇ। ਇਸ ਮੌਕੇ ਵਿਸ਼ੇਸ਼ ਸੱਦੇ ਵਾਲੀ ਸੂਚੀ ਵਿਚ ਸ਼ਾਮਲ ਨੁਮਾਇੰਦਿਆਂ ਵਿਚੋਂ ਪੱਤਰਕਾਰ ਤਰਲੋਚਨ ਸਿੰਘ ਨੇ ਪੰਜਾਬੀ ਲੇਖਕ ਸਭਾ ਦੀ ਟੀਮ ਨੂੰ ਚੰਡੀਗੜ• ਵਿਚ ਅੰਗਰੇਜ਼ੀ ਦਾ ਕਬਜ਼ਾ ਛੁਡਾ ਕੇ ਪੰਜਾਬੀ ਭਾਸ਼ਾ ਦੀ ਬਹਾਲੀਵਾਲੀ ਜੰਗ ਵਿਚ ਹੋਰ ਤਕੜੇ ਹੋ ਕੇ ਸਾਥ ਦੇਣ ਦੀ ਜਿੱਥੇ ਅਪੀਲ ਕੀਤੀ ਉਥੇ ਉਨ•ਾਂ ਉਤਮ ਰੈਸਟੋਰੈਂਟ ਦੇ ਮਾਲਕ ਬਲਵਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਇਸ ਹਾਲ ਦਾ ਨਾਂ ‘ਉਤਮ ਪੰਜਾਬੀ ਬੈਠਕ’ ਰੱਖ ਦੇਣ ਕਿਉਂਕਿ ਉਹ ਹਮੇਸ਼ਾ ਸਾਹਿਤਕਾਰਾਂ ਲਈ ਆਪਣੇ ਬੂਹੇ ਖੁੱਲ•ੇ ਰੱਖਦੇ ਹਨ।
ਇਸੇ ਤਰ•ਾਂ ਜੰਗ ਬਹਾਦਰ ਗੋਇਲ ਜੀ ਨੇ ਸਭਾ ਦੇ ਉਦਮ ਨੂੰ ਸਲਾਹਉਂਦਿਆਂ ਜਿੱਥੇ ਸਾਥ ਦੇਣ ਦਾ ਭਰੋਸਾ ਦਿਵਾਇਆ, ਉਥੇ ਕਰਮ ਸਿੰਘ ਵਕੀਲ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸਮੁੱਚੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਮੇਰੇ ਜ਼ਿੰਮੇ ਵੀ ਕੋਈ ਕੰਮ ਜ਼ਰੂਰਲਗਾਉਣਾ। ਸਭਾ ਦੀ ਵਿਸ਼ੇਸ਼ ਸੱਦੇ ਵਾਲੀ ਸੂਚੀ ਵਿਚ ਪਹਿਲੀ ਵਾਰ ਸ਼ਾਮਲ ਕੀਤੇ ਗਏ ਹਿਜੜਾ ਭਾਈਚਾਰੇ ‘ਚੋਂ ਧਨੰਜੇ ਚੌਹਾਨ ਨੇ ਆਖਿਆ ਕਿ ਇਹ ਤੁਹਾਡਾ ਪਿਆਰ ਤੇ ਵਡੱਪਣ ਹੈ ਕਿ ਤੁਸੀਂ ਸਾਨੂੰ ਵੀ ਬਰਾਬਰਤਾ ਦੀ ਥਾਂ ਦਿੱਤੀ ਹੈ। ਉਸਨੇ ਪੰਜਾਬ ਯੂਨੀਵਰਸਿਟੀ ਚੰਡੀਗੜ• ਵਿਚ ਆਪਣੇ ਸੰਘਰਸ਼ ਦੀਕਹਾਣੀ ਨੂੰ ਸਾਂਝੀ ਕਰਦਿਆਂ ਕਿਹਾ ਕਿ ਅੱਜ ਸਾਡੇ ਲਈ ਵੱਖਰਾ ਹੋਸਟਲ ਬਣ ਗਿਆ ਹੈ, ਵੱਖਰਾ ਬੋਰਡ ਬਣ ਗਿਆ ਹੈ। ਇਸ ਮੌਕੇ ਸਵਰਾਜ ਸੰਧੂ ਨੇ ਸੁਝਾਅ ਦਿੱਤਾ ਕਿ ਟ੍ਰਾਈਸਿਟੀ ਦੀਆਂ ਸਮੁੱਚੀਆਂ ਪੰਜਾਬੀ ਭਾਸ਼ਾ ਨਾਲ ਸਬੰਧਤ ਸਾਹਿਤਕ ਸਭਾਵਾਂ ਤੇ ਸੰਸਥਾਵਾਂ ਇਕ ਸਾਂਝੀ ਕਮੇਟੀ ਬਣਾਉਣ ਤਾਂ ਜੋਕਿਸੇ ਸਮਾਗਮ ਦੇ ਸਮੇਂ ਅਤੇ ਸਥਾਨ ਨੂੰ ਲੈ ਕੇ ਭੁਲੇਖੇ ਜਾਂ ਟਕਰਾਅ ਨਾ ਹੋਣ। ਆਖਰ ਵਿਚ ਪੰਜਾਬੀ ਲੇਖਕ ਸਭਾ ਵੱਲੋਂ ਸੀਨੀਅਰ ਮੀਤ ਪ੍ਰਧਾਨ ਮਨਜੀਤ ਇੰਦਰਾ ਨੇ ਆਏ ਸੁਝਾਵਾਂ ‘ਤੇ ਗੌਰ ਕਰਨ ਦੇ ਵਾਅਦੇ ਨਾਲ ਸਭਨਾਂ ਦਾ ਧੰਨਵਾਦ ਕੀਤਾ। ਮੰਚ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਦੀਪਕਸ਼ਰਮਾ ਚਨਾਰਥਲ ਨੇ ਨਿਭਾਈ।
ਸਭਾ ਵੱਲੋਂ ਅਹੁਦੇਦਾਰਾਂ ਦੇ ਨਾਲ ਕਾਰਜਕਾਰਨੀ ਵਿਚ ਪ੍ਰਮੁੱਖ ਮੈਂਬਰ ਵਜੋਂ ਗੁਰਨਾਮ ਸਿੰਘ ਕੰਵਰ, ਸਿਰੀਰਾਮ ਅਰਸ਼, ਡਾ. ਅਵਤਾਰ ਸਿੰਘ ਪਤੰਗ, ਕੇਵਲ ਸਿੰਘ ਰਾਣਾ, ਡਾ. ਗੁਰਮਿੰਦਰ ਸਿੱਧੂ, ਬਲਜਿੰਦਰ ਦਾਰਾਪੁਰੀ, ਨਰਿੰਦਰ ਕੌਰ ਨਿੰਦੀ, ਪ੍ਰਿੰ. ਗੁਰਦੇਵ ਕੌਰ ਪਾਲ, ਰਾਜਿੰਦਰ ਕੌਰ, ਮਲਕੀਅਤਬਸਰਾ, ਪਰਮਜੀਤ ਪਰਮ, ਰਮਨ ਸੰਧੂ, ਰਾਮ ਸਿੰਘ ਦੇ ਨਾਮ ਸ਼ਾਮਲ ਕੀਤੇ ਗਏ ਹਨ। ਇਸੇ ਤਰ•ਾਂ ਪੰਜਾਬੀ ਲੇਖਕ ਸਭਾ ਦੇ ਸਲਾਹਕਾਰ ਬੋਰਡ ਵਿਚ ਨ੍ਰਿਪਇੰਦਰ ਸਿੰਘ ਰਤਨ, ਮਨਮੋਹਨ ਸਿੰਘ ਦਾਊਂ, ਅਵਤਾਰ ਸਿੰਘ ਪਾਲ, ਡਾ. ਅਜਮੇਰ ਸਿੰਘ, ਜਨਕ ਰਾਜ ਸਿੰਘ, ਭੁਪਿੰਦਰ ਸਾਂਬਰ, ਮਨਮੋਹਨਸਿੰਘ ਆਈ ਪੀ ਐਸ, ਦਵਿੰਦਰ ਦਮਨ, ਡਾ. ਸੁਰਿੰਦਰ ਗਿੱਲ, ਪੂਨਮ ਪ੍ਰੀਤਲੜੀ, ਸੁਰਿੰਦਰ ਤੇਜ, ਰਿਪੂਦਮਨ ਰਿਪੀ, ਜੋਗਿੰਦਰ ਸਿੰਘ, ਡਾ. ਸ਼ਰਨਜੀਤ ਕੌਰ ਵਰਗੇ ਵੱਡੇ ਨਾਮ ਹਨ।
