ਪ੍ਰਧਾਨ ਮੰਤਰੀ ਨੇ ਆਸਕਰ ਪੁਰਸਕਾਰ ਜਿੱਤਣ ’ਤੇ ਨਾਟੂ-ਨਾਟੂ’ ਦੀ ਪੂਰੀ ਟੀਮ ਨੂੰ ਵਧਾਈਆਂ ਦਿੱਤੀਆਂ

79
Advertisement

ਪ੍ਰਧਾਨ ਮੰਤਰੀ ਨੇ ਆਸਕਰ ਪੁਰਸਕਾਰ ਜਿੱਤਣ ’ਤੇ ਨਾਟੂ-ਨਾਟੂ’ ਦੀ ਪੂਰੀ ਟੀਮ ਨੂੰ ਵਧਾਈਆਂ ਦਿੱਤੀਆਂ

ਚੰਡੀਗੜ੍ਹ,13 ਮਾਰਚ (ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਆਰਆਰਆਰ ਫਿਲਮ ਦੇ ਗੀਤ ‘ਨਾਟੂ ਨਾਟੂ’ ਦੇ ਲਈ ਬਿਹਤਰੀਨ ਮੂਲ ਗੀਤ ਦਾ ਆਸਕਰ ਪੁਰਸਕਾਰ ਜਿੱਤਣ ’ਤੇ ਭਾਰਤੀ ਸੰਗੀਤਕਾਰ ਐੱਮ.ਐੱਮ ਕੀਰਾਵਨੀ, ਗੀਤਕਾਰ ਚੰਦਰਬੋਸ ਅਤੇ ਪੂਰੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ। ਮੋਦੀ ਨੇ ਕਿਹਾ ਕਿ ਇਹ ਅਸਾਧਾਰਣ ਹੈ ਅਤੇ ‘ਨਾਟੂ ਨਾਟੂ’ ਦੀ ਮਕਬੂਲੀਅਤ ਪੂਰੇ ਵਿਸ਼ਵ ਵਿੱਚ ਹੈ।

ਅਕਾਦਮੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਅਸਾਧਾਰਣ!

‘ਨਾਟੂ ਨਾਟੂ’ ਦੀ ਮਕਬੂਲੀਅਤ ਵਿਸ਼ਵ ਪੱਧਰ ’ਤੇ ਹੈ। ਇਹ ਇੱਕ ਅਜਿਹਾ ਗਾਣਾ ਹੈ, ਜਿਸ ਨੂੰ ਆਉਣ ਵਾਲੇ ਵਰ੍ਹਿਆਂ ਤੱਕ ਯਾਦ ਰੱਖਿਆ ਜਾਵੇਗਾ। ਇਸ ਪ੍ਰਤਿਸ਼ਠਿਤ ਸਨਮਾਨ ਦੇ ਲਈ ਐੱਮ.ਐੱਮ. ਕੀਰਾਵਨੀ @mmkeeravaani, @boselyricist ਅਤੇ ਪੂਰੀ ਟੀਮ ਨੂੰ ਵਧਾਈਆਂ।

ਭਾਰਤ ਪ੍ਰਫੁੱਲਿਤ ਅਤੇ ਮਾਣਮੱਤਾ ਹੈ। #ਆਸਕਰ (#Oscars)”

 

Advertisement