ਨਵੀਂ ਦਿੱਲੀ 17 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 68 ਵਰ੍ਹਿਆਂ ਦੇ ਹੋ ਗਏ। ਇਸ ਦੌਰਾਨ ਜਨਮ ਦਿਨ ਮੌਕੇ ਸ਼੍ਰੀ ਮੋਦੀ ਨੂੰ ਵੱਖ-ਵੱਖ ਨੇਤਾਵਾਂ ਨੇ ਵਧਾਈਆਂ ਦਿੱਤੀਆਂ।
ਦੱਸਣਯੋਗ ਹੈ ਕਿ ਨਰਿੰਦਰ ਮੋਦੀ ਦਾ ਜਨਮ 17 ਸਤੰਬਰ, 1950 ਨੂੰ ‘ਵਾਡਨਗਰ’ ਜੋ ਉਸ ਵੇਲੇ ਬੰਬਈ ਰਾਜ ਦਾ ਹਿੱਸਾ ਹੁੰਦਾ ਸੀ, ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂਅ ਦਾਮੋਦਰ ਦਾਸ ਮੂਲਚੰਦ ਮੋਦੀ ਹੈ ਅਤੇ ਉਨ੍ਹਾਂ ਦੀ ਮਾਤਾ ਦਾ ਨਾਂਅ ਹੀਰਾ ਬੇਨ ਹੈ। ਨਰਿੰਦਰ ਮੋਦੀ ਭਾਰਤ ਦੇ 15ਵੇਂ ਪ੍ਰਧਾਨ ਮੰਤਰੀ ਹਨ।
ਉਨ੍ਹਾਂ ਦੇ ਤਿੰਨ ਭਰਾ ਸੋਮਾ ਮੋਦੀ, ਪ੍ਰਲਾਦ ਮੋਦੀ ਅਤੇ ਪੰਕਜ ਮੋਦੀ ਹਨ। ਉਨ੍ਹਾਂ ਦੇ ਭਰਾ ਸੋਮਾ ਮੋਦੀ ਇੱਕ ਸੇਵਾਮੁਕਤ ਸਿਹਤ ਅਫਸਰ ਹਨ ਅਤੇ ਭਰਾ ਪੰਕਜ ਮੋਦੀ ਸੂਚਨਾ ਵਿਭਾਗ ਗਾਂਧੀਨਗਰ ਵਿਖੇ ਕੰਮ ਕਰਦੇ ਹਨ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ।
Many happy returns of the day to PM @narendramodi ji. Best wishes for your good health and long life.
— Capt.Amarinder Singh (@capt_amarinder) September 17, 2018