ਜਦੋਂਕਿ ਕਾਰਜਕਾਰਨੀ ਦੇ ਨਾਲ ਸਾਥ ਨਿਭਾਉਣ ਲਈ ਵਿਸ਼ੇਸ਼ ਸੱਦੇ ਵਾਲੇ ਮੈਂਬਰਾਂ ਵਜੋਂ ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਡਾ. ਲਾਭ ਸਿੰਘ ਖੀਵਾ, ਸ਼ਾਮ ਸਿੰਘ ਅੰਗਸੰਗ, ਸੇਵੀ ਰਾਇਤ, ਕਰਮ ਸਿੰਘ ਵਕੀਲ, ਬਲਦੇਵ ਸਿੰਘ ਖਹਿਰਾ, ਬਾਬੂ ਰਾਮ ਦੀਵਾਨਾ, ਕੇਦਾਰ ਨਾਥ ਕੇਦਾਰ,ਸ੍ਰੀਮਤੀ ਸੁਦਰਸ਼ਨ ਵਾਲੀਆ, ਸੰਜੀਵਨ ਸਿੰਘ, ਡਾ. ਅਮੀਰ ਸੁਲਤਾਨਾ ਚੰਨ (ਸ੍ਰੀਮਤੀ), ਪ੍ਰੋ. ਮੀਨਾਕਸ਼ੀ ਰਾਠੌਰ, ਕਸ਼ਮੀਰ ਕੌਰ ਸੰਧੂ , ਪ੍ਰੋ. ਨਿਰਮਲ ਦੱਤ (ਸ੍ਰੀ.), ਪ੍ਰੋ. ਜਸਰੀਤ ਕੌਰ , ਸਤਪਾਲ ਸਿੰਘ ਨੂਰ, ਸਰੂਪ ਸਿੰਘ ਸਾਕੀ, ਗੁਰਦਰਸ਼ਨ ਸਿੰਘ ਮਾਵੀ, ਸਰਦਾਰਾ ਸਿੰਘ ਚੀਮਾ, ਸੁਸ਼ੀਲ ਦੁਸਾਂਝ,ਡਾ. ਸਾਹਿਬ ਸਿੰਘ , ਸ਼ਬਦੀਸ਼, ਡਾ. ਕੰਵਲਜੀਤ ਕੌਰ ਢਿੱਲੋਂ, ਅਹੀਰ ਹੁਸ਼ਿਆਰਪੁਰੀ, ਅਵਤਾਰ ਸਿੰਘ ਭੰਵਰਾ, ਅਜੈਬ ਸਿੰਘ ਔਜਲਾ, ਐਸ ਡੀ ਸ਼ਰਮਾ, ਸਰਬਜੀਤ ਕੌਰ ਸੋਹਲ, ਬਲਵਿੰਦਰ ਜੰਮੂ, ਮਾਧਵ ਕੌਸ਼ਿਕ, ਐਸ. ਸ਼ਿੰਦਰ, ਤਰਲੋਚਨ ਸਿੰਘ ਪੱਤਰਕਾਰ, ਫਤਿਹ ਸਿੰਘ ਬਾਗੜੀ, ਸ੍ਰੀਮਤੀ ਊਸ਼ਾਕੰਵਰ, ਲਾਲਜੀ ਸਾਡਾ ਯੁੱਗ, ਡਾ.ਸਤੀਸ਼ ਵਰਮਾ, ਪ੍ਰੀਤਮ ਰੁਪਾਲ, ਜੰਗ ਬਹਾਦਰ ਗੋਇਲ, ਭੁਪਿੰਦਰ ਮਲਿਕ, ਨੀਤੂ ਸ਼ਰਮਾ, ਅਸ਼ੋਕ ਨਾਦਿਰ, ਧਨੰਜੇ ਚੌਹਾਨ, ਬਲਵਿੰਦਰ ਸਿੰਘ ਉਤਮ ਰੈਸਟੋਰੈਂਟ, ਹਰੀਸ਼ ਜੈਨ (ਲੋਕ ਗੀਤ ਪ੍ਰਕਾਸ਼ਨ), ਤਰਲੋਚਨ ਸਿੰਘ (ਤਰਲੋਚਨ ਪਬਲਿਸ਼ਰਜ਼), ਡਾ. ਬਲਦੇਵਸਿੰਘ ਛਾਜਲੀ (ਸਪਤਰਿਸ਼ੀ ਪਬਲੀਕੇਸ਼ਨਜ਼), ਸ਼ਮਸ ਤਬਰੇਜੀ ਦੇ ਨਾਂ ਸ਼ਾਮਲ ਹਨ।
Latest News: ਤ੍ਰਿਪੁਰਾ ਦੇ ਰਾਜਪਾਲ ਸ੍ਰੀ ਇੰਦਰਾ ਸੇਨਾ ਰੈਡੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
Latest News: ਤ੍ਰਿਪੁਰਾ ਦੇ ਰਾਜਪਾਲ ਸ੍ਰੀ ਇੰਦਰਾ ਸੇਨਾ ਰੈਡੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਜੈਤੋ ,5 ਅਕਤੂਬਰ (ਰਘੂਨੰਦਨ...