ਪ੍ਰਧਾਨ ਮੰਤਰੀ ਮੋਦੀ ਦੀ ‘ਮਨ ਕੀ ਬਾਤ’ ਪ੍ਰੋਗਰਾਮ ਦਾ 103ਵਾਂ ਐਪੀਸੋਡ ਅੱਜ
ਚੰਡੀਗੜ੍ਹ,30ਜੁਲਾਈ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ 30 ਜੁਲਾਈ ਨੂੰ ਆਪਣੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨਾਲ ਗੱਲਬਾਤ ਕਰਨਗੇ। ਇਹ ਪੀਐਮ ਮੋਦੀ ਦੀ ਮਨ ਕੀ ਬਾਤ ਦਾ 103ਵਾਂ ਐਪੀਸੋਡ ਹੋਵੇਗਾ। ਇਹ ਪ੍ਰੋਗਰਾਮ ਸਵੇਰੇ 11 ਵਜੇ ਟੈਲੀਕਾਸਟ ਕੀਤਾ ਜਾਵੇਗਾ। ਦੱਸ ਦਈਏ ਕਿ ਪੀਐਮ ਮੋਦੀ ਦੀ ਮਨ ਕੀ ਬਾਤ ਦਾ 102ਵਾਂ ਐਪੀਸੋਡ 18 ਜੂਨ ਨੂੰ ਆਇਆ ਸੀ। ਇਸ ਐਪੀਸੋਡ ਵਿੱਚ ਉਹਨਾਂ ਨੇ ਯੋਗ ਦਿਵਸ, ਐਮਰਜੈਂਸੀ, ਖੇਡਾਂ, 2025 ਤੱਕ ਭਾਰਤ ਨੂੰ ਟੀਬੀ ਮੁਕਤ ਬਣਾਉਣ ਦੀ ਮੁਹਿੰਮ ਅਤੇ ਕੁਦਰਤ ਦੀ ਸੰਭਾਲ ਬਾਰੇ ਗੱਲ ਕੀਤੀ। ਇਹ ਸ਼ੋਅ ਮਹੀਨੇ ਦੇ ਆਖਰੀ ਐਤਵਾਰ ਨੂੰ ਟੈਲੀਕਾਸਟ ਹੁੰਦਾ ਹੈ ਪਰ ਪੀਐਮ ਮੋਦੀ 21 ਜੂਨ ਤੋਂ 24 ਜੂਨ ਤੱਕ ਅਮਰੀਕਾ ਦੇ ਦੌਰੇ ‘ਤੇ ਸਨ। ਅਜਿਹੇ ‘ਚ ਇਕ ਹਫਤਾ ਪਹਿਲਾਂ ਪ੍ਰੋਗਰਾਮ ਪ੍ਰਸਾਰਿਤ ਕੀਤਾ ਗਿਆ ਸੀ।