ਜਲੰਧਰ 16 ਅਕਤੂਬਰ (ਲਵਲੀ ਨਾਰੰਗ)- ਜਲੰਧਰ ਸ਼ਹਿਰ ਵਿੱਚ ਨਿਗਰਾਨੀ ਵਧਾ ਕੇ ਅਮਨ ਕਾਨੂੰਨ ਦੀ ਸਥਿਤੀ ਉਪਰ ਸਖਤ ਨਜ਼ਰ ਰੱਖਣ ਲਈ ਪੁਲਿਸ ਕਮਿਸਨਰ ਜਲੰਧਰ ਵਲੋਂ ” ਸਿਟੀ ਪੈਟਰੋਲਿੰਗ’ ਦੀ ਸੁਰੂਆਤ ਕੀਤੀ ਗਈ ਹੈ। ਇਸ ਦਾ ਅਗਾਜ਼ ਅੱਜ ਮਾਡਲ ਟਾਊਨ ਮਾਰਕੀਟ ਤੋਂ ਕੀਤਾ ਗਿਆ। ਇਸ ਸਕੀਮ ਨੂੰ ਲਾਂਚ ਕਰਨ ਉਪਰੰਤ ਪੁਲਿਸ ਕਮਿਸ਼ਨਰ ਸ੍ਰੀ ਪਰਵੀਨ ਕੁਮਾਰ ਸਿਨਹਾ ਨੇ ਦੱਸਿਆ ਕਿ ਇਸ ਯੋਜਨਾ ਦਾ ਮੰਤਵ ਪੁਲਿਸ ਅਤੇ ਆਮ ਲੋਕਾਂ ਵਿਚਕਾਰ ਤਾਲਮੇਲ ਵਧਾਉਣਾ ਹੈ । ਇਸ ਤੋਂ ਇਲਾਵਾ ਛੋਟੇ- ਛੋਟੇ ਜੁਰਮਾਂ ਨੂੰ ਰੋਕਣਾ ਅਤੇ ਲੋਕਾਂ ਵਿੱਚ ਪੁਲਿਸ ਪ੍ਰਤੀ ਭਰੋਸੇ ਨੂੰ ਹੋਰ ਮਜ਼ਬੂਤ ਕਰਨਾ ਵੀ ਇਸ ਦਾ ਮੰਤਵ ਹੈ । ਉਹਨਾਂ ਕਿਹਾ ਕਿ ਡੀ.ਜੀ.ਪੀ.ਪੰਜਾਬ ਸ੍ਰੀ ਸੁਰੇਸ਼ ਅਰੋੜਾ ਵਲੋਂ ਸੁਰੂ ਕੀਤੀ ਗਈ ਇਹ ਯੋਜਨਾ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਪਟਿਆਲਾ ਅਤੇ ਮੋਹਾਲੀ ਵਿਖੇ ਸ਼ੁਰੂ ਕੀਤੀ ਗਈ ਹੈ । ਪੁਲਿਸ ਵਲੋਂ ਪੁਰਸ਼ ਅਤੇ ਮਹਿਲਾ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀਆਂ 12 ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਇਹ ਟੀਮਾਂ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕਿਆਂ,ਬਜ਼ਾਰਾਂ ਆਦਿ ਵਿੱਚ ਤੁਰ ਕੇ ਗਸ਼ਤ ਕਰਨਗੀਆਂ । ਉਹਨਾਂ ਦੱਸਿਆ ਕਿ ਕਿਸੇ ਵੀ ਤਰਾਂ ਦੇ ਐਮਰਜੈਂਸੀ ਹਲਾਤ ਵਿੱਚ ਇਹਨਾਂ ਟੀਮਾਂ ਵਲੋਂ ਮੌਕੇ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਸੰਕਟਕਾਲੀ ਸਥਿਤੀਆਂ ਨਾਲ ਤੁਰੰਤ ਨਿਪਟਣ ਲਈ ਇਨਾਂ ਟੀਮਾਂ ਨੂੰ ਸੰਚਾਰ ਦੇ ਆਧੁਨਿਕ ਯੰਤਰ ਅਤੇ ਹਥਿਆਰ ਮੁਹੱਈਆ ਕਰਵਾਏ ਗਏ ਹਨ। ਉਹਨਾਂ ਦੱਸਿਆ ਕਿ ਇਨਾਂ ਟੀਮਾਂ ਪਾਸ ਇਸ ਤੋਂ ਇਲਾਵਾ ਹੱਥਕੜੀ, ਟੈਬ,ਵਾਹਨ ਅਤੇ ਬੀਟ ਬੁੱਕ ਐਪ ਤੇ ਹੋਰ ਸੰਚਾਰ ਯੁਕਤਾਂ ਮੁਹੱਈਆ ਹੋਣਗੀਆਂ ਤਾਂ ਜੋ ਇਨਾਂ ਵਲੋਂ ਕਿਸੇ ਵੀ ਸੰਦੇਸ ਸਬੰਧੀ ਤੁਰੰਤ ਹੁੰਗਾਰਾ ਦਿੱਤਾ ਜਾਵੇ ਅਤੇ ਤੇਜ਼ ਸੰਚਾਰ ਸਦਕਾ ਆਪਸੀ ਤਾਲਮੇਲ ਮਜ਼ਬੂਤ ਰਹੇ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ” ਸਿਟੀ ਪੈਟਰੋਲਿੰਗ ਅਤੇ ਬੀਟ ਪੈਟਰੋਲਿੰਗ” ਪੁਰਾਣੀ ਪੁਲਿਸ ਵਿਵਸਥਾ ਦਾ ਅਹਿਮ ਹਿੱਸਾ ਸੀ । ਉਨਾਂ ਕਿਹਾ ਕਿ ਇਸ ਯੋਜਨਾ ਨਾਲ ਸ਼ਹਿਰੀ ਖੇਤਰਾਂ ਵਿੱਚ ਪੁਲਿਸ ਦੀ ਨਿਗਰਾਨੀ ਵਿੱਚ ਵੱਡਾ ਵਾਧਾ ਹੋਵੇਗਾ ਅਤੇ ਪੁਲਿਸ ਦੀ ਮੌਜੂਦਗੀ ਕਾਰਨ ਲੋਕਾਂ ਵਿੱਚ ਵਿਸ਼ਵਾਸ ਵਧੇਗਾ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਦੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੀ ਸਮਰੱਥਾ, ਆਮ ਲੋਕਾਂ ਨਾਲ ਉਨਾਂ ਦੇ ਤਾਲਮੇਲ ਦੇ ਨਾਲ-ਨਾਲ ਪੁਲਿਸ ਦੀ ਸਾਖ ਵਿਚ ਸੁਧਾਰ ਹੋਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਪੁਲਿਸ ਰਜਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਡੀ ਸੁਡਰਵਿਜ਼ੀ, ਸਹਾਇਕ ਕਮਿਸ਼ਨਰ ਪੁਲਿਸ ਦੀਪਿਕਾ ਸਿੰਘ, ਹਰਵਿੰਦਰ ਸਿੰਘ, ਸਮੀਰ ਵਰਮਾ,ਪਰਮਿੰਦਰ ਸਿੰਘ ,ਕੈਲਾਸ਼ ਚੰਦਰ ਅਤੇ ਹੋਰ ਹਾਜ਼ਰ ਸਨ।
Mohali News: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਪੰਚਾਇਤਾਂ ਨੂੰ ਜੋੜਨ ਦੀ ਸ਼ੁਰੂੁਆਤ ਡੇਰਾਬੱਸੀ ਤੋਂ ਕੀਤੀ
Mohali News: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਪੰਚਾਇਤਾਂ ਨੂੰ ਜੋੜਨ...