nਪੋਸਟਮੈਟ੍ਰਿਕ ਵਜੀਫਾ ਸਕੀਮ ਲਾਗੂ ਕਰੋ, ਨਹੀਂ ਕੁਰਸੀ ਖਾਲੀ ਕਰੋ ਦੇ ਨਾਹਰੇ ਤਹਿਤ ਕਰਾਂਗੇ ਅੰਦੋਲਨ – ਬਸਪਾ ਸੂਬਾ ਪ੍ਰਧਾਨ
nਬਸਪਾ ਨੇ ਪੰਜਾਬ ਭਰ ਵਿੱਚ ਡਿਪਟੀ ਕਮਿਸ਼ਨਰਾਂ ਰਾਹੀਂ ਗਵਰਨਰ ਪੰਜਾਬ ਨੂੰ ਦਿਤੇ ਮੈਮੋਰੰਡਮ
ਚੰਡੀਗੜ੍ਹ 28 ਅਗਸਤ 2020 (ਵਿਸ਼ਵ ਵਾਰਤਾ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਐਸ.ਸੀ., ਬੀ.ਸੀ. ਘੱਟ ਗਿਣਤੀਆਂ ਅਤੇ ਗਰੀਬ ਵਿਦਿਆਰਥੀਆ ਲਈ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਿਚ ਹੋਏ ਤਾਜਾ ਲਗਭਗ 303 ਕਰੋੜ ਰੁਪਏ ਦੇ ਘੁਟਾਲੇ ਕਾਰਨ ਤੇ ਪੰਜਾਬ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲਾਗੂ ਕਰਨ ਵਿਚ ਸਰਕਾਰੀ ਨਾਕਾਮੀ ਖਿਲਾਫ ਅੱਜ ਮਾਨਯੋਗ ਗਵਰਨਰ ਪੰਜਾਬ ਨੂੰ ਡਿਪਟੀ ਕਮਿਸ਼ਨਰ ਰਹੀ ਮੈਮੋਰੰਡਮ ਦਿਤਾ ਗਿਆ। ਇਸ ਮੌਕੇ ਉਨ੍ਹਾਂ ਕਾਂਗਰਸ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਤੇ ਵਿਭਾਗ ਨਾਲ ਸੰਬੰਧਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕੈਬਨਿਟ ਵਿਚੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ । ਉਨਾਂ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਕੰਮਕਾਜ ਤੇ ਉਂਗਲੀ ਉਠਦਿਆ ਕਿਹਾ ਲੋਕਡੌਨ ਦੋਰਾਨ ਰਕਮ 303ਕਰੋੜ ਦੇ ਕਰੀਬ ਵਿਦਿਆਰਥੀਆਂ ਦਾ ਵਜ਼ੀਫਾ ਮੰਤਰੀ ਵਲੋਂ ਆਪਣੀ ਮਨਮਰਜੀ ਨਾਲ ਆਪਣੇ ਚਾਹੇਤੇ ਕਾਲਜਾਂ ਨੂੰ ਚੂਜ ਐਂਡ ਪਿਕ ਤਰੀਕੇ ਨਾਲ ਵੰਡਕੇ ਵਿਦਿਆਰਥੀਆਂ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਤੇ ਉਸ ਵਿਚੋਂ ਲੱਗਪੱਗ 63.91 ਕਰੋੜ ਰੁਪਏ ਦਾ ਵਿਭਾਗ ਕੋਲ ਕੋਈ ਵੀ ਪੁਖਤਾ ਹਿਸਾਬ ਕਿਤਾਬ ਨਹੀਂ ਮਿਲ ਰਿਹਾ, ਜਿਸਦੇ ਜਿੰਮੇਵਾਰ ਸਿੱਧੇ ਤੌਰ ਤੇ ਮੰਤਰੀ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਮੁੱਖ ਮੰਤਰੀ ਸਭ ਕੁਝ ਮੂਕ ਦਰਸ਼ਕ ਬਣਕੇ ਦੇਖ ਰਹੇ ਹਨ। ਜੇ ਇਸ ਘੁਟਾਲੇ ਦੇ ਬਾਵਜੂਦ ਵੀ ਕੈਬੈਨਿਟ ਮੰਤਰੀ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਇਸ ਦਾ ਮਤਲਬ ਹੈ ਕਿ ਭ੍ਰਿਸ਼ਟਾਚਾਰ ਦਾ ਹਿੱਸਾ ਪੱਤੀ ਮੋਤੀ ਮਹਿਲਾ ਤੱਕ ਵੀ ਪੁੱਜੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਕੈਪਟਨ ਸਰਕਾਰ ਕਮਜ਼ੋਰ ਵਰਗਾਂ ਦੇ ਹਿੱਤਾਂ ਨਾਲ਼ ਲਗਾਤਰ ਸਾਢੇ ਤਿੰਨ ਸਾਲਾਂ ਤੋਂ ਧੱਕਾ ਕਰਦੀ ਆਈ ਤੇ ਬਸਪਾ ਹੁਣ ਇਨ੍ਹਾਂ ਵਰਗਾ ਨਾਲ ਹੋਰ ਧੱਕਾ ਨਹੀਂ ਹੋਣ ਦੇਵੇਗੀ । ਬਸਪਾ ਨੇ ਲਲਕਾਰ ਕੇ ਕਿਹਾ ਕਿ ਕੈਪਟਨ ਸਰਕਾਰ ਨੂੰ ਹਰੇਕ ਫ਼ਰੰਟ ਤੇ ਮੂੰਹ ਤੋੜ ਜਵਾਬ ਦੇਵੇਗੀ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰੋ ਵਰਨਾ ਕੁਰਸੀ ਖਾਲੀ ਕਰੋ ਦੇ ਨਾਹਰੇ ਤਹਿਤ ਅੰਦੋਲਨ ਕਰੇਗੀ।
ਇਸ ਮੌਕੇ ਬਸਪਾ ਸੂਬਾ ਪ੍ਰਧਾਨ ਗੜ੍ਹੀ ਜੀ ਨੇ ਦੱਸਿਆ ਕਿ ਕਿੰਨੀ ਸ਼ਰਮ ਦੀ ਗੱਲ ਹੈਂ ਕਿ ਭਲਾਈ ਵਿਭਾਗ ਦਾ ਮੰਤਰੀ ਦਲਿਤ ਭਾਈਚਾਰੇ ਨਾਲ ਸੰਬੰਧਤ ਹੋਣ ਦੇ ਬਾਵਜੂਦ ਵੀ ਸਿਰਫ ਆਪਣੀ ਹੀ ਭਲਾਈ ਕਰਨ ਵਿੱਚ ਲੱਗਿਆ ਰਿਹਾ ਪਰ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਦੀ ਭਲਾਈ ਨੂੰ ਲਗਾਤਾਰ ਵਿਸਾਰਦਾ ਰਿਹਾ । ਉਨ੍ਹਾਂ ਦੱਸਿਆ ਕਿ ਘੁਟਾਲਾ ਸਿਆਸੀ ਤੇ ਅਫਸਰਸ਼ਾਹੀ ਦੀ ਮਿਲੀਭੁਗਤ ਨਾਲ ਹੋਇਆ ਹੈ , ਨਹੀਂ ਤਾਂ ਜਿਸ ਪ੍ਰਾਈਵੇਟ ਕਾਲਜ ਖਿਲਾਫ ਆਡਿਟ ਟੀਮ ਨੇ 8 ਕਰੋੜ ਦਾ ਬਕਾਇਆ ਕੱਢਿਆ ਹੋਇਆ ਸੀ ਮੰਤਰੀ ਦੇ ਇਸ਼ਾਰੇ ਉਪਰ ਰਿ-ਆਡਿਟ ਕਰਕੇ ਮੁੜ 16.91 ਕਰੋੜ ਮਰਜੀ ਨਾਲ ਹੀ ਕਾਲਜ ਨੂੰ ਦੇ ਦਿੱਤੇ ਗਏ , ਜਿਸ ਨਾਲ ਕੁੱਲ ਮਿਲਾਕੇ ਸਰਕਾਰੀ ਖਜ਼ਾਨੇ ਨੂੰ 24.91 ਕਰੋੜ ਦਾ ਚੂਨਾ ਲਗਵਾਇਆ ਗਿਆ ਜੋ ਕਿ ਭਲਾਈ ਵਿਭਾਗ ਦੀ ਐਡਿਸ਼ਨਲ ਚੀਫ਼ ਸੇਕ੍ਰੇਟਰੀ ਕ੍ਰਿਪਾ ਸ਼ੰਕਰ ਦੀ ਰਿਪੋਰਟ ਜੋ ਉਸਨੇ ਚੀਫ਼ ਸੇਕ੍ਰੇਟਰੀ ਵਿਨੀ ਮਹਾਜਨ ਨੂੰ 33 ਪੰਨਿਆਂ ਦੀ ਬਣਾ ਕੇ ਸੌਂਪੀ ਹੈ ਇਸਦਾ ਪ੍ਰਤੱਖ ਸਬੂਤ ਹੈ ਤੇ ਰਿਪੋਰਟ ਮੁਤਾਬਕ ਤਾਂ 39 ਕਰੋੜ ਰਕਮ ਦੀਆਂ ਵਜ਼ੀਫ਼ੇ ਨਾਲ ਸੰਬੰਧਤ ਫਾਈਲਾ ਗੁੰਮਸ਼ੁਦਾ ਹਨ ਤੇ ਜਿਸ ਤੋਂ ਇਸ ਰਕਮ ਦਾ ਬੇਨਾਮ ਸੰਸਥਾਵਾਂ ਨੂੰ ਦਿੱਤੇ ਹੋਣ ਦਾ ਪੂਰਾ ਖ਼ਦਸ਼ਾ ਹੈ। ਇਨ੍ਹਾਂ ਕੰਮਾਂ ਵਿਚ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ ਤੇ ਵਿਭਾਗ ਦੇ ਸਾਬਕਾ ਡਾਇਰੈਕਟਰ ਬਲਵਿੰਦਰ ਸਿੰਘ ਧਾਲੀਵਾਲ ਜੋ ਹੁਣ ਫਗਵਾੜਾ ਤੋਂ ਵਿਧਾਇਕ ਹਨ ਓਹਨਾ ਨੇ ਮੰਤਰੀ ਨਾਲ ਮਿਲਕੇ ਕਰੋੜਾਂ ਰੁਪਇਆ ਨਿੱਜੀ ਸੰਸਥਾਵਾਂ ਵਿੱਚ ਤਬਦੀਲ ਕਰਨ ਦਾ ਕੰਮ ਕੀਤਾ , ਜਿਨ੍ਹਾਂ ਦਾ ਕੋਈ ਵੀ ਰਿਕਾਰਡ ਨਹੀਂ ਮਿਲ ਰਿਹਾ । ਰਾਜਨੀਤਿਕ- ਅਫਸਰਸ਼ਾਹੀ ਭ੍ਰਿਸ਼ਟਾਚਾਰ ਦਾ ਇਹ ਗਠਜੋੜ ਐਸ ਸੀ, ਬੀਸੀ ਭਾਈਚਾਰੇ, ਘੱਟ ਗਿਣਤੀਆਂ ਅਤੇ ਗਰੀਬਾਂ ਤੇ ਖਾਸ ਤੌਰ ਤੇ ਪੰਜਾਬ ਰਾਜ ਲਈ ਚਿੰਤਾ ਜਨਕ ਹੈ।
ਉਨ੍ਹਾਂ ਇਸ ਘੁਟਾਲੇ ਦੀ ਜਾਚ ਨਿਰਪੱਖ ਤੌਰ ਤੇ ਕਰਵਾਉਣ ਲਈ ਮਾਨਯੋਗ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋ ਕਰਵਾਉਣ ਅਪੀਲ ਕੀਤੀ ਤਾਂ ਜੋ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲ ਸਕੇ। ਇਸ ਮੌਕੇ ਸੂਬਾ ਜਨਰਲ ਸਕੱਤਰ ਡਾਕਟਰ ਨਛੱਤਰ ਪਾਲ, ਜਿਲ੍ਹਾ ਪ੍ਰਧਾਨ ਸ਼੍ਰੀ ਮਨੋਹਰ ਕਮਾਮ, ਜੋਨ ਇੰਚਾਰਜ ਪਰਵੀਨ ਬੰਗਾ ਹਰਬੰਸ ਲਾਲ ਚਣਕੋਆ, ਜਸਵੀਰ ਔਲੀਅਪੁਰ, ਰਸ਼ਪਾਲ ਮਹਾਲੋਂ, ਮੈਨੇਜਰ ਜੈਪਾਲ ਸੁੰਡਾ, ਡਾਕਟਰ ਮਿੰਦਰ ਪਾਲ, ਨੀਲਮ ਸਹਿਜਲ, ਮੇਹਰ ਚੰਦ ਸਰਪੰਚ, ਸਰਪੰਚ ਗਿਆਨ ਚੰਦ, ਸਤਪਾਲ ਲੰਗੜੋਆ, ਸੁਰਿੰਦਰ ਸੁਮਨ, ਮਨਜੀਤ ਆਲੋਵਾਲ ਸਰਪੰਚ, ਵਿਜਯ ਕਰੀਹਾ, ਮੁਖਤਿਆਰ ਸਿੰਘ, ਬਲਦੇਵ ਮੋਹਰਾਂ, ਸੁਭਾਸ਼ ਐਮ ਸੀ, ਸਰਬਜੀਤ ਜਾਫਰਪੁਰ, ਮੱਖਣ ਸਿੰਘ ਗੜ੍ਹੀ, ਸਰਪੰਚ ਅਸ਼ੋਕ ਖੋਥਰਾਂ, ਸਤਨਾਮ ਮਹਾਲੋਂ, ਦਿਲਬਾਗ ਰੈਲਮਾਜਰਾ, ਸੋਨੂੰ ਸੂਦ, ਹਰਮੇਸ਼ ਜਾਫਰਪੁਰ, ਸੋਨੂੰ ਲੱਧਰ, ਮੁਕੇਸ਼ ਬਾਲੀ, ਆਦਿ ਹਾਜ਼ਿਰ ਸਨ।