ਪੰਚਕੂਲਾ, 8 ਜਨਵਰੀ – 25 ਅਗਸਤ ਨੂੰ ਪੰਚਕੂਲਾ ਹਿੰਸਾ ਮਾਮਲੇ ਵਿਚ ਅਦਾਲਤ ਨੇ ਦੋਸ਼ੀ ਡਾ. ਮੋਹਿੰਦਰ ਇੰਸਾ ਨੂੰ 3 ਦਿਨਾਂ ਦੀ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ|
ਪੰਚਕੂਲਾ ਵਿਚ ਹਿੰਸਾ ਭੜਕਾਉਣ ਮਾਮਲੇ ਵਿਚ ਦੋਸ਼ੀ ਡਾ. ਮਹਿੰਦਰ ਇੰਸਾ ਨੂੰ ਐਸ.ਆਈ.ਟੀ ਨੇ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ| ਉਸ ਕੋਲੋਂ ਸੀ.ਬੀ.ਆਈ ਇੱਕ ਵਾਰ ਫਿਰ ਤੋਂ ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿਚ ਵੀ ਪੁੱਛਗਿੱਛ ਕਰ ਚੁੱਕੀ ਹੈ| ਸੰਭਾਵਨਾ ਹੈ ਕਿ ਇਸ ਗ੍ਰਿਫਤਾਰੀ ਤੋਂ ਬਾਅਦ ਕਈ ਗੁੱਝੇ ਭੇਦ ਸਾਹਮਣੇ ਆ ਸਕਦੇ ਹਨ|