ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ-3 ਦੇ ਵਿਗਿਆਨੀਆਂ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ,26ਅਗਸਤ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਸਵੇਰੇ 7.30 ਵਜੇ ਬੈਂਗਲੁਰੂ ‘ਚ ਇਸਰੋ ਦੇ ਕਮਾਂਡ ਸੈਂਟਰ ਪਹੁੰਚੇ। ਇੱਥੇ ਉਹਨਾਂ ਨੇ ਚੰਦਰਯਾਨ-3 ਟੀਮ ਦੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਟੀਮ ਦੇ ਸਾਰੇ ਵਿਗਿਆਨੀਆਂ ਨਾਲ ਗਰੁੱਪ ਫੋਟੋ ਵੀ ਖਿਚਵਾਈ। ਇਸਰੋ ਦੇ ਮੁਖੀ ਐਸ ਸੋਮਨਾਥ ਨੇ ਇਸਰੋ ਕਮਾਂਡ ਸੈਂਟਰ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸੋਮਨਾਥ ਨੂੰ ਚੰਦਰਯਾਨ 3 ਮਿਸ਼ਨ ਦੇ ਸਫਲ ਹੋਣ ‘ਤੇ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ, ‘ਮੈਂ ਦੱਖਣੀ ਅਫਰੀਕਾ ‘ਚ ਸੀ, ਫਿਰ ਗ੍ਰੀਸ ‘ਚ ਪ੍ਰੋਗਰਾਮ ‘ਚ ਗਿਆ ਸੀ। ਪਰ ਮੇਰਾ ਮਨ ਤੁਹਾਡੇ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਸੀ। ਮੈਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਦੇਖਣਾ ਚਾਹੁੰਦਾ ਸੀ। ਮੋਦੀ ਨੇ ਕਿਹਾ, ‘ਮੈਂ ਤੁਹਾਨੂੰ ਸਲਾਮ ਕਰਨਾ ਚਾਹੁੰਦਾ ਸੀ। ਤੁਹਾਡੀ ਮਿਹਨਤ ਨੂੰ ਸਲਾਮ… ਤੁਹਾਡੇ ਸਬਰ ਨੂੰ ਸਲਾਮ… ਤੁਹਾਡੇ ਜਨੂੰਨ ਨੂੰ ਸਲਾਮ… ਤੁਹਾਡੇ ਜੋਸ਼ ਨੂੰ ਸਲਾਮ। ਤੁਹਾਡੇ ਜਜ਼ਬੇ ਨੂੰ ਸਲਾਮ…. ਮੋਦੀ ਨੇ ਕਿਹਾ ਕਿ ਚੰਦਰਮਾ ਦੇ ਜਿਸ ਹਿੱਸੇ ‘ਤੇ ਛੂਹਿਆ ਗਿਆ, ਉਸ ਬਿੰਦੂ ਨੂੰ ਹੁਣ ਸ਼ਿਵਸ਼ਕਤੀ ਵਜੋਂ ਜਾਣਿਆ ਜਾਵੇਗਾ।