ਪੈਟਰੋਲ ਪੰਪ ਡੀਲਰਾਂ ਨੇ ਪੰਜਾਬ ‘ਚ ਚੰਡੀਗੜ੍ਹ ਅਤੇ ਹਰਿਆਣਾ ਦੇ ਬਰਾਬਰ ਵੈਟ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਆਫ ਪੰਜਾਬ ਅੱਜ ਹੜਤਾਲ ਕਰੇਗੀ । ਐਸੋਸਿਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਕੰਮ-ਕਾਜ ਦੇ ਨੁਕਸਾਨ ਅਤੇ ਤਸਕਰੀ ਦੇ ਚਲਦੇ ਸਰਕਾਰ ਨੂੰ ਆਪਣੇ ਆਪ ਵੀ ਹਜਾਰਾਂ ਕਰੋੜ ਰੁਪਏ ਸਾਲਾਨਾ ਨੁਕਸਾਨ ਹੋ ਰਿਹਾ ਹੈ ।ਸੋਮਵਾਰ ਨੂੰ ਪੰਜਾਬ ਦੇ ਪਟਰੋਲ ਪੰਪ ਡੀਲਰਸ ਐਸੋਸਿਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਉਨ੍ਹਾਂ ਦੀ ਮੰਗਾਂ ਉੱਤੇ ਧਿਆਨ ਨਹੀਂ ਦੇਵੇਗੀ ,ਤਾਂ ਉਹ ਰਾਜ ਭਰ ਵਿੱਚ ਪਟਰੋਲ ਪੰਪਾਂ ਨੂੰ ਬੰਦ ਕਰਕੇ ਆਪਣੇ ਵਿਰੋਧ ਨੂੰ ਤੇਜ ਕਰਣਗੇ ।ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪੰਜਾਬ ਦੇ ਪੈਟਰੋਲ ਪੰਪ ਡੀਲਰਾਂ ਦਾ ਹੁਣ ਤੱਕ 40000 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ, ਇਸ ਲਈ ਉਹ ਹੁਣ ਚੁੱਪ ਨਹੀਂ ਬੈਠਣ ਵਾਲੇ ਅਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਉਹ ਭੁੱਖ-ਹੜਤਾਲ ‘ਤੇ ਬੈਠੇ ਰਹਿਣਗੇ। ਉਨ੍ਹਾਂ ਦਾ ਕਹਿਣਾ ਹੈ ਪੰਜਾਬ ‘ਚ ਪੈਟਰੋਲ ਚੰਡੀਗੜ੍ਹ ਤੋਂ ਕਰੀਬ 9 ਰੁਪਏ ਮਹਿੰਗਾ ਹੈ, ਇਸ ਲਈ ਪੰਜਾਬ ‘ਚ ਵੀ ਗੁਆਂਢੀ ਸੂਬਿਆਂ ਦੇ ਬਰਾਬਰ ਹੀ ਵੈਟ ਦਰਾਂ ਕੀਤੀਆਂ ਜਾਣ।
Chandigarh ’ਚ ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਕੇ ਚਲਾਉਣ ਦਾ ਸਮਾਂ ਤੈਅ
Chandigarh ’ਚ ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਕੇ ਚਲਾਉਣ ਦਾ ਸਮਾਂ ਤੈਅ ਸਿਰਫ ਗਰੀਨ ਪਟਾਕੇ ਹੀ ਚਲਾਉਣ ਦੀ ਇਜਾਜ਼ਤ ਚੰਡੀਗੜ੍ਹ, 14ਅਕਤੂਬਰ(ਵਿਸ਼ਵ...