ਗੁਰੂਗ੍ਰਾਮ, 18 ਸਤੰਬਰ – ਗੁਰੂਗ੍ਰਾਮ ਦਾ ਰਿਆਨ ਇੰਟਰਨੈਸ਼ਨਲ ਸਕੂਲ ਅੱਜ ਫਿਰ ਖੁੱਲ ਗਿਆ ਹੈ। 7 ਸਾਲ ਦਾ ਵਿਦਿਆਰਥੀ ਪ੍ਰਦੁਮਣ ਦੀ ਹੱਤਿਆ ਦੇ ਠੀਕ 10 ਦਿਨ ਬਾਅਦ ਸਕੂਲ ਖੁੱਲ ਰਿਹਾ ਹੈ। ਇਸ ਦੌਰਾਨ ਪ੍ਰਦੁਮਣ ਦੇ ਪਿਤਾ ਨੇ ਸਕੂਲ ਖੁੱਲਣ ਦਾ ਵਿਰੋਧ ਕੀਤਾ। ਉਹਨਾਂ ਕਿਹਾ ਕਿ ਸਕੂਲਾਂ ਨੇ ਸਬੂਤਾਂ ਨਾਲ ਛੇਡ਼ਛਾਡ਼ ਕੀਤੀ, ਖੂਨ ਦੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਵੀ ਹੋਈ ਫਿਰ ਵੀ ਸਕੂਲ ਨੂੰ ਕਿਵੇਂ ਖੁੱਲਣ ਦਿੱਤਾ ਜਾ ਸਕਦਾ ਹੈ।
ਦੂਸਰੇ ਪਾਸੇ ਸਕੂਲ ਖੁੱਲਦੇ ਹੀ ਬੱਚਿਆਂ ਦਾ ਪੁੱਜਣਾ ਸ਼ੁਰੂ ਹੋ ਗਿਆ। ਸਕੂਲ ਪੁੱਜੇ ਇੱਕ ਵਿਦਿਆਰਥੀ ਨੇ ਕਿਹਾ ਕਿ ਸਕੂਲ ਆਉਣ ਵਿੱਚ ਕਾਫ਼ੀ ਡਰ ਲੱਗ ਰਿਹਾ ਹੈ, ਕਿਉਂਕਿ ਸਕੂਲ ਖੁੱਲਿਆ ਹੈ ਇਸ ਲਈ ਆਉਣਾ ਜਰੂਰੀ ਸੀ। ਉਥੇ ਹੀ ਸਕੂਲ ਪੁੱਜੇ ਮਾਤਾ-ਪਿਤਾ ਨੇ ਕਿਹਾ ਕਿਉਂਕਿ ਸਾਡਾ ਬੱਚਾ 11ਵੀਂ ਕਲਾਸ ਵਿੱਚ ਪਡ਼ ਰਿਹਾ ਹੈ ਇਸ ਲਈ ਅਸੀਂ ਉਸਦੀ ਪਡ਼ਾਈ ਦਾ ਨੁਕਸਾਨ ਨਹੀਂ ਕਰ ਸਕਦੇ।
Breaking News : ਕਿਸਾਨ ਸੰਗਠਨਾਂ ਨੂੰ ਨਹੀਂ ਮਿਲਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ,ਪੜ੍ਹੋ ਕੀ ਹੈ ਵਜ੍ਹਾ
Breaking News : ਕਿਸਾਨ ਸੰਗਠਨਾਂ ਨੂੰ ਨਹੀਂ ਮਿਲਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ,ਪੜ੍ਹੋ ਕੀ ਹੈ ਵਜ੍ਹਾ ਚੰਡੀਗੜ੍ਹ, 7 ਜਨਵਰੀ(ਵਿਸ਼ਵ ਵਾਰਤਾ) :...