ਪੰਚਕੂਲਾ ‘ਚ ਪ੍ਰਦਰਸ਼ਨਕਾਰੀਆਂ ਨੂੰ 5 ਕਰੋੜ ਵੰਡਣ ਵਾਲਾ ਚਮਕੌਰ ਸਿੰਘ ਗ੍ਰਿਫਤਾਰ

504
Advertisement


ਪੰਚਕੂਲਾ, 9 ਸਤੰਬਰ : ਐਸ.ਆਈ.ਟੀ ਨੇ ਅੱਜ ਡੇਰਾ ਪੰਚਕੂਲਾ ਪ੍ਰਧਾਨ ਚਮਕੌਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ| ਚਮਕੌਰ ਸਿੰਘ ਉਤੇ ਦੋਸ਼ ਹੈ ਕਿ ਉਸ ਨੇ ਬੀਤੀ 25 ਅਗਸਤ ਨੂੰ ਪੰਚਕੂਲਾ ਵਿਖੇ 5 ਕਰੋੜ ਰੁਪਏ ਵੰਡੇ ਸਨ| ਇਸ ਤੋਂ ਇਲਾਵਾ ਪੁਲਿਸ ਨੇ ਪੰਜਾਬ ਪੁਲਿਸ ਕਮਾਂਡੋ ਦਾਨ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ| ਪੰਚਕੂਲਾ ਵਿਖੇ ਹਿੰਸਾ ਭੜਕਾਉਣ ਲਈ ਇਨ੍ਹਾਂ ਦੀ ਗ੍ਰਿਫਤਾਰੀ ਹੋਈ ਹੈ|
ਦੱਸਣਯੋਗ ਹੈ ਕਿ 25 ਅਗਸਤ ਨੂੰ ਪੰਚਕੂਲਾ ਦੀ ਸੀ.ਬੀ.ਆਈ ਅਦਾਲਤ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿਚ ਦੋਸ਼ੀ ਠਹਿਰਾਇਆ ਸੀ| ਅਦਾਲਤ ਦੇ ਫੈਸਲੇ ਤੋਂ ਬਾਅਦ ਡੇਰੇ ਦੇ ਸਮਰਥਕਾਂ ਨੇ ਪੰਚਕੂਲਾ ਵਿਚ ਹਿੰਸਾ ਫੈਲਾਈ ਸੀ, ਜਿਸ ਵਿਚ ਲੋਕਾਂ ਦੀ ਸੰਪੰਤੀ ਨੂੰ ਭਾਰੀ ਨੁਕਸਾਨ ਪੁੱਜਾ ਸੀ|

Advertisement

LEAVE A REPLY

Please enter your comment!
Please enter your name here