ਚੰਡੀਗੜ, 14 ਸਤੰਬਰ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਵੀ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਇਹ ਰਿਕਾਰਡ ਉਚਾਈ ਉਤੇ ਪਹੁੰਚ ਗਿਆ।
ਇਸ ਦੌਰਾਨ ਚੰਡੀਗੜ੍ਹ ਵਿਚ ਪੈਟਰੋਲ ਅੱਜ 26 ਪੈਸੇ ਦੇ ਵਾਧੇ ਨਾਲ 78.25 ਰੁ. ਅਤੇ ਡੀਜ਼ਲ 22 ਪੈਸੇ ਵਾਧੇ ਨਾਲ 71.27 ਰੁ. ਪ੍ਰਤੀ ਲੀਟਰ ਉਤੇ ਪਹੁੰਚ ਗਿਆ ਹੈ।
ਇਸੇ ਤਰ੍ਹਾਂ ਲੁਧਿਆਣਾ ਵਿਚ ਪੈਟਰੋਲ ਅੱਜ 36 ਪੈਸੇ ਦੇ ਵਾਧੇ ਨਾਲ 86.89 ਰੁ. ਅਤੇ ਡੀਜ਼ਲ 28 ਪੈਸੇ ਵਾਧੇ ਨਾਲ 73.32 ਰੁ. ਪ੍ਰਤੀ ਲੀਟਰ ਉਤੇ ਪਹੁੰਚ ਗਿਆ ਹੈ।