ਪੁਲਿਸ ਨੇ ਚੋਰੀ ਹੋਏ ਵਾਹਨਾਂ ਦਾ ਪਤਾ ਲਗਾਉਣ ਲਈ ਵਾਹਨ ਲੱਭਣ ਵਾਲੀ ਐਪ ਕੀਤੀ ਲਾਂਚ
ਲੁਧਿਆਣਾ, (ਰਾਜਕੁਮਾਰ ਸ਼ਰਮਾ)ਕਈ ਵਾਰ ਕੋਈ ਵਾਹਨ ਚੋਰੀ ਹੋ ਜਾਂਦਾ ਹੈ ਅਤੇ ਕਿਸੇ ਹੋਰ ਥਾਣੇ ਜਾਂ ਕਿਸੇ ਹੋਰ ਜ਼ਿਲ੍ਹੇ ਵਿਚ ਬਰਾਮਦ ਹੋ ਜਾਂਦਾ ਹੈ। ਅਜਿਹੇ ਮਾਮਲਿਆਂ ਵਿੱਚ ਲੋਕਾਂ ਨੂੰ ਇਹ ਜਾਣਨਾ ਮੁਸ਼ਕਲ ਹੁੰਦਾ ਹੈ ਕਿ ਕੀ ਉਨ੍ਹਾਂ ਦਾ ਚੋਰੀ ਹੋਇਆ ਵਾਹਨ ਅਸਲ ਵਿੱਚ ਬਰਾਮਦ ਹੋਇਆ ਹੈ ਜਦੋਂ ਤੱਕ ਕਿ ਪੁਲਿਸ ਮੁਲਾਜ਼ਮ ਖ਼ੁਦ ਉਨ੍ਹਾਂ ਨਾਲ ਸੰਪਰਕ ਨਹੀਂ ਕਰਦੇ।
ਕਈ ਵਾਰ ਵਾਹਨਾਂ ਵਿਚ ਨੰਬਰ ਪਲੇਟਾਂ ਹਟਾ ਜਾਂ ਬਦਲ ਜਾਂਦੀਆਂ ਹਨ ਅਤੇ ਪੁਲਿਸ ਨੂੰ ਸਹੀ ਮਾਲਕ ਦਾ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਵਾਹਨ ਕਈ ਵਾਰ ਵੇਚੇ ਗਏ ਹੁੰਦੇ ਹਨ , ਇਸ ਲਈ ਅਸਲ ਮਾਲਕ ਨਾਲ ਸੰਪਰਕ ਕਰਨਾ ਪੁਲਿਸ ਅਧਿਕਾਰੀਆਂ ਲਈ ਮੁਸ਼ਕਲ ਹੋ ਜਾਂਦਾ ਹੈ।
ਇਸ ਨੂੰ ਦੂਰ ਕਰਨ ਲਈ, ਲੁਧਿਆਣਾ ਪੁਲਿਸ ਨੇ ਲੋਕਾਂ ਲਈ ਇਹ ਪਤਾ ਲਗਾਉਣ ਲਈ “ਪੀਪੀ ਵੀ ਐਫ ਐਸ” ਨਾਂਅ ਦਾ ਐਪ ਬਣਾਇਆ ਹੈ। ਲੋਕਾਂ ਨੂੰ ਉਨ੍ਹਾਂ ਦੀ ਚੋਰੀ ਕੀਤੀ ਗਈ ਗੱਡੀ ਨੂੰ ਕਿਸੇ ਵੀ ਥਾਣੇ ਵਿੱਚ ਬਰਾਮਦ ਕੀਤਾ ਗਿਆ ਹੈ ਜਾਂ ਨਹੀਂ, ਬਾਰੇ ਪਤਾ ਲੱਗ ਸਕੇਗਾ। ਪੀਪੀ ਵੀ ਐਫ ਐਸ ਦਾ ਅਰਥ ਹੈ ਪੰਜਾਬ ਪੁਲਿਸ ਵਾਹਨ ਲੱਭਣ ਵਾਲੀ ਪ੍ਰਣਾਲੀ।
ਲੋਕ ਆਪਣੇ ਵਾਹਨ ਦੀ ਰਜਿਸਟ੍ਰੇਸ਼ਨ ਨੰਬਰ ਜਾਂ ਇੰਜਨ ਨੰਬਰ ਜਾਂ ਚੈਸੀਸ ਨੰਬਰ ਰਾਹੀ ਲੱਭ ਸਕਦੇ ਹਨ। ਐਪ ਵਿਚ ਇਕ ਐਡਵਾਂਸ ਸਰਚ ਸਿਸਟਮ ਹੈ ਜਿਸ ਵਿਚ ਪਬਲਿਕ ਵੀ ਆਪਣੇ ਵਾਹਨ ਨੂੰ ਮੇਕ, ਮਾਡਲ ਅਤੇ ਰੰਗ ਦੇ ਕੇ ਸਰਚ ਕਰ ਸਕਦੇ ਹਨ।
ਇਸ ਐਪ ਵਿਚ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਵਿਚ ਪਏ ਤਕਰੀਬਨ 1500 ਵਾਹਨਾਂ ਦਾ ਡਾਟਾ ਸ਼ਾਮਲ ਕੀਤਾ ਗਿਆ ਹੈ। ਇਹ ਐਪ ਗੂਗਲ ਪਲੇ ਸਟੋਰ ਤੋਂ ਐਂਡਰਾਇਡ ਫੋਨਾਂ ਲਈ ਡਾਉਨਲੋਡ ਕੀਤੀ ਜਾ ਸਕਦੀ ਹੈ।