ਪੇਠਾ ਮਿਠਾਈ ਖਾਣ ਨਾਲ ਤਿੰਨ ਪਰਿਵਾਰਾਂ ਦੇ 22 ਵਿਆਕਤੀ ਬਿਮਾਰ

930
Advertisement

ਮੰਡੀ ਡੱਬਵਾਲੀ 31 ਅਗਸਤ (ਨਛੱਤਰ ਸਿੰਘ ਬੋਸ) ਪੇਠਾ ਮਿਠਾਈ ਖਾਣ ਨਾਲ ਤਿੰਨ ਪਰਿਵਾਰਾਂ ਦੇ 22 ਵਿਅਕਤੀ ਬਿਮਾਰ ਹੋ ਗਏ ਦਾ ਸਮਾਚਾਰ ਮਿਲੇ ਹਨ ਜਿਨ੍ਹਾਂ ਵਿੱਚ ਆਦਮੀ, ਔਰਤਾਂ ਅਤੇ ਬੱਚੇ ਸ਼ਾਮਿਲ ਹਨ। ਮਿਲੀ ਜਾਣਕਾਰੀ ਅਨੁਸਾਰ ਉਤਰਪ੍ਰਦੇਸ਼ ਤੋ ਮਜਦੂਰੀ ਕਰਨ ਆਏ ਤਿੰਨ ਪਰਿਵਾਰਾ ਦੇ ਜੀਆਂ ਦੇ ਮੁੱਖੀਆਂ ਨੇ ਮੰਡੀ ਕਿਲਿਆਵਾਲੀ ਵਿਖੇ ਇੱਕ ਰੇਹਡ਼ੀ ਤੋ ਪੇਠਾ ਮਿਠਾਈ ਖਰੀਦੀ ਸੀ। ਜਦੋਂ ਉਨ੍ਹਾਂ ਨੇ ਆਪਣੇ ਘਰ ਜਾ ਕੇ ਪੇਠਾ ਮਿਠਾਈ ਖਾਦੀ ਤਾਂ ਤਿੰਨਾ ਪਰਿਵਾਰਾ ਦੇ 22 ਵਿਆਕਤੀਆਂ ਨੂੰ ਉਲਟੀਆਂ ਲਗ ਗਈਆਂ। ਪਰਿਵਾਰਾ ਦੇ ਹੋਰ ਵਿਅਕਤੀਆਂ ਨੇ ਉਕਤ ਬਿਮਾਰ ਵਿਆਕਤੀਆਂ ਨੂੰ ਪਿੰਡ ਚ ਡਾਕਟਰ ਦੇ ਕੋਲ ਲੈ ਕੇ ਗਏ।

ਪਰਿਵਾਰ ਵਾਲਿਆ ਨੇ ਡਾਕਟਰ ਨੂੰ ਦੱਸਿਆ ਹੈ ਕਿ ਉਹ ਮੰਡੀ ਕਿਲਿਆਵਾਲੀ ਤੋ ਇੱਕ ਰੇਹਡ਼ੀ ਤੋ ਪੇਠਾ ਮਿਠਾਈ ਖਰੀਦੀ ਸੀ। ਜਿਸਨੂੰ ਖਾਣ ਨਾਲ ਇਹ ਬਿਮਾਰ ਹੋ ਗਏ ਹਨ. ਡਾਕਟਰ ਨੇ ਕਿਹ ਕਿ ਇਹ ਫੂਡ ਪੁਆਜਿਨ ਹੋ ਗਿਆ ਹੈ। ਲਗਭਗ ਇੱਕ ਮਹੀਨੇ ਤੋ ਬਾਅਦ ਜਦੋ ਉਕਤ ਪਰਿਵਾਰ ਦੇ ਇੱਕ ਮੁੱਖੀ ਨੇ ਉਸ ਰੇਹਡ਼ੀ ਵਾਲੇ ਨੂੰ ਉਲਾਭਾ ਦਿੱਤਾ ਕਿ ਤੇਰਾ ਪੇਠਾ ਮਿਠਾਈ ਖਰਾਬ ਸੀ ਜਿਸ ਨਾਲ ਸਾਡੇ ਪਰਿਵਾਰ ਦੇ 22 ਵਿਅਕਤੀ ਬਿਮਾਰ ਹੋ ਗਏ ਸਨ। ਜੇਕਰ ਕੋਈ ਮਰ ਜਾਦਾ ਤਾਂ ਕੌਣ ਜਿੰਮੇਵਾਰ ਸੀ। ਪੇਠਾ ਰੇਹਡ਼ੀ ਵਾਲੇ ਨੇ ਕਿਹਾ ਭਾਈ ਸਾਹਿਬ ਅਸੀ ਕਿਹਡ਼ਾ ਆਪ ਬਣਾਉਦੇ ਹਾਂ ਅਸੀ ਤਾਂ ਮੰਡੀ ਕਿਲਿਆਵਾਲੀ ਦੇ ਅਜੀਤ ਨਗਰ, ਸਥਿਤ ਪੇਠਾ ਫਕੈਟਰੀ ਤੋ ਲਿਆ ਕੇ ਵੇਚਦੇ ਹਾਂ। ਜਦੋਂ ਇਸ ਘਟਨਾ ਬਾਰੇ ਮੰਡੀ ਕਿਲਿਆਵਾਲੀ ਦੇ ਆਸ ਪਾਸ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਪੰਜਾਬ ਦੇ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਉਕਤ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਦੇ ਵਿਰੁੱਧ ਲੋਡ਼ੀਦੀ ਕਾਰਵਾਈ ਕਰੇ ਤਾਂ ਕਿ ਅੱਗੇ ਤੋ ਇਹੋ ਜਿਹੀ ਮਿਠਾਈ ਬਜਾਰ ਚ ਨਾ ਵੇਚ ਸਕੇ ਕਿਉਕਿ ਅੱਗੇ ਤਿਉਹਾਰਾਂ ਦੇ ਦਿਨਾਂ ਆ ਰਹੇ ਹਨ।

Advertisement

LEAVE A REPLY

Please enter your comment!
Please enter your name here