ਨਵੀਂ ਦਿੱਲੀ, 17 ਅਕਤੂਬਰ –ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਅਖਿਲ ਭਾਰਤੀ ਆਯੁਰਵੇਦ ਸੰਸਥਾਨ ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ ਦੇਸ਼ ਨੂੰ ਸਮਰਪਿਤ ਕੀਤਾ।
ਇਸ ਮੌਕੇ ਉੱਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਇਕੱਠੇ ਹੋਏ ਲੋਕਾਂ ਨੂੰ ਧਨਵੰਤਰੀ ਜਯੰਤੀ ਨੂੰ ਆਯੁਰਵੇਦ ਦਿਵਸ ਵਜੋਂ ਮਨਾਉਣ ਦੀ ਵਧਾਈ ਦਿੱਤੀ । ਉਨ੍ਹਾਂ ਨੇ ਆਯੁਸ਼ ਮੰਤਰਾਲਾ ਨੂੰ ਅਖਿਲ ਭਾਰਤੀ ਆਯੁਰਵੇਦ ਸੰਸਥਾਨ ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ ਦੀ ਸਥਾਪਨਾ ਉੱਤੇ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੇਸ਼ ਤਦ ਤੱਕ ਤਰੱਕੀ ਨਹੀਂ ਕਰ ਸਕਦਾ ਜਦ ਤੱਕ ਉਹ ਆਪਣੇ ਇਤਿਹਾਸ ਅਤੇ ਵਿਰਸੇ ਦੀ ਕਦਰ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਜਿਹੜੇ ਦੇਸ਼ ਆਪਣੇ ਵਿਰਸੇ ਨੂੰ ਪਿਛਾਂਹ ਛੱਡ ਦਿੰਦੇ ਹਨ, ਉਹ ਆਪਣੀ ਪਹਿਚਾਣ ਵੀ ਗਵਾ ਲੈਂਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਭਾਰਤ ਅਜ਼ਾਦ ਨਹੀਂ ਸੀ ਤਾਂ ਇਸ ਦਾ ਗਿਆਨ ਅਤੇ ਰਵਾਇਤਾਂ ਜਿਵੇਂ ਕਿ ਯੋਗ ਅਤੇ ਆਯੁਰਵੇਦ ਨੂੰ ਛੋਟਾ ਕਰਕੇ ਦਿਖਾਇਆ ਜਾਂਦਾ ਸੀ। ਇਨ੍ਹਾਂ ਪ੍ਰਤੀ ਭਾਰਤੀਆਂ ਦੇ ਭਰੋਸੇ ਨੂੰ ਘੱਟ ਕਰਨ ਦੇ ਯਤਨ ਵੀ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਸਾਲ ਵਿੱਚ ਸਥਿਤੀ ਕਾਫੀ ਹੱਦ ਤੱਕ ਬਦਲ ਗਈ ਹੈ ਅਤੇ ਪੁਰਾਣੇ ਵਿਰਸੇ ਵਿੱਚ ਲੋਕਾਂ ਦਾ ਵਿਸ਼ਵਾਸ ਬਹਾਲ ਹੋ ਰਿਹਾ ਹੈ। ਸਾਡੇ ਵਿਰਸੇ ਪ੍ਰਤੀ ਜੋ ਸਾਡਾ ਮਾਣ ਹੈ ਉਹ ਜਿਸ ਤਰ੍ਹਾਂ ਲੋਕ ਆਯੁਰਵੇਦ ਦਿਵਸ ਅਤੇ ਯੋਗ ਦਿਵਸ ਮਨਾਉਣ ਲਈ ਇਕੱਠੇ ਹੁੰਦੇ ਹਨ, ਉਨ੍ਹਾਂ ਤੋਂ ਹੀ ਸਪਸ਼ਟ ਹੋ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਰਵੇਦ ਇੱਕ ਡਾਕਟਰੀ ਪ੍ਰਣਾਲੀ ਹੀ ਨਹੀਂ ਹੈ, ਸਗੋਂ ਇਹ ਜਨਤਕ ਸਿਹਤ ਅਤੇ ਵਾਤਾਵਰਨ ਦੀ ਸਿਹਤ ਪ੍ਰਤੀ ਵੀ ਆਕਰਸ਼ਿਤ ਕਰਦਾ ਹੈ।ਇਸੇ ਲਈ ਹੀ ਸਰਕਾਰ ਨੇ ਆਯੁਰਵੇਦ, ਯੋਗ ਅਤੇ ਹੋਰ ਆਯੁਸ਼ ਪ੍ਰਣਾਲੀਆਂ ਨੂੰ ਜਨ ਸਿਹਤ ਸੰਭਾਲ ਪ੍ਰਣਾਲੀ ਵਿੱਚ ਸੰਗਠਤ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਇੱਕ ਆਯੁਰਵੇਦ ਹਸਪਤਾਲ ਕਾਇਮ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ 65 ਆਯੁਸ਼ ਹਸਪਤਾਲ ਵਿਕਸਤ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਬਲ ਅਤੇ ਮੈਡੀਸਨ ਪਲਾਂਟ ਦੁਨੀਆ ਵਿੱਚ ਆਮਦਨ ਦਾ ਇੱਕ ਅਹਿਮ ਸੋਮਾ ਬਣ ਸਕਦੇ ਹਨ ਅਤੇ ਭਾਰਤ ਨੂੰ ਇਸ ਦਿਸ਼ਾ ਵਿੱਚ ਆਪਣੀ ਸਮਰੱਥਾ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਿਹਤ ਸੰਭਾਲ ਪ੍ਰਣਾਲੀ ਵਿੱਚ 100% ਪ3ਤੱਖ ਵਿਦੇਸ਼ੀ ਨਿਵੇਸ਼ ਐੱਫ ਡੀ ਆਈ ਦੀ ਪ੍ਰਵਾਨਗੀ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਵੇਲੇ ਗਰੀਬਾਂ ਨੂੰ ਪਹੁੰਚਯੋਗ ਸਿਹਤ ਸੰਭਾਲ ਮੁਹੱਈਆ ਕਰਵਾਉਣ ਵੱਲ ਧਿਆਨ ਕੇਂਦ੍ਰਿਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਅਹਿਤਿਆਤੀ ਸਿਹਤ ਸੰਭਾਲ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਨਾਲ ਹੀ ਇਲਾਜ ਵਿੱਚ ਸੁਧਾਰ ਅਤੇ ਉਸ ਤੱਕ ਪਹੁੰਚ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਜਾਂ ਸਫਾਈ ਅਹਿਤਿਆਤੀ ਸਿਹਤ ਸੰਭਾਲ ਦਾ ਇੱਕ ਸਾਦਾ ਢਾਂਚਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿੱਚ 5 ਕਰੋੜ ਪਖਾਨੇ ਤਿਆਰ ਕਰਵਾਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸਿਹਤ ਸੰਭਾਲ ਤੱਕ ਚੰਗੀ ਪਹੁੰਚ ਬਣਾਉਣ ਲਈ ਨਵੇਂ ਏਮ, ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਸਟੈਂਟਸ ਅਤੇ ਗੋਡੇ ਬਦਲਣ ਦੀਆਂ ਕੀਮਤਾਂ ਘਟਾਉਣ ਲਈ ਕਦਮ ਚੁੱਕੇ ਹਨ ਅਤੇ ਨਾਲ ਹੀ ਜਨ ਔਸ਼ਧੀ ਕੇਂਦਰ ਬਣਾਏ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਸਸਤੀਆਂ ਦਵਾਈਆਂ ਮੁਹੱਈਆ ਹੋ ਸਕਣ।
Latest News : ਸਾਬਕਾ RBI ਗਵਰਨਰ ਸ਼ਕਤੀਕਾਂਤ ਦਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਿੰਸੀਪਲ ਸੈਕਟਰੀ ਨਿਯੁਕਤ
Latest News : ਸਾਬਕਾ RBI ਗਵਰਨਰ ਸ਼ਕਤੀਕਾਂਤ ਦਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਿੰਸੀਪਲ ਸੈਕਟਰੀ ਨਿਯੁਕਤ ਚੰਡੀਗੜ੍ਹ, 22ਫਰਵਰੀ(ਵਿਸ਼ਵ ਵਾਰਤਾ)...