ਲੁਧਿਆਣਾ : 3 ਮਈ ( ਵਿਸ਼ਵ ਵਾਰਤਾ )ਪੰਜਾਬੀ ਸਾਹਿਤ ਅਕਾਦਮੀ ਨੇ ਪੰਜਾਬੀ ਭਵਨ ਲੁਧਿਆਣਾ ਵਿਖੇ ਦੋ-ਰੋਜ਼ਾ ‘ਪੰਜਾਬੀ ਭਾਸ਼ਾ
ਕਾਨਫ਼ਰੰਸ’ ਕਰਵਾਈ ਜਿਸ ਦੇ ਉਦਘਾਟਨੀ ਸ਼ੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਸੁਖਦੇਵ
ਸਿੰਘ ਸਿਰਸਾ, ਡਾ. ਸਵਰਾਜਬੀਰ, ਡਾ. ਸਰਬਜੀਤ ਸਿੰਘ, ਡਾ. ਸੁਰਜੀਤ ਸਿੰਘ ਅਤੇ ਡਾ.
ਗੁਲਜ਼ਾਰ ਪੰਧੇਰ ਸ਼ਾਮਿਲ ਹੋਏ। ਉਦਘਾਟਨੀ ਸ਼ੈਸ਼ਨ ਵਿੱਚ ਮੈਸਟੀਫਾਈ ਡਿਜੀਟਲ ਤੇ ਚਿੰਤਨਸ਼ੀਲ
ਸਾਹਿਤਧਾਰਾ ਦੀ ਮੁਖੀ ਅਤੇ ਪ੍ਰਸਿੱਧ ਪੰਜਾਬੀ ਕਵਿਤਰੀ ਤੇ ਸਰਗਰਮ ਸ਼ਾਇਰਾ ਮਨਦੀਪ ਕੌਰ
ਭੰਮਰਾ ਦੀ ਕਾਵਿ-ਪੁਸਤਕ “ਨਿਆਜ਼ਬੋ” ਰਿਲੀਜ਼ ਕੀਤੀ ਗਈ। ਰਿਲੀਜ਼ ਕਾਰਜ ਵਿੱਚ
ਪ੍ਰਧਾਨਗੀ ਮੰਡਲ ਦੇ ਨਾਲ ਮਨਦੀਪ ਕੌਰ ਭੰਮਰਾ, ਸ਼ਬਦੀਸ਼, ਡਾ. ਹਰੀ ਸਿੰਘ ਜਾਚਕ ਅਤੇ ਡਾ.
ਅਰਵਿੰਦਰ ਕੌਰ ਕਾਕੜਾ ਸ਼ਾਮਿਲ ਹੋਏ।ਇਸ ਸਮੇਂ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ
ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਮਨਦੀਪ ਕੌਰ ਭੰਮਰਾ ਦੀ ਇਸ ਕਿਤਾਬ ਨੂੰ
ਪੜਦਿਆਂ ਇਸ ਵਿੱਚੋੰ ਬੜੀ ਕਿਸਮ ਦੀ ਖੁਸ਼ਬੋਅ ਆਉਂਦੀ ਹੈ ਕਿਤੇ ਡਾ ਆਤਮ ਹਮਰਾਹੀ ਹੋਰਾਂ
ਦੀ ਕਾਵਿ ਸ਼ੈਲੀ ਆ ਹਾਜ਼ਿਰ ਹੁੰਦੀ ਹੈ ਕਿਤੇ ਮੁਹੱਬਤ ਮੂੰਹ ਜ਼ੋਰ ਹੋ ਕਾਵਿ ਸ਼ਬਦਾਂ ਦਾ
ਰੂਪ ਧਾਰਦੀ ਹੈ ਤੇ ਕਦੇ ਜ਼ਜਬਾਤ ਪੂਰੇ ਵੇਗ ਵਿੱਚ ਰੋਹ ਦੀ ਨਿਸ਼ਾਨਦੇਹੀ ਕਰਦੇ
ਨੇ।ਸਮੁੱਚਾ ਵਿਚਾਰ ਤੇ ਕਾਵਿ ਪ੍ਰਬੰਧ ਇਸ ਪੁਸਤਕ ਵਿਚਲੀਆਂ ਰਚਨਾਵਾਂ ਨੂੰ ਪੜ੍ਹ ਨ ਲਈ
ਖਿੱਚ ਪਾਉਂਣ ਵਾਲਾ ਬਣਾ ਦਿੰਦਾ ਹੈ। ਇਸ ਕਿਤਾਬ ‘ਚ ਮਨਦੀਪ ਕੌਰ ਭੰਮਰਾ ਦੀਆਂ ਗੀਤ ਤੇ
ਪ੍ਰਗੀਤ ਕਾਵਿ-ਵੰਨਗੀਆਂ ਦੀਆਂ ਰਚਨਾਵਾਂ ਸ਼ਾਮਿਲ ਹਨ ਜਿਨ੍ਹਾਂ ਬਾਰੇ ਪੁਸਤਕ ਵਿੱਚ ਹੀ
ਪ੍ਰਸਿੱਧ ਕਵੀਆਂ ਤੇ ਵਿਦਵਾਨਾਂ ਨੇ ਆਪਣੇ ਵਿਚਾਰ ਪ੍ਰਗਟਾਏ ਹਨ। ਇਨ੍ਹਾਂ ਵਿਦਵਾਨਾਂ ‘ਚ
ਡਾ. ਸਰਬਜੀਤ ਸਿੰਘ, ਸਿਧਾਰਥ ਆਰਟਿਸਟ, ਡਾ. ਸੁਰਜੀਤ ਪਾਤਰ, ਨਵਤੇਜ ਭਾਰਤੀ, ਅਜਮੇਰ
ਰੋਡੇ, ਜਰਨੈਲ ਸਿੰਘ ਆਰਟਿਸਟ, ਰਣਜੋਧ ਸਿੰਘ, ਮੋਤਾ ਸਿੰਘ ਸਰਾਏ, ਡਾ. ਜੋਗਿੰਦਰ ਸਿੰਘ
ਨਿਰਾਲਾ ਅਤੇ ਪਰਿਵਾਰਕ ਮੈੰਬਰ ਸ਼ਾਮਿਲ ਹਨ। ਮਨਦੀਪ ਕੌਰ ਭੰਮਰਾ ਨੇ ਦੱਸਿਆ ਕਿ ਇਹ
ਉਨ੍ਹਾਂ ਦਾ ‘ਰੰਗਾਂ ਦੀ ਰੌਸ਼ਨੀ’ ਤੋੰ ਬਾਅਦ ਦੂਜਾ ਕਾਵਿ-ਸੰਗ੍ਰਿਹ ਹੈ ਅਤੇ ਸ਼ਿਵਚਰਨ
ਜੱਗੀ ਕੁੱਸਾ ਬਾਰੇ ਵਾਰਤਕ ਦੀ ਪੁਸਤਕ ਵੀ ਛਪ ਚੁੱਕੀ ਹੈ ਅਤੇ ‘ਕਲਾਵਾ’ ਕਾਵਿ-ਸੰਗ੍ਰਹਿ
ਛਪਾਈ ਅਧੀਨ ਹੈ। ਖੂਬਸੂਰਤੀ ਨਾਲ ਛਪੀ ਇਸ ਪੁਸਤਕ ਦਾ ਪ੍ਰਕਾਸ਼ਕ ਚੇਤਨਾ ਪ੍ਰਕਾਸ਼ਨ
ਲੁਧਿਆਣਾ ਹੈ।
RBI ਗਵਰਨਰ ਦਫ਼ਤਰ ‘ਚ ਅੱਜ ਸ਼ਕਤੀਕਾਂਤ ਦਾਸ ਦਾ ਆਖਰੀ ਦਿਨ
RBI ਗਵਰਨਰ ਦਫ਼ਤਰ 'ਚ ਅੱਜ ਸ਼ਕਤੀਕਾਂਤ ਦਾਸ ਦਾ ਆਖਰੀ ਦਿਨ ਪ੍ਰੈਸ ਕਾਨਫਰੰਸ ਕਰ ਆਪਣੇ ਅਨੁਭਵ ਨੂੰ ਕੀਤਾ ਸਾਂਝਾ ਨਵੀ ਦਿੱਲੀ...