ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਿਦਿਆਰਥੀਆਂ ਦੀ ਇਨੋਵੇਸ਼ਨ ਕਾਂਗਰਸ

59
Advertisement

 

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਿਦਿਆਰਥੀਆਂ ਦੀ ਇਨੋਵੇਸ਼ਨ ਕਾਂਗਰਸ

ਕਪੂਰਥਲਾ , 20 ਮਈ (ਵਿਸ਼ਵ ਵਾਰਤਾ):- ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਅਜ਼ਾਦੀ ਦੇ ਅੰਮ੍ਰਿਤ ਮਹਾਂ ਉਤਸਵ ਦੇ ਜਸ਼ਨਾਂ ਤਹਿਤ ਵਿਦਿਆਰਥੀਆਂ ਦੀ ਇਨੋਵੇਸ਼ਨ ਕਾਂਗਰਸ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਪੰਜਾਬ ਅਤੇ ਹਰਿਆਣਾ ਦੇ 100 ਵੱਧ 7ਵੀਂ ਤੋਂ 12ਵੀਂ ਕਲਾਸ ਦੇ ਸਕੂਲੀ ਵਿਦਿਆਰਥੀਆਂ ਨੇ ਨਵੀਆਂ—ਨਵੀਆਂ ਕਾਢਾਂ ਤੇ ਆਧਾਰਤ ਮਾਡਲ ਦਾ ਪ੍ਰਦਰਸ਼ਨ ਕੀਤਾ।

ਇਸ ਪ੍ਰੋਗਰਾਮ ਦਾ ਸਿਰਲੇਖ “ਸਥਾਈ ਜੀਵਿਕਾ,ਜਲਵਾਯੂ ਪਰਿਵਰਤਨ, ਊਰਜਾ ,ਸ਼ਹਿਰਾਂ ਅਤੇ ਸਥਾਈ ਸਮਾਜ ਸੀ।

ਪ੍ਰੋਗਰਾਮ ਦਾ ਉਦੇਸ਼ ਸਕੂਲੀ ਵਿਦਿਆਰਥੀਆਂ ਵਿਚ ਖੋਜ ਭਾਵਨਾ ਪੈਦਾ ਕਰਨ ਦੇ ਨਾਲ —ਨਾਲ ਖੁਦ ਨੂੰ ਖੋਜਾਂ ਵੱਲ ਲਗਾਉਣ, ਖੋਜਕਾਰੀ ਸਿੱਖਿਆ ਅਤੇ ਅਜਿਹੇ ਨਵੇਂ ਵਿਚਾਰਾਂ ਦਾ ਪਤਾ ਲਗਾਉਣ ਹੈ, ਜਿਹਨਾਂ ਨਾਲ ਆਲ਼ੇ—ਦੁਆਲੇ ਦੀ ਦੁਨੀਆਂ ਨੂੰ ਬਦਲਿਆ ਜਾ ਸਕਦਾ ਹੈ।

ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੀ ਲੁਕੀ ਹੋਈ ਪ੍ਰਤਿਭਾ ਨੂੰ ਨਿਖਾਰਨ ਦੇ ਨਾਲ—ਨਾਲ ਉਹਨਾਂ ਨੂੰ ਨਵੀਆਂ—ਨਵੀਆਂ ਕਾਢਾਂ ਕਰਨ ਲਈ ਬਹੁਤ ਸਹਾਇਕ ਹੁੰਦੇ ਹਨ।

ਉਨ੍ਹਾਂ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਵਿਗਿਆਨ,ਤਕਨਾਲੌਜੀ ਅਤੇ ਨਵੀਨਤਾ ਤੇ ਜ਼ੋਰ ਦਿੱਤਾ । ਇਸ ਤੋਂ ਇਲਾਵਾ ਉਨ੍ਹਾਂ ਨੂੰ ਵਾਤਾਵਰਣ ਸਥਿਰਤਾ ਅਤੇ ਆਰਥਿਕ ਵਿਕਾਸ ਵਿਚ ਨਵੀਆਂ —ਨਵੀਆਂ ਕਾਢਾਂ ਦੀ ਭੂਮਿਕਾ ਤੋਂ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।

ਇਸ ਮੌਕੇ ਐਨ.ਆਈ.ਟੀ ਜਲੰਧਰ ਦੇ ਸਹਾਇਕ ਪ੍ਰੋਫ਼ੈਸਰ ਡਾ. ਮਹੇਸ਼ ਕੁਮਾਰ ਸਾਹਾ ਨੇ ਬੱਚਿਆਂ ਵਲੋਂ ਤਿਆਰ ਖੋਜਭਰਪੂਰ ਮਾਡਲਾਂ ਦਾ ਨਿਰੀਖਣ ਕੀਤਾ।

ਵਿਦਿਆਰਥੀਆਂ ਦੀ ਇਨੋਵੇਸ਼ਨ ਕਾਂਗਰਸ ਵਿਚ ਪਹਿਲਾ ਇਨਾਮ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਛੇਹਾਰਟਾ ਅੰਮ੍ਰਿਤਸਰ ਦੇ ਹਿਮੰਤ ਸਿੰਘ ਨੇ ਦੂਜਾ ਸਵਾਮੀ ਵਿਵੇਕਾਨੰਦ ਸਕੂਲ ਹਰਿਆਣਾ ਦੇ ਰਾਮਰਤਨ ਅਤੇ ਅਰਮਾਨ ਨੇ ਜਿੱਤਿਆ ਜਦੋਂ ਕਿ ਸਰਕਾਰੀ ਸੀਨੀਆਰ ਸੈਕੰਡਰੀ ਸਕੂਲ ਜੱਬੋਵਾਲ ਅ੍ਰੰਮਿਤਸਰ ਦੀਆਂ ਜ਼ਸ਼ਨ ਕੌਰ ਅਤੇ ਅਮਨਦੀਪ ਕੌਰ ਤੀਸਰੇ ਸਥਾਨ ਤੇ ਰਹੀਆਂ।

Advertisement