ਚੰਡੀਗੜ, 6 ਸਤੰਬਰ – ਪੰਜਾਬ ਸਮੇਤ ਦੇਸ਼ ਭਰ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਲਗਾਤਾਰ ਜਾਰੀ ਹੈ।
ਚੰਡੀਗੜ੍ਹ ਵਿਚ ਪੈਟਰੋਲ ਅੱਜ 15 ਪੈਸੇ ਦੇ ਵਾਧੇ ਨਾਲ 76.45 ਰੁ. ਪ੍ਰਤੀ ਲੀਟਰ ਅਤੇ ਡੀਜ਼ਲ 18 ਪੈਸੇ ਦੇ ਵਾਧੇ ਨਾਲ 69.44 ਰੁ. ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ।
ਲੁਧਿਆਣਾ ਵਿਚ ਅੱਜ ਪੈਟਰੋਲ 17 ਪੈਸੇ ਦੇ ਵਾਧੇ ਨਾਲ 85.07 ਰੁ. ਪ੍ਰਤੀ ਲੀਟਰ ਤੇ ਪਹੁੰਚ ਗਿਆ, ਉਥੇ ਡੀਜ਼ਲ 18 ਪੈਸੇ ਦੇ ਵਾਧੇ ਨਾਲ 71.57 ਰੁ. ਤੱਕ ਪਹੁੰਚ ਗਿਆ ਹੈ।