ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਾਮਿਲਨਾਡੂ ਦੌਰੇ ‘ਤੇ
ਚੰਡੀਗੜ੍ਹ,2ਜਨਵਰੀ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਤਾਮਿਲਨਾਡੂ, ਲਕਸ਼ਦੀਪ ਅਤੇ ਕੇਰਲ ਦੇ ਦੋ ਦਿਨਾਂ ਦੌਰੇ (2-3 ਜਨਵਰੀ) ‘ਤੇ ਜਾਣਗੇ। ਪ੍ਰਧਾਨ ਮੰਤਰੀ ਦੌਰੇ ਦੀ ਸ਼ੁਰੂਆਤ ਤਾਮਿਲਨਾਡੂ ਤੋਂ ਕਰਨਗੇ। ਪ੍ਰਧਾਨ ਮੰਤਰੀ ਅੱਜ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਪਹੁੰਚਣਗੇ। ਪ੍ਰਧਾਨ ਮੰਤਰੀ ਇੱਥੇ ਇੱਕ ਜਨਤਕ ਪ੍ਰੋਗਰਾਮ ਵਿੱਚ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਵੀ ਕਰਨਗੇ। ਉਹ ਰੇਲ, ਸੜਕ, ਤੇਲ ਅਤੇ ਗੈਸ, ਸ਼ਿਪਿੰਗ ਅਤੇ ਉੱਚ ਸਿੱਖਿਆ ਖੇਤਰ ਨਾਲ ਸਬੰਧਤ 19,850 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ।ਤਾਮਿਲਨਾਡੂ ਵਿੱਚ ਆਪਣੇ ਸਾਬਕਾ ਸਹਿਯੋਗੀ ਏਆਈਏਡੀਐਮਕੇ ਨਾਲ ਵੱਖ ਹੋਣ ਤੋਂ ਬਾਅਦ ਪੀਐਮ ਮੋਦੀ ਦੀ ਰਾਜ ਵਿੱਚ ਇਹ ਪਹਿਲੀ ਫੇਰੀ ਹੈ। ਤ੍ਰਿਚੀ ਵਿੱਚ ਪੀਐਮ ਮੋਦੀ ਭਾਰਤੀਦਾਸਨ ਯੂਨੀਵਰਸਿਟੀ ਦੇ 38ਵੇਂ ਕਨਵੋਕੇਸ਼ਨ ਵਿੱਚ ਮੁੱਖ ਮੰਤਰੀ ਐਮ.ਕੇ. ਸਟਾਲਿਨ ਨਾਲ ਮੰਚ ਸਾਂਝਾ ਕਰਨਗੇ। ਦੱਸ ਦਈਏ ਕਿ ਪੀਐਮ ਮੋਦੀ 3 ਜਨਵਰੀ ਨੂੰ ਦੁਪਹਿਰ 12 ਵਜੇ ਲਕਸ਼ਦੀਪ ਦੇ ਕਾਵਰੱਤੀ ਪਹੁੰਚਣਗੇ, ਜਿੱਥੇ ਉਹ 1150 ਕਰੋੜ ਰੁਪਏ ਤੋਂ ਵੱਧ ਦੀਆਂ ਵਿਕਾਸ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।