ਪਾਕਿਸਤਾਨ ‘ਚ ਹੋਏ ਅੱਤਵਾਦੀ ਹਮਲੇ ‘ਚ 44ਦੀ ਮੌਤ
ਚੰਡੀਗੜ੍ਹ,31ਜੁਲਾਈ(ਵਿਸ਼ਵ ਵਾਰਤਾ)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬਾਜੌਰ ‘ਚ ਐਤਵਾਰ ਨੂੰ ਇਕ ਸਿਆਸੀ ਰੈਲੀ ‘ਚ ਧਮਾਕਾ ਹੋਇਆ। ਪੁਲਿਸ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਹੈ। ਪਾਕਿਸਤਾਨੀ ਟੀਵੀ ਚੈਨਲ ‘ਜੀਓ ਨਿਊਜ਼’ ਮੁਤਾਬਕ 44 ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਵੱਧ ਲੋਕ ਜ਼ਖਮੀ ਹਨ। ਘਟਨਾ ਬਾਜੌਰ ਦੀ ਖਾਰ ਤਹਿਸੀਲ ਦੀ ਹੈ। ਇੱਥੇ ਸੱਤਾਧਾਰੀ ਗੱਠਜੋੜ ਦਾ ਹਿੱਸਾ ਜਮੀਅਤ ਉਲੇਮਾ ਇਸਲਾਮ ਫਜ਼ਲ (ਜੇਯੂਆਈ-ਐਫ) ਦੀ ਰੈਲੀ ਚੱਲ ਰਹੀ ਸੀ। ਦੱਸ ਦਈਏ ਕਿ ਇਸ ਰੈਲੀ ਨੂੰ ਜੇਯੂਆਈ-ਐੱਫ ਦੇ ਸੀਨੀਅਰ ਨੇਤਾ ਹਾਫਿਜ਼ ਹਮਦੁੱਲਾ ਨੇ ਸੰਬੋਧਨ ਕਰਨਾ ਸੀ, ਪਰ ਉਹ ਕਿਸੇ ਕਾਰਨ ਇੱਥੇ ਨਹੀਂ ਪਹੁੰਚ ਸਕੇ। ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਵਿੱਚ ਹਾਫਿਜ਼ ਨੇ ਕਿਹਾ- ਇਸ ਧਮਾਕੇ ਵਿੱਚ ਸਾਡੇ ਕਰੀਬ 44 ਵਰਕਰ ਮਾਰੇ ਗਏ ਹਨ। ਮੈਂ ਇਸ ਘਟਨਾ ਦੀ ਨਿੰਦਾ ਕਰਦਾ ਹਾਂ। ਅਜਿਹੇ ਹਮਲਿਆਂ ਨਾਲ ਸਾਡਾ ਮਨੋਬਲ ਘੱਟ ਨਹੀਂ ਹੋਵੇਗਾ।