ਪਾਣੀ, ਦਲਿਤ ਤੇ ਕਿਸਾਨੀ ਦੇ ਮੁੱਦੇ ‘ਤੇ ਅਕਾਲੀ-ਭਾਜਪਾ ਅਤੇ ਆਪ ਵੱਲੋਂ ਵਾਕਆਊਟ

179
Advertisement

– 24 ਮਾਰਚ ਨੂੰ ਪੇਸ਼ ਹੋਵੇਗਾ ਬਜਟ
ਚੰਡੀਗੜ੍ਹ, 22 ਮਾਰਚ (ਵਿਸ਼ਵ ਵਾਰਤਾ) – ਆਮ ਆਦਮੀ ਪਾਰਟੀ ਨੇ ਪਾਣੀ ਦੇ ਮੁੱਦੇ ਤੇ ਅਕਾਲੀ ਦਲ-ਭਾਜਪਾ ਨੇ ਦਲਿਤਾਂ, ਕਿਸਾਨਾਂ ਦੇ ਕਰਜ਼ਾ ਮੁਆਫੀ ਨੂੰ ਲੈ ਕੇ ਅੱਜ ਪੰਜਾਬ ਵਿਧਾਨ ਸਭਾ ਵਿਚੋਂ ਵਾਕਆਊਟ ਕੀਤਾ|
ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਵਲੋਂ ਪਿਛਲੀ ਸਰਕਾਰ ਦੇ ਸਮੇਂ ਵਿਚ ਇਕ ਪ੍ਰਾਈਵੇਟ ਬਿਲ ਰਾਹੀਂ ਪੰਜਾਬ ਦੀਆਂ ਨੀਦੀਆਂ ਦੇ ਪਾਣੀ ਦੀ ਕੀਮਤ ਦਿੱਲੀ, ਹਰਿਆਣਾ ਅਤੇ ਰਾਜਸਥਾਨ ਤੋਂ ਵਸੂਲੇ ਜਾਣ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਜਦੋਂ ਰਾਜ ਦੀ ਵਿੱਤੀ ਹਾਲਤ ਚੰਗੀ ਨਹੀਂ ਹੈ ਤਾਂ ਅਜਿਹੇ ਵਿਚ ਤਾਂ ਪਾਣੀ ਦੀ ਕੀਮਤ ਵਸੂਲਣ ਲਈ ਕੇਂਦਰ ਅਤੇ ਸਬੰਧਤ ਰਾਜਾਂ ਨੂੰ ਪਾਣੀ ਦਾ ਬਿੱਲ ਭੇਜਿਆ ਜਾਣਾ ਚਾਹੀਦਾ ਹੈ| ਇਸ ਬਾਰੇ ਜਦੋਂ ਪਿਛਲੀ ਵਾਰ ਸਰਵ ਸੰਮਤੀ ਨਾਲ ਇਕ ਪ੍ਰਸਤਾਵ ਵੀ ਪਾਸ ਕੀਤਾ ਗਿਆ ਅਤੇ ਉਸ ਨੂੰ ਅਮਲ ਵਿਚ ਲਿਆਉਣ ਦੀ ਲੋੜ ਹੈ|
ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਇਸ ਨੂੰ ਨਜਰ ਅੰਦਾਜ ਕਰ ਦਿੱਤਾ ਜਿਸ ਦੇ ਵਿਰੋਧ ਵਿਚ ਲੋਕ ਇਨਸਾਫ ਪਾਰਟੀ ਅਤੇ ਆਪ ਦੇ ਮੈਂਬਰ ਵਾਕ ਆਊਟ ਕਰ ਗਏ ਅਤੇ ਜਲਦ ਹੀ ਸਦਨ ਵਿਚ ਪਰਤ ਆਏ| ਅਕਾਲੀ-ਭਾਜਪਾ ਮੈਂਬਰ ਉਨ੍ਹਾਂ ਦੇ ਕਰਜਾ ਮੁਆਫੀ, ਦਲਿਤ ਅਤੇ ਕਿਸਾਨਾਂ ਦੇ ਮੁੱਦੇ ਉਤੇ ਦਿੱਤੇ ਗਏ ਤਿੰਨ ਪ੍ਰਸਤਾਵਾਂ ਨੂੰ ਸਪੀਕਾਰ ਵੱਲੋਂ ਨਾਮਨਜੂਰ ਕੀਤੇ ਜਾਣ ਦੇ ਵਿਰੋਧ ਵਿਚ ਅੱਜ ਫਿਰ ਤੋਂ ਆਸਨ ਦੇ ਨੇੜੇ ਪਹੁੰਚ ਕੇ ਨਾਅਰੇਬਾਜੀ ਕਰਦੇ ਰਹੇ, ਜਿਸ ਨਾਲ ਕਾਰਵਾਈ ਵਿਚ ਵਿਘਨ ਪਿਆ ਅਤੇ ਕੁਝ ਮੈਂਬਰ ਧਿਆਨ ਦਿਵਾਊ ਮਤੇ ਉਤੇ ਬੋਲ ਨਹੀਂ ਸਕੇ| ਬਾਅਦ ਵਿਚ Tਹ ਸਦਨ ਤੋਂ ਵਾਕ ਆਊਟ ਕਰ ਗਏ|
ਵਿਧਾਨ ਸਭਾ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 24 ਮਾਰਚ ਨੂੰ ਵਿਧਾਨ ਸਭਾ ਵਿਚ ਬਜਟ ਪੇਸ਼ ਕਰਨਗੇ|

Advertisement

LEAVE A REPLY

Please enter your comment!
Please enter your name